2 Crônicas 32

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਅੱਸ਼ੂਰ ਦੇ ਪਾਤਸ਼ਾਹ ਦਾ ਹਿਜ਼ਕੀਯਾਹ ਨੂੰ ਤੰਗ ਕਰਨਾ ਇਹ ਸਾਰੇ ਕੰਮ ਜਦੋਂ ਹਿਜ਼ਕੀਯਾਹ ਨੇ ਸ਼ਰਧਾ ਨਾਲ ਮੁਕੰਮਲ ਕੀਤੇ, ਤਾਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇਸ ਵਿੱਚ ਹਮਲਾ ਕਰ ਦਿੱਤਾ। ਸਨਹੇਰੀਬ ਅਤੇ ਉਸਦੀ ਸੈਨਾ ਨੇ ਕਿਲੇ ਦੇ ਬਾਹਰ ਡੇਰੇ ਲਾ ਲਏ। ਇਹ ਵਿਉਂਤ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾਉਣ ਲਈ ਬਣਾਈ। ਕਿਉਂ ਜੋ ਉਹ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਲਈ ਜਿੱਤਣਾ ਚਾਹੁੰਦਾ ਸੀ।"
1 Depois destas coisas e desta fidelidade, Senaqueribe, rei da Assíria, invadiu Judá e sitiou as cidades fortificadas, com a intenção de conquistá-las.
2 ਹਿਜ਼ਕੀਯਾਹ ਜਾਣ ਗਿਆ ਕਿ ਸਨਹੇਰੀਬ ਯਰੂਸ਼ਲਮ ਉੱਪਰ ਹਮਲਾ ਕਰਨ ਲਈ ਆਇਆ ਹੈ।"
2 Quando Ezequias viu que Senaqueribe tinha vindo e estava resolvido a atacar Jerusalém,
3 ਤਦ ਪਾਤਸ਼ਾਹ ਨੇ ਆਪਣੇ ਸਰਦਾਰਾਂ ਅਤੇ ਸੈਨਾਪਤੀਆਂ ਨਾਲ ਗੱਲ ਕੀਤੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜੋ ਕਿ ਸ਼ਹਿਰ ਤੋਂ ਬਾਹਰ ਸਨ। ਤਾਂ ਉਨ੍ਹਾਂ ਸਰਦਾਰਾਂ ਅਤੇ ਸੈਨਾ ਦੇ ਮੁਖੀਆਂ ਨੇ ਉਸ ਦੀ ਮਦਦ ਕੀਤੀ।"
3 decidiu, em consulta com os seus oficiais e os seus homens valentes, tapar as fontes das águas que havia fora da cidade; e eles o ajudaram.
4 ਕਾਫ਼ੀ ਸਾਰੇ ਲੋਕ ਇਕੱਠੇ ਹੋ ਕੇ ਆਏ ਤੇ ਉਨ੍ਹਾਂ ਨੇ ਮਿਲਕੇ ਸਾਰੇ ਝਰਨੇ ਅਤੇ ਨਹਿਰਾਂ ਜਿਹੜੀਆਂ ਉਸ ਦੇਸ ਵਿੱਚਾਲਿਓਂ ਵਗਦੀਆਂ ਸਨ ਉਨ੍ਹਾਂ ਨੂੰ ਡਕਾ ਲਾ ਦਿੱਤਾ। ਉਨ੍ਹਾਂ ਕਿਹਾ, “ਜਦੋਂ ਅੱਸ਼ੂਰ ਦਾ ਪਾਤਸ਼ਾਹ ਇੱਥੇ ਆਵੇਗਾ ਤਾਂ ਉਹ ਇੱਥੇ ਪਾਣੀ ਦੀ ਕਿੱਲਤ ਮਹਿਸੂਸ ਕਰੇਗਾ।”"
4 Assim, muito povo se ajuntou, e taparam todas as fontes, bem como o ribeiro que corria pelo meio da terra, pois diziam: “Por que viriam os reis da Assíria e achariam tanta água por aqui?”
5 ਹਿਜ਼ਕੀਯਾਹ ਨੇ ਯਰੂਸ਼ਲਮ ਨੂੰ ਮਜ਼ਬੂਤ ਕੀਤਾ। ਯਰੂਸ਼ਲਮ ਨੂੰ ਮਜ਼ਬੂਰ ਕਰਨ ਲਈ ਉਸ ਨੇ ਇਹ ਕੁਝ ਕੀਤਾ: ਜਿਹੜੀ ਦੀਵਾਰ ਟੁੱਟ ਗਈ ਸੀ ਪਾਤਸ਼ਾਹ ਨੇ ਮੁੜ ਤੋਂ ਟੁੱਟੀ ਦੀਵਾਰ ਨੂੰ ਬਣਵਾਇਆ। ਦੀਵਾਰਾਂ ਉੱਪਰ ਬੁਰਜ ਬਣਵਾਏ ਅਤੇ ਉਸ ਦੇ ਬਾਹਰ ਵਾਰ ਇੱਕ ਹੋਰ ਦੀਵਾਰ ਬਣਵਾਈ। ਉਸ ਨੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕਰਵਾਇਆ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਵਾਈਆਂ।"
5 Ezequias se animou, restaurou a muralha da cidade e construiu torres sobre ela. Levantou também outra muralha por fora, fortificou Milo na Cidade de Davi e fez armas e escudos em abundância.
6 ਉਸ ਨੇ ਲੋਕਾਂ ਉੱਪਰ ਸੈਨਾ ਦੇ ਸਰਦਾਰ ਮੁਕੱਰਰ ਕੀਤੇ ਅਤੇ ਇਨ੍ਹਾਂ ਸਰਦਾਰਾਂ ਨੂੰ ਉਹ ਸ਼ਹਿਰ ਦੇ ਫ਼ਾਟਕ ਦੇ ਖੁੱਲ੍ਹੇ ਮੈਦਾਨ ਵਿੱਚ ਮਿਲਿਆ। ਹਿਜ਼ਕੀਯਾਹ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹੌਂਸਲਾ-ਉਤਸਾਹ ਦਿੱਤਾ ਅਤੇ ਕਿਹਾ, “ਤੁਸੀਂ ਤਕੜੇ ਅਤੇ ਬਹਾਦੁਰ ਬਣੋ! ਅੱਸ਼ੂਰ ਦੇ ਪਾਤਸ਼ਾਹ ਬਾਰੇ ਨਾ ਚਿੰਤਤ ਹੋਵੋ ਤੇ ਨਾ ਹੀ ਉਸ ਕੋਲੋਂ ਡਰੋ, ਨਾ ਹੀ ਉਸਦੀ ਵੱਡੀ ਫ਼ੌਜ ਵੇਖਕੇ ਭੈਅ ਖਾਣਾ। ਅੱਸ਼ੂਰ ਦੇ ਪਾਤਸ਼ਾਹ ਦੀ ਸ਼ਕਤੀ ਤੋਂ ਵੱਡੀ ਤਾਕਤ ਸਾਡੇ ਨਾਲ ਹੈ।"
6 Pôs oficiais de guerra à frente do povo, reuniu-os na praça junto ao portão da cidade e lhes falou ao coração, dizendo:
7 ਅੱਸ਼ੂਰ ਦੇ ਪਾਤਸ਼ਾਹ ਕੋਲ ਤਾਂ ਸਿਰਫ਼ ਫ਼ੌਜ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ। ਸਾਡਾ ਪਰਮੇਸ਼ੁਰ ਸਾਡੀ ਰੱਖਿਆ ਕਰੇਗਾ। ਸਾਡੀ ਜੰਗ ਉਹ ਆਪ ਲੜੇਗਾ।” ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਉਨ੍ਹਾਂ ਨੂੰ ਪੱਕਿਆਂ ਕੀਤਾ।"
7 — Sejam fortes e corajosos, não tenham medo, nem se assustem por causa do rei da Assíria, nem por causa de toda a multidão que está com ele, porque conosco está alguém que é maior do que o que está com ele.
8 ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਜੋ ਆਪਣੀ ਫ਼ੌਜ ਸਮੇਤ ਸੀ, ਲਕੀਸ਼ ਦੇ ਸਾਹਮਣੇ ਡੇਰੇ ਲਾ ਲਏ ਤਾਂ ਜੋ ਵੈਰੀਆਂ ਨੂੰ ਹਰਾ ਸੱਕਣ। ਫ਼ਿਰ ਸਨਹੇਰੀਬ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਯਹੂਦਾਹ ਦੇ ਲੋਕਾਂ ਜੋ ਯਰੂਸ਼ਲਮ ਵਿੱਚ ਸਨ, ਕੋਲ ਆਪਣੇ ਹਲਕਾਰੇ ਭੇਜੇ। ਉਸ ਦੇ ਹਲਕਾਰਿਆਂ ਕੋਲ ਪਾਤਸ਼ਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਯਹੂਦੀਆਂ ਲਈ ਸੰਦੇਸ਼ਾ ਸੀ ਜੋ ਉਹ ਲੈ ਕੇ ਆਏ।"
8 Com ele está o braço de carne, mas conosco está o Senhor , nosso Deus, para nos ajudar e para guerrear as nossas guerras. O povo se animou com as palavras de Ezequias, rei de Judá.
9 ਤਾਂ ਸੰਦੇਸ਼ਵਾਹਕਾਂ ਨੇ ਕਿਹਾ, “ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਇਉਂ ਆਖਦਾ ਹੈ: ‘ਤੁਸੀਂ ਕਿਸ ਉੱਤੇ ਭਰੋਸਾ ਕਰਦੇ ਹੋ, ਕਿ ਤੁਸੀਂ ਯਰੂਸ਼ਲਮ ਵਿੱਚ ਹਮਲੇ ਹੇਠਾਂ ਬੈਠੇ ਹੋ?"
9 Depois disto, quando Senaqueribe, rei da Assíria, com todo o seu exército sitiava Laquis, ele enviou os seus servos a Ezequias, rei de Judá, e a todo o povo de Judá que estava em Jerusalém, dizendo:
10 ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤਾਂ ਜੋ ਉਹ ਤੁਹਾਨੂੰ ਕਾਲ ਜਾਂ ਪਿਆਸ ਨਾਲ ਮਰਨ ਦੇਵੇ ਜਦੋਂ ਉਹ ਆਖਦਾ, “ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ।”"
10 — Assim diz Senaqueribe, rei da Assíria: “Em que vocês confiam, vocês que estão aí em Jerusalém, que está sitiada?
11 ਹਿਜ਼ਕੀਯਾਹ ਨੇ ਖੁਦ ਯਹੋਵਾਹ ਦੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹਿਆ ਸੀ ਅਤੇ ਤੁਹਾਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਇੱਕੋ ਹੀ ਜਗਵੇਦੀ ਅੱਗੇ ਮੱਥਾ ਟੇਕੋ ਅਤੇ ਧੂਪ ਧੁਖਾਓ।"
11 Por acaso, não é Ezequias quem está incitando vocês, para que morram de fome e de sede, dizendo: ‘O Senhor , nosso Deus, nos livrará das mãos do rei da Assíria?’
12 ਤੁਸੀਂ ਜਾਣਦੇ ਹੋ ਕਿ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ-ਕੀ ਨਹੀਂ ਕੀਤਾ। ਦੂਜੇ ਦੇਸਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਨਹੀਂ ਬਚਾਅ ਸੱਕੇ ਅਤੇ ਨਾ ਹੀ ਮੈਨੂੰ ਉਹ ਉਨ੍ਹਾਂ ਦੇ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ।"
12 Não é Ezequias o mesmo que removeu os lugares altos e os altares do Senhor , dizendo a Judá e a Jerusalém: ‘Diante de um só altar vocês devem se prostrar e apenas sobre ele devem queimar incenso?’
13 ਮੇਰੇ ਪੁਰਖਿਆਂ ਨੇ ਉਨ੍ਹਾਂ ਰਾਜਾਂ ਨੂੰ ਨਸ਼ਟ ਕੀਤਾ ਤੇ ਅਜਿਹਾ ਕੋਈ ਦੇਵਤਾਂ ਨਹੀਂ ਹੋਇਆ ਜੋ ਮੈਨੂੰ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। ਤਾਂ ਤੁਸੀਂ ਕੀ ਸੋਚਦੇ ਹੋਂ ਕਿ ਕੀ ਤੁਹਾਡਾ ਪਰਮੇਸ਼ੁਰ ਤੁਹਾਨੂੰ"
13 Vocês não sabem o que eu e os meus pais fizemos com todos os povos das outras terras? Será que os deuses das nações daquelas terras puderam de alguma forma livrar o seu país das minhas mãos?
14 ਮੇਰੇ ਤੋਂ ਬਚਾਅ ਲਵੇਗਾ? ਤੁਸੀਂ ਹਿਜ਼ਕੀਯਾਹ ਦੇ ਆਖੇ ਲੱਗ ਕੇ ਮੂਰਖ ਨਾ ਬਣੋ। ਉਸ ਤੇ ਭਰੋਸਾ ਨਾ ਕਰੋ ਕਿਉਂ ਕਿ ਕਿਸੇ ਵੀ ਦੇਸ ਜਾਂ ਰਾਜ ਦਾ ਪਰਮੇਸ਼ੁਰ ਅੱਜ ਤੀਕ ਮੇਰੇ ਤੋਂ ਜਾਂ ਮੇਰੇ ਵੱਡੇਰਿਆਂ ਤੋਂ ਆਪਣੇ ਲੋਕਾਂ ਨੂੰ ਸੁਰੱਖਿਅਤ ਨਹੀਂ ਰੱਖ ਸੱਕਿਆ। ਸੋ ਤੁਸੀਂ ਇਸ ਵਹਿਮ ਵਿੱਚ ਨਾ ਰਹੋ ਕਿ ਤੁਹਾਡਾ ਪਰਮੇਸ਼ੁਰ ਤੁਹਾਡਾ ਨਾਸ ਮੇਰੇ ਹੱਥੋਂ ਕਰਨ ਤੋਂ ਤੁਹਾਨੂੰ ਬਚਾਅ ਲਵੇਗਾ।’”"
14 De todos os deuses daquelas nações que os meus pais destruíram, qual deles foi capaz de livrar o seu povo das minhas mãos? Então como o Deus de vocês será capaz de livrá-los das minhas mãos?
15 ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਸ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ।"
15 Portanto, não deixem agora que Ezequias os engane, nem que os incite assim. Não acreditem nele! Porque nenhum deus de nação alguma nem de reino algum foi capaz de livrar o seu povo das minhas mãos, nem das mãos de meus pais. Muito menos o Deus de vocês será capaz de livrá-los das minhas mãos!”
16 ਅੱਸ਼ੂਰ ਦੇ ਪਾਤਸ਼ਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਲਈ ਚਿੱਠੀਆਂ ਵੀ ਭੇਜੀਆਂ, “ਜਿਵੇਂ ਕਿ ਹੋਰਨਾਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇ ਤਿਵੇਂ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇਗਾ।”"
16 Os servos de Senaqueribe falaram ainda mais contra o Senhor Deus e contra Ezequias, seu servo.
17 ਤਦ ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕਿ ਕੰਧ ਉੱਤੇ ਸਨ, ਜ਼ੋਰ-ਜ਼ੋਰ ਦੀ ਬੋਲਕੇ ਸੁਨਾਉਣ ਲੱਗੇ। ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਸੁਣਾਇਆ। ਇਹ ਸਭ ਕੁਝ ਉਨ੍ਹਾਂ ਨੇ ਯਰੂਸਲਮ ਦੇ ਲੋਕਾਂ ਨੂੰ ਭੈਭੀਤ ਕਰਨ ਲਈ ਕੀਤਾ ਤਾਂ ਜੋ ਉਹ ਉਨ੍ਹਾਂ ਨੂੰ ਡਰਾ ਕੇ ਯਰੂਸ਼ਲਮ ਉੱਪਰ ਕਬਜ਼ਾ ਕਰ ਸੱਕਣ।"
17 Senaqueribe escreveu também cartas para blasfemar do Senhor , Deus de Israel, e para falar contra ele, dizendo: “Assim como os deuses das nações de outras terras não livraram o seu povo das minhas mãos, assim também o Deus de Ezequias não livrará o seu povo das minhas mãos.”
18 ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗ ਕੀਤਾ ਜਿਹੜੇ ਕਿ ਮਨੁੱਖਾਂ ਦੇ ਹੱਥਾਂ ਦੀ ਬਣਤ ਸਨ।"
18 Os servos gritaram bem alto, em hebraico, ao povo de Jerusalém, que estava sobre a muralha, para os atemorizar e os perturbar, para tomarem a cidade.
19 ਇਨ੍ਹਾਂ ਸਮੱਸਿਆਵਾਂ ਕਾਰਣ, ਪਾਤਸ਼ਾਹ ਹਿਜ਼ਕੀਯਾਹ ਅਤੇ ਅਮੋਸ ਦੇ ਪੁੱਤਰ, ਯਸਾਯਾਹ ਨਬੀ ਨੇ ਅਕਾਸ਼ ਵੱਲ ਤੱਕ ਕੇ ਪ੍ਰਾਰਥਨਾ ਕੀਤੀ।"
19 Falaram do Deus de Jerusalém como falavam dos deuses dos povos da terra, que são obras das mãos dos homens.
20 ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ।"
20 Então o rei Ezequias e o profeta Isaías, filho de Amoz, oraram por causa disso e clamaram ao céu.
21 ਇਉਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਅਤੇ ਹੋਰਨਾਂ ਲੋਕਾਂ ਤੋਂ ਬਚਾਇਆ, ਅਤੇ ਹੋਰਨਾਂ ਤੋਂ ਉਨ੍ਹਾਂ ਦੀ ਰੱਖਵਾਲੀ ਕੀਤੀ।"
21 E o Senhor enviou um anjo que destruiu todos os homens valentes, os chefes e os príncipes no arraial do rei da Assíria; e este, com o rosto coberto de vergonha, voltou para a sua terra. Quando ele entrou no templo de seu deus, os seus próprios filhos ali o mataram à espada.
22 ਬਹੁਤ ਸਾਰੇ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਹ ਹਿਜ਼ਕੀਯਾਹ ਲਈ ਮੁੱਲਵਾਨ ਤੋਹਫ਼ੇ ਲਿਆਏ। ਇਉਂ ਉਸ ਸਮੇਂ ਤੋਂ ਹਿਜ਼ਕੀਯਾਹ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।"
22 Assim o Senhor livrou Ezequias e os moradores de Jerusalém das mãos de Senaqueribe, rei da Assíria, e das mãos de todos os inimigos; e lhes deu paz por todos os lados.
23 ਉਨ੍ਹੀ ਦਿਨੀ ਹਿਜ਼ਕੀਯਾਹ ਇੰਨਾ ਬੀਮਾਰ ਹੋਇਆ ਕਿ ਬਿਲਕੁਲ ਮਰਨ ਕਿਨਾਰੇ ਹੋ ਗਿਆ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਉਸ ਨੂੰ ਕੁਝ ਆਖਿਆ ਅਤੇ ਨਿਸ਼ਾਨ ਦਿੱਤਾ।"
23 Muitos traziam presentes a Jerusalém ao Senhor e coisas preciosíssimas a Ezequias, rei de Judá, de modo que, depois disto, foi exaltado à vista de todas as nações.
24 ਪਰ ਹਿਜ਼ਕੀਯਾਹ ਨੇ ਉਸ ਰਹਿਮ ਮੁਤਾਬਕ ਜੋ ਉਸ ਉੱਪਰ ਕੀਤਾ ਗਿਆ ਸੀ ਕੰਮ ਨਾ ਕੀਤਾ। ਕਿਉਂ ਕਿ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਸੀ। ਇਸੀ ਕਾਰਣ ਉਸ ਉੱਪਰ, ਯਹੂਦਾਹ ਅਤੇ ਯਰੂਸ਼ਲਮ ਉੱਪਰ ਕਹਿਰ ਭੜਕਿਆ ਸੀ।"
24 Por esse tempo, Ezequias adoeceu de uma enfermidade mortal. Então orou ao Senhor , que lhe falou e lhe deu um sinal.
25 ਪਰ ਫ਼ਿਰ ਹਿਜ਼ਕੀਯਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੇ ਨਿਮਰਤਾ ਇਖਤਿਆਰ ਕਰਕੇ ਆਪਣੇ ਆਪ ਨੂੰ ਬਦਲਿਆ। ਉਨ੍ਹਾਂ ਨੇ ਹੰਕਾਰ ਦਾ ਤਿਆਗ ਕਰਕੇ ਹਲੀਮੀ ਦਾ ਰਾਹ ਫ਼ੜਿਆ ਇਸ ਲ਼ਈ ਜਦੋਂ ਹਿਜ਼ਕੀਯਾਹ ਜਿਉਂਦਾ ਸੀ ਤਾਂ ਯਹੋਵਾਹ ਨੇ ਆਪਣੀ ਕਰੋਪੀ ਉਨ੍ਹਾਂ ਤੇ ਨਾ ਵਿਖਾਈ।"
25 Mas Ezequias não correspondeu aos benefícios que lhe foram feitos, pois o seu coração se exaltou. Por isso veio grande ira sobre ele e sobre Judá e Jerusalém.
26 ਹਿਜ਼ਕੀਯਾਹ ਨੂੰ ਆਪਣੇ ਜਿਉਂਦੇ-ਜੀਅ ਬਹੁਤ ਮਾਨ-ਵਡਿਆਈ ਮਿਲੀ। ਉਸ ਨੇ ਚਾਂਦੀ, ਸੋਨੇ, ਬਹੁਮੁੱਲੇ ਪੱਥਰ ਅਤੇ ਮਸਾਲੇ ਅਤੇ ਢਾਲਾਂ ਅਤੇ ਹਰ ਪ੍ਰਕਾਰ ਦੀਆਂ ਵਸਤਾਂ ਦੀ ਸੰਭਾਲ ਲਈ ਥਾਵਾਂ ਬਣਾਈਆਂ।"
26 Porém Ezequias se humilhou por se ter exaltado o seu coração, ele e os moradores de Jerusalém; e a ira do Senhor não veio sobre eles nos dias de Ezequias.
27 ਹਿਜ਼ਕੀਯਾਹ ਨੇ ਅਨਾਜ ਲਈ, ਨਵੀਂ ਸ਼ਰਾਬ ਅਤੇ ਤੇਲ ਦੀ ਸੰਭਾਲ ਲਈ ਗੋਦਾਮ ਬਣਵਾਏ। ਪਸ਼ੂਆਂ ਅਤੇ ਭੇਡਾਂ ਲਈ ਵਾੜੇ ਬਣਵਾਏ।"
27 Ezequias teve riquezas e glória em grande abundância. Construiu depósitos para guardar a prata, o ouro, as pedras preciosas, as especiarias, os escudos e todos os objetos de valor.
28 ਹਿਜ਼ਕੀਯਾਹ ਨੇ ਬਹੁਤ ਸਾਰੇ ਸ਼ਹਿਰਾਂ ਦਾ ਨਿਰਮਾਣ ਕੀਤਾ। ਉਸ ਕੋਲ ਪਸ਼ੂਆਂ ਅਤੇ ਭੇਡਾਂ ਦਾ ਬਹੁਤ ਵੱਡਾ ਇੱਜੜ ਸੀ ਕਿਉਂ ਕਿ ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਮਲਕੀਅਤਾਂ ਦਿੱਤੀਆਂ ਸਨ।"
28 Também construiu armazéns para a colheita do cereal, do vinho e do azeite, estrebarias para toda espécie de animais e currais para os rebanhos.
29 ਇਹ ਹਿਜ਼ਕੀਯਾਹ ਹੀ ਸੀ ਜਿਸਨੇ ਗੀਹੋਨ ਦੇ ਪਾਣੀ ਦੇ ਉੱਪਰ ਸਰੋਤ ਨੂੰ ਬੰਦ ਕਰਕੇ ਉਸ ਨੂੰ ਦਾਊਦ ਦੇ ਸ਼ਹਿਰ ਦੇ ਪੱਛਮੀ ਇਲਾਕੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਪਾਤਸ਼ਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਵੀ ਹੋਇਆ।"
29 Edificou cidades e teve ovelhas e vacas em abundância, porque Deus lhe tinha dado muitos bens.
30 ਇੱਕ ਵਾਰ ਬਾਬਲ ਦੇ ਆਗੂਆਂ ਨੇ ਹਿਜ਼ਕੀਯਾਹ ਕੋਲ ਹਲਕਾਰੇ ਭੇਜੇ। ਉਨ੍ਹਾਂ ਹਲਕਾਰਿਆਂ ਨੇ ਉਸ ਅਜਬ ਨਿਸ਼ਾਨ ਬਾਰੇ ਪੁੱਛ-ਗਿੱਛ ਕੀਤੀ ਜਿਹੜਾ ਉਨ੍ਹਾਂ ਦੇ ਰਾਜ ਵਿੱਚ ਵਾਪਰਿਆ ਸੀ। ਜਦੋਂ ਉਹ ਆਏ ਤਾਂ ਪਰਮੇਸ਼ੁਰ ਨੇ ਹਿਜ਼ਕੀਯਾਹ ਨੂੰ ਪਰਤਾਉਣ ਲਈ ਇੱਕਲਿਆਂ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਸ ਦੇ ਦਿਲ ਵਿੱਚ ਕੀ ਹੈ?"
30 Também o mesmo Ezequias tapou o manancial superior das águas de Giom e as canalizou para o oeste da Cidade de Davi. Ezequias prosperou em toda a sua obra.
31 ਹਿਜ਼ਕੀਯਾਹ ਦੇ ਕਾਰਨਾਮੇ ਅਤੇ ਚੰਗੀਆਂ ਕਰਨੀਆਂ ਅਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣਾ ਅਤੇ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।"
31 Mas, quando os embaixadores dos príncipes da Babilônia lhe foram enviados para se informarem a respeito do prodígio que tinha acontecido na terra, Deus o desamparou, para prová-lo e para saber tudo o que havia no coração dele.
32 ਹਿਜ਼ਕੀਯਾਹ ਦੀ ਜਦੋਂ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਪੁਰਖਿਆਂ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਪਰ ਦਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਉਸਦੀ ਮੌਤ ਉੱਪਰ ਉਸਦਾ ਸਤਿਕਾਰ ਕੀਤਾ ਅਤੇ ਉਸਦਾ ਪੁੱਤਰ ਮਨੱਸ਼ਹ ਉਸਦੀ ਥਾਂ ਰਾਜ ਕਰਨ ਲੱਗਾ।"
32 Quanto aos demais atos de Ezequias e às suas obras de misericórdia, está tudo escrito na Visão do Profeta Isaías, filho de Amoz, e no Livro da História dos Reis de Judá e de Israel.
33 — ausente —
33 Ezequias morreu e foi sepultado na subida para os túmulos dos filhos de Davi. Todo o povo de Judá e os moradores de Jerusalém lhe prestaram honras na sua morte. E Manassés, seu filho, reinou em seu lugar.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Crônicas 32, comparar traduções ou montar um estudo — tudo direto pelo WhatsApp.