2 Crônicas 25
Punjabi Bible (GL_PUNJABI) vs ARIB
ARIB Almeida Revisada Imprensa Bíblica
1 ਯਹੂਦਾਹ ਦਾ ਪਾਤਸ਼ਾਹ ਅਮਸਯਾਹ ਅਮਸਯਾਹ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29 ਵਰ੍ਹੇ ਰਾਜ ਕੀਤਾ। ਉਸਦੀ ਮਾਤਾ ਯਰੂਸ਼ਲਮ ਦੀ ਯਹੋਅੱਦਾਨ ਸੀ।"
1 Amazias tinha vinte e cinco anos quando começou a reinar, e reinou vinte e nove anos em Jerusalém. E o nome de sua mãe era Jeoadã, de Jerusalém.
2 ਅਮਸਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ। ਪਰ ਉਹ ਉਨ੍ਹਾਂ ਕੰਮਾਂ ਨੂੰ ਆਪਣੇ ਤਹਿ ਦਿਲੋਂ ਨਾ ਕਰ ਸੱਕਿਆ।"
2 Ele fez o que era reto aos olhos do Senhor, mas não o fez com coração perfeito.
3 ਜਦੋਂ ਅਮਸਯਾਹ ਸ਼ਕਤੀਵਰ ਪਾਤਸ਼ਾਹ ਬਣ ਗਿਆ ਤਾਂ ਉਸ ਨੇ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ, ਜਿਨ੍ਹਾਂ ਨੇ ਉਸ ਦੇ ਪਿਤਾ ਪਾਤਸ਼ਾਹ ਯੋਆਸ਼ ਨੂੰ ਮਾਰਿਆ ਸੀ, ਖਤਮ ਕਰ ਦਿੱਤਾ।"
3 Quando o reino já lhe tinha sido confirmado, ele matou os seus servos que tinham assassinado o rei seu pai.
4 ਪਰ ਅਮਸਯਾਹ ਨੇ ਉਨ੍ਹਾਂ ਦੇ ਬੱਚਿਆਂ ਨੂੰ ਨਾ ਮਾਰਿਆ, ਕਿਉਂ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਮੰਨਿਆ। ਯਹੋਵਾਹ ਨੇ ਹੁਕਮ ਦਿੱਤਾ ਹੈ, “ਪੁੱਤਰਾਂ ਦੇ ਬਦਲੇ ਪਿਉ ਨਾ ਮਾਰੇ ਜਾਣ ਅਤੇ ਨਾ ਹੀ ਪਿਉਆਂ ਦੇ ਬਦਲੇ ਪੁੱਤਰਾਂ ਨੂੰ ਮਾਰਿਆ ਜਾਵੇ ਹਰ ਮਨੁੱਖ ਨੂੰ ਉਸਦੀ ਭੈੜੀ ਕਰਨੀ ਦੇ ਕਾਰਣ ਹੀ ਉਸ ਦੇ ਆਪਣੇ ਪਾਪਾਂ ਕਾਰਣ ਹੀ ਮਾਰਿਆ ਜਾਵੇ।”"
4 Contudo não matou os filhos deles mas fez segundo está escrito na lei: no livro de Moisés, como o Senhor ordenou, dizendo: Não morrerão os pais pelos filhos nem os filhos pelos pais; mas cada um morrerá pelo seu pecado.
5 ਅਮਸਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਿੱਤਰਾਂ ਦੇ ਘਰਾਣਿਆਂ ਮੁਤਾਬਕ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਹੇਠਾਂ ਰੱਖਿਆ। ਉਹ ਸਾਰੇ ਆਦਮੀ ਜਿਹੜੇ ਸਿਪਾਹੀ ਚੁਣੇ ਉਨ੍ਹਾਂ ਦੀ ਉਮਰ 20 ਸਾਲ ਜਾਂ 20 ਸਾਲ ਤੋਂ ਉੱਪਰ ਸੀ। ਲੜਾਈ ਲਈ ਬਿਲਕੁਲ ਤਿਆਰ ਜਿਹੜੇ ਜੰਗ ਵਿੱਚ ਕਾਮਯਾਬੀ ਨਾਲ ਬਰਛੀ ਤੇ ਢਾਲ ਫ਼ੜ ਸੱਕਣ ਅਜਿਹੇ ਉੱਥੇ 3,00,000 ਸਿਪਾਹੀ ਸਨ।"
5 Depois Amazias congregou Judá e o colocou, segundo as suas casas paternas sob comandantes de milhares e de centenas, por todo o Judá e Benjamim; e os contou de vinte anos para cima, e achou deles trezentos mil escolhidos que podiam ir à guerra e sabiam manejar lança e escudo.
6 ਅਮਸਯਾਹ ਨੇ 1,00,000 ਸਿਪਾਹੀ ਇਸਰਾਏਲ ਕੋਲੋਂ ਲਏ। ਉਸ ਨੇ ਉਨ੍ਹਾਂ ਨੂੰ 3,400 ਕਿੱਲੋ ਚਾਂਦੀ ਦੇ ਕੇ ਭਾੜੇ ਤੇ ਖਰੀਦਿਆ।"
6 Também de Israel tomou a soldo cem mil varões valentes, por cem talentos de prata.
7 ਪਰ ਇੱਕ ਪਰਮੇਸ਼ੁਰ ਦਾ ਮਨੁੱਖ ਅਮਸਯਾਹ ਕੋਲ ਆਇਆ। ਉਸ ਨੇ ਕਿਹਾ, “ਹੇ ਪਾਤਸ਼ਾਹ, ਤੂੰ ਆਪਣੇ ਨਾਲ ਇਸਰਾਏਲੀ ਫ਼ੌਜ ਨਾ ਲੈ ਕੇ ਜਾ, ਕਿਉਂ ਕਿ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫ਼ਰਾਈਮ ਵੰਸ਼ ਨਾਲ ਨਹੀਂ ਹੈ।"
7 Veio ter com ele, porém, um homem de Deus, dizendo: Ó rei, não deixes ir contigo o exército de Israel, porque o Senhor não é com Israel, a saber, com todos os filhos de Efraim.
8 ਜੇਕਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਵੋ ਅਤੇ ਲੜਾਈ ਲਈ ਤਕੜੇ ਹੋਵੋ, ਪਰ ਪਰਮੇਸ਼ੁਰ ਤੁਹਾਨੂੰ ਵੈਰੀਆਂ ਦੇ ਅੱਗੇ ਹਾਰ ਦੇਵੇਗਾ ਕਿਉਂ ਕਿ ਉਸ ਕੋਲ ਹਰਾਉਣ ਅਤੇ ਜਿਤਾਉਣ ਦੀ ਤਾਕਤ ਹੈ।”"
8 Mas se julgas que assim serás forte para a peleja, Deus te fará cair diante do inimigo; pois Deus tem poder para ajudar e para fazer cair.
9 ਅਮਸਯਾਹ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਕਿਹਾ, “ਪਰ ਮੈਂ ਜਿਹੜਾ ਧਨ ਇਸਰਾਏਲੀ ਫ਼ੌਜ ਖਰੀਦਣ ਲਈ ਦਿੱਤਾ ਹੈ, ਉਸ ਦਾ ਕੀ ਕਰਾਂ?” ਤਾਂ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਹੋਵਾਹ ਦੇ ਘਰ ਕੋਈ ਕਮੀ ਨਹੀਂ, ਉਹ ਤੈਨੂੰ ਉਸਤੋਂ ਵੱਧ ਦੇਣ ਦੀ ਸਮਰੱਥਾ ਰੱਖਦਾ ਹੈ।”"
9 Então perguntou Amazias ao homem de Deus: Mas que se fará dos cem talentos de prata que dei às tropas de Israel? Respondeu o homem de Deus: Mais tem o Senhor que te dar do que isso.
10 ਤਦ ਅਮਸਯਾਹ ਨੇ ਇਸਰਾਏਲੀ ਸੈਨਾ ਨੂੰ ਇਫ਼ਰਾਈਮ ਵਿੱਚ ਵਾਪਸ ਭੇਜ ਦਿੱਤਾ। ਉਹ ਆਦਮੀ ਪਾਤਸ਼ਾਹ ਅਤੇ ਯਹੂਦਾਹ ਦੇ ਲੋਕਾਂ ਉੱਪਰ ਬੜੇ ਕ੍ਰੋਧਿਤ ਹੋਏ ਅਤੇ ਬੜੇ ਕਰੋਧ ਵਿੱਚ ਆਪਣੇ ਘਰਾਂ ਨੂੰ ਮੁੜੇ।"
10 Então Amazias separou as tropas que lhe tinham vindo de Efraim, para que voltassem para a sua terra; pelo que muito se acendeu a ira deles contra Judá, e voltaram para a sua terra ardendo em ira.
11 ਤਦ ਅਮਸਯਾਹ ਨੇ ਹੌਂਸਲਾ ਕੀਤਾ ਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਲੈ ਗਿਆ ਅਤੇ ਸੇਈਰ ਵੰਸ਼ ਵਿੱਚੋਂ 10,000 ਆਦਮੀਆਂ ਨੂੰ ਮਾਰ ਦਿੱਤਾ।"
11 Amazias, cobrando ânimo, conduziu o seu povo, e foi ao Vale do Sal, onde matou dez mil dos filhos de Seir.
12 ਹੋਰ 10,000 ਆਦਮੀਆਂ ਜੋ ਸੇਈਰ ਦੇ ਸਨ ਯਹੂਦੀਆਂ ਨੇ ਉਨ੍ਹਾਂ ਨੂੰ ਜਿਉਂਦਾ ਫ਼ੜ ਕੇ ਇੱਕ ਚੱਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਫ਼ਿਰ ਉਸ ਚੋਟੀ ਤੋਂ ਉਨ੍ਹਾਂ ਨੂੰ ਇਵੇਂ ਥੱਲੇ ਸੁੱਟਿਆ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ।"
12 Os filhos de Judá prenderam vivos outros dez mil, e trazendo-os ao cume da rocha, lançaram-nos dali abaixo, de modo que todos foram despedaçados.
13 ਪਰ ਉਸ ਫ਼ੌਜ ਦੇ ਜੁਆਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਵਾਪਸ ਭੇਜ ਦਿੱਤਾ ਸੀ ਉਸੇ ਸਮੇਂ ਵਿੱਚ ਇਸਰਾਏਲੀ ਫ਼ੌਜ ਨੇ ਯਹੂਦਾਹ ਦੇ ਕੁਝ ਸ਼ਹਿਰਾਂ ਤੇ ਹਮਲਾ ਕੀਤਾ। ਉਨ੍ਹਾਂ ਨੇ ਬੈਤ-ਹੋਰੋਨ ਤੋਂ ਸਾਮਰਿਯਾ ਤੀਕ ਦੇ ਸ਼ਹਿਰਾਂ ਤੇ ਹਮਲਾ ਬੋਲਿਆ। ਉਨ੍ਹਾਂ ਨੇ 3,000 ਆਦਮੀਆਂ ਨੂੰ ਮਾਰ ਕੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਉਹ ਲੋਕ ਇਸ ਲਈ ਭੜਕੇ ਹੋਏ ਸਨ ਕਿਉਂ ਕਿ ਅਮਸਯਾਹ ਨੇ ਉਨ੍ਹਾਂ ਨੂੰ ਲੜਾਈ ਵਿੱਚੋਂ ਵਾਪਸ ਭੇਜ ਦਿੱਤਾ ਸੀ।"
13 Mas os homens das tropas que Amazias despedira, não deixando que fossem com ele à batalha, deram sobre as cidades de Judá, desde Samária até Bete-Horom, e dos seus habitantes mataram três mil, e saquearam grande despojo.
14 ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਨਾਲ ਲੈਂਦਾ ਆਇਆ ਅਤੇ ਉਨ੍ਹਾਂ ਦੇਵਤਿਆਂ ਦੀ ਉਸ ਨੇ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਅਤੇ ਉਨ੍ਹਾਂ ਅੱਗੇ ਧੂਪ ਅਗਰਬਤੀ ਜਗਾਉਂਦਾ।"
14 Quando Amazias veio da matança dos edomeus, trouxe consigo os deuses dos filhos de Seir e os elevou para serem os seus deuses, prostrando-se diante deles e queimando-lhes incenso.
15 ਯਹੋਵਾਹ ਅਮਸਯਾਹ ਤੇ ਬੜਾ ਕ੍ਰੋਧਿਤ ਹੋਇਆ। ਯਹੋਵਾਹ ਨੇ ਉਸ ਕੋਲ ਨਬੀ ਭੇਜਿਆ। ਨਬੀ ਨੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨੀ ਕਿਉਂ ਸ਼ੁਰੂ ਕਰ ਦਿੱਤੀ ਜਦ ਕਿ ਉਨ੍ਹਾਂ ਲੋਕਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਤੈਥੋਂ ਬਚਾਅ ਨਹੀਂ ਸੱਕੇ?”"
15 Pelo que o Senhor se irou contra Amazias e lhe enviou um profeta, que lhe disse: Por que buscaste os deuses deste povo, os quais não livraram o seu próprio povo da tua mão?
16 ਜਦੋਂ ਨਬੀ ਨੇ ਇਉਂ ਆਖਿਆ ਤਾਂ ਅਮਸਯਾਹ ਨੇ ਉਸ ਨੂੰ ਕਿਹਾ, “ਅਸੀਂ ਤੈਨੂੰ ਪਾਤਸ਼ਾਹ ਦਾ ਸਲਾਹਕਾਰ ਬਣਾਇਆ ਹੈ। ਚੁੱਪ ਰਹਿ! ਜੇਕਰ ਤੂੰ ਚੁੱਪ ਨਹੀਂ ਕਰੇਂਗਾ ਤਾਂ ਮਾਰਿਆ ਜਾਵੇਂਗਾ।” ਨਬੀ ਚੁੱਪ ਕਰ ਗਿਆ, ਪਰ ਫ਼ਿਰ ਆਖਣ ਲੱਗਾ, “ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਕਿਉਂ ਕਿ ਤੁਸੀਂ ਉਹ ਬੁਰੇ ਕੰਮ ਕੀਤੇ ਹਨ ਅਤੇ ਮੇਰੀ ਸਲਾਹ ਨੂੰ ਨਕਾਰਿਆ ਹੈ।”"
16 Enquanto ele ainda falava com o rei, este lhe respondeu: Fizemos-te conselheiro do rei? Cala-te! Por que haverias de ser morto? Então o profeta calou, havendo dito: Sei que Deus resolveu destruir-te, porquanto fizeste isto, e não deste ouvidos a meu conselho.
17 ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ। ਫ਼ਿਰ ਉਸ ਨੇ ਯੋਆਸ਼ ਨੂੰ ਸੁਨੇਹਾ ਭੇਜਿਆ ਜੋ ਕਿ ਇਸਰਾਏਲ ਦਾ ਪਾਤਸ਼ਾਹ ਸੀ ਕਿ ਤੂੰ ਮੈਨੂੰ ਆਮਣੇ-ਸਾਹਮਣੇ ਮਿਲ। ਯਹੋਆਸ਼ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ।"
17 Tendo Amazias, rei de Judá, tomado conselho, mandou dizer a Jeoás, filho de Jeoacaz, filho de Jeú, rei de Israel: Vem, vejamo-nos face a face.
18 ਤਦ ਯਹੋਆਸ਼ ਨੇ ਅਮਸਯਾਹ ਨੂੰ ਆਪਣਾ ਸੁਨੇਹਾ ਭੇਜਿਆ। ਯਹੋਆਸ਼ ਇਸਰਾਏਲ ਦਾ ਅਤੇ ਅਮਸਯਾਹ ਯਹੂਦਾਹ ਦਾ ਪਾਤਸ਼ਾਹ ਸੀ। ਤਾਂ ਯਹੋਆਸ਼ ਨੇ ਇਹ ਕਥਾ ਕਹੀ: “ਲਬਾਨੋਨ ਦੀ ਝਾੜੀ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ‘ਤੂੰ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੰਨੇ ’ਚ ਇੱਕ ਜੰਗਲੀ ਜਾਨਵਰ ਆਇਆ ਉਸ ਝਾੜੀ ਵਿੱਚ ਚੱਲਿਆ ਤੇ ਉਸ ਝਾੜੀ ਨੂੰ ਮਿੱਧ ਕੇ ਨਾਸ ਕਰ ਦਿੱਤਾ।"
18 Mas Jeoás, rei de Israel, mandou responder a Amazias, rei de Judá: O cardo que estava no Líbano mandou dizer ao cedro que estava no Líbano: Dá tua filha por mulher a meu filho. Mas uma fera que estava no Líbano passou e pisou o cardo.
19 ਤੂੰ ਆਪਣੇ-ਆਪ ਨੂੰ ਅਖਵਾਉਂਦਾ ਹੈਂ, ‘ਮੈਂ ਅਦੋਮ ਨੂੰ ਹਰਾਇਆ!’ ਤੂੰ ਘੁਮੰਡੀ ਹੈਂ ਇਸੇ ਲਈ ਡੀਂਗਾ ਮਾਰਦਾ ਹੈਂ। ਪਰ ਤੈਨੂੰ ਘਰੇ ਹੀ ਰਹਿਣਾ ਚਾਹੀਦਾ ਹੈ ਤੈਨੂੰ ਮੁਸੀਬਤ ਵਿੱਚ ਪੈਣ ਦੀ ਲੋੜ ਨਹੀਂ। ਜੇ ਤੂੰ ਮੇਰੇ ਨਾਲ ਮੱਥਾ ਲਾਇਆ ਤਾਂ ਤੂੰ ਅਤੇ ਯਹੂਦਾਹ ਸਭ ਨਸ਼ਟ ਹੋ ਜਾਵੋਂਗੇ।”"
19 Tu dizes a ti mesmo: Eis que feri Edom. Assim o teu coração se eleva para te gloriares. Agora, pois, fica em tua casa; por que te meterias no mal, para caíres tu e Judá contigo?
20 ਪਰ ਅਮਸਯਾਹ ਨੂੰ ਉਸਦੀ ਕੋਈ ਗੱਲ ਨਾ ਸੁਣੀ ਕਿਉਂ ਕਿ ਇਹ ਪਰਮੇਸ਼ੁਰ ਵੱਲੋਂ ਹੋਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਣ ਦੇਵੇ ਕਿਉਂ ਕਿ ਯਹੂਦੀਆਂ ਨੇ ਅਦੋਮ ਦੇ ਲੋਕ ਜਿਨ੍ਹਾਂ ਦੇਵਤਿਆਂ ਨੂੰ ਪੂਜਦੇ ਸਨ, ਉਨ੍ਹਾਂ ਮਗਰ ਲੱਗਣਾ ਸ਼ੁਰੂ ਕਰ ਦਿੱਤਾ ਸੀ।"
20 Amazias, porém, não lhe deu ouvidos; pois isto vinha de Deus, para entregá-los na mão dos seus inimigos, porque buscaram os deuses de Edom.
21 ਤਾਂ ਇਸਰਾਏਲ ਦਾ ਪਾਤਸ਼ਾਹ ਯਹੋਆਸ਼ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਆਹਮੋ-ਸਾਹਮਣੇ ਮਿਲੇ। ਬੈਤ-ਸ਼ਮਸ਼ ਯਹੂਦਾਹ ਵਿੱਚ ਹੀ ਹੈ।"
21 Subiu, pois, Jeoás, rei de Israel; e ele e Amazias, rei de Judá, se viram face a face em Bete-Semes, que pertence a Judá.
22 ਇਸਰਾਏਲ ਨੇ ਯਹੂਦਾਹ ਨੂੰ ਅਜਿਹੀ ਹਾਰ ਦਿੱਤੀ ਕਿ ਉਸਦਾ ਹਰ ਇੱਕ ਮਨੁੱਖ ਆਪਣੇ ਘਰਾਂ ਨੂੰ ਤੰਬੂ ’ਚ ਨੱਸ ਗਿਆ।"
22 E Judá foi desbaratado diante de Israel, e fugiu cada um para a sua tenda.
23 ਯਹੋਆਸ਼ ਨੇ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਫ਼ੜ ਲਿਆ ਅਤੇ ਉਸ ਨੂੰ ਯਰੂਸ਼ਲਮ ਲੈ ਗਿਆ। (ਅਮਸਯਾਹ ਜੋ ਅਹਜ਼ਯਾਹ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ।) ਯਹੋਆਸ਼ ਨੇ ਯਰੂਸ਼ਲਮ ਦੀ ਦੀਵਾਰ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਖੂੰਜੇ ਵਾਲੇ ਫ਼ਾਟਕ ਤੀਕ 400 ਹੱਥ ਢਾਹ ਦਿੱਤੀ।"
23 E Jeoás, rei de Israel, prendeu Amazias, rei de Judá, filho de Joás, o filho de Jeoacaz, em Bete-Semes, e o levou a Jerusalém; e derrubou o muro de Jerusalém, desde a porta de Efraim até a porta da esquina, quatrocentos côvados.
24 ਪਰਮੇਸ਼ੁਰ ਦੇ ਮੰਦਰ ਵਿੱਚ ਸੋਨਾ-ਚਾਂਦੀ ਅਤੇ ਅਨੇਕ ਵਸਤਾਂ ਦੀ ਭਰਮਾਰ ਸੀ। ਇਹ ਸਭ ਓਬੇਦ-ਅਦੋਮ ਕੋਲ ਸੀ ਪਰ ਯਹੋਆਸ਼ ਨੇ ਉਹ ਸਭ ਲੁੱਟ ਕੇ ਅਤੇ ਪਾਤਸ਼ਾਹ ਦੇ ਮਹਿਲ ਦਾ ਸਾਰਾ ਖਜ਼ਾਨਾ ਲੁੱਟ ਅਤੇ ਕੁਝ ਲੋਕਾਂ ਨੂੰ ਬੰਦੀ ਬਣਾਕੇ ਸਾਮਰਿਯਾ ਨੂੰ ਵਾਪਸ ਮੁੜਿਆ।"
24 Também tomou todo o ouro, e toda a prata, e todos os utensílios que se acharam na casa de Deus com Obede-Edom, e os tesouros da casa do rei, e os reféns, e voltou pura Samária.
25 ਅਮਸਯਾਹ ਯੋਆਸ਼, ਯਹੋਆਹਾਜ਼ ਦੇ ਪੁੱਤਰ, ਇਸਰਾਏਲ ਦੇ ਪਾਤਸ਼ਾਹ ਦੇ ਮਰਨ ਉਪਰੰਤ ਵੀ 15 ਵਰ੍ਹੇ ਜਿਉਂਇਆ। ਉਸ ਦਾ ਪਿਤਾ ਯੋਆਸ਼ ਯਹੂਦਾਹ ਦਾ ਪਾਤਸ਼ਾਹ ਸੀ।"
25 E Amazias, filho de Joás, rei de Judá, viveu quinze anos depois da morte de Jeoás, filho de Jeoacaz, rei de Israel.
26 ਅਮਸਯਾਹ ਦੇ ਸ਼ੁਰੂ ਤੋਂ ਅੰਤ ਤੀਕ ਜੋ ਕਾਰਜ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।"
26 Quanto ao restante dos atos de Amazias, desde os primeiros até os últimos, não estão porventura escritos no livro dos reis de Judá e de Israel?
27 ਜਦੋਂ ਅਮਸਯਾਹ ਨੇ ਯਹੋਵਾਹ ਨੂੰ ਮੰਨਣਾ ਛੱਡਿਆ ਤਾਂ ਯਰੂਸ਼ਲਮ ਦੇ ਲੋਕਾਂ ਨੇ ਅਮਸਯਾਹ ਦੇ ਵਿਰੁੱਧ ਸਾਜਿਸ਼ਾਂ ਘੜੀਆਂ। ਤਾਂ ਉਹ ਲਾਕੀਸ਼ ਸ਼ਹਿਰ ਨੂੰ ਭੱਜ ਗਿਆ ਪਰ ਲੋਕਾਂ ਨੇ ਉਸ ਦੇ ਪਿੱਛੇ-ਪਿੱਛੇ ਕੁਲ ਮਨੁੱਖਾਂ ਨੂੰ ਭੇਜਿਆ ਜਿਨ੍ਹਾਂ ਉਸ ਨੂੰ ਲਾਕੀਸ਼ ਵਿੱਚ ਖਤਮ ਕਰ ਦਿੱਤਾ।"
27 Desde o tempo em que Amazias se desviou do Senhor, conspiraram contra ele em Jerusalém, e ele fugiu para Laquis; mas perseguiram-no até Laquis, e ali o mataram.
28 ਫ਼ੇਰ ਉਨ੍ਹਾਂ ਨੇ ਅਮਸਯਾਹ ਦੀ ਲੋਥ ਘੋੜਿਆਂ ਤੇ ਲੱਦੀ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਉਸ ਦੇ ਪੁਰਖਿਆਂ ਦੀ ਕਬਰ ਵਿੱਚ ਦਫ਼ਨ ਕਰ ਦਿੱਤਾ।"
28 E o trouxeram sobre cavalos e o sepultaram junto a seus pais na cidade de Davi.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Crônicas 25, comparar traduções ou montar um estudo — tudo direto pelo WhatsApp.