2 Coríntios 1
Punjabi Bible (GL_PUNJABI) vs VC
VC Versão Católica
1 ਇਹ ਚਿੱਠੀ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਹੈ। ਮੈਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਰਸੂਲ ਬਣਇਆ ਹਾਂ। ਮੈਂ ਇਹ ਚਿੱਠੀ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਅਖਾਯਾ ਦੇ ਸਾਰੇ ਦੇਸ਼ ਵਿੱਚ ਵੱਸਦੇ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਲਿਖ ਰਿਹਾ ਹਾਂ।"
1 Paulo, apóstolo de Jesus Cristo pela vontade de Deus, e o irmão Timóteo, à igreja de Deus que está em Corinto, e a todos os irmãos santos que estão em toda a Acaia.
2 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।"
2 A vós, graça e paz da parte de Deus, nosso Pai, e da parte do Senhor Jesus Cristo!
3 ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਪਰਮੇਸ਼ੁਰ ਅਤੇ ਸਾਡੇ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ, ਸਾਡਾ ਪਿਤਾ, ਦਇਆ ਨਾਲ ਭਰਪੂਰ ਹੈ। ਉਹੀ ਪਰਮੇਸ਼ੁਰ ਹੈ ਜਿਹੜਾ ਹਰ ਤਰ੍ਹਾਂ ਨਾਲ ਦਿਲਾਸਾ ਦਿੰਦਾ ਹੈ।"
3 Bendito seja Deus, o Pai de nosso Senhor Jesus Cristo, o Pai das misericórdias, Deus de toda a consolação,
4 ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਉਹ ਸਾਨੂੰ ਦਿਲਾਸਾ ਦਿੰਦਾ ਹੈ। ਤਾਂ ਜੋ ਅਸੀਂ ਵੀ ਹੋਰਨਾਂ ਲੋਕਾਂ ਨੂੰ ਉਦੋਂ ਦਿਲਾਸਾ ਦੇਣ ਯੋਗ ਹੋ ਸੱਕੀਏ ਜਦੋਂ ਉਹ ਤਕਲੀਫ਼ ਵਿੱਚ ਹੋਣ। ਜਿਹੜਾ ਦਿਲਾਸਾ ਸਾਨੂੰ ਪਰਮੇਸ਼ੁਰ ਦਿੰਦਾ ਹੈ ਉਸੇ ਤਰ੍ਹਾਂ ਦਾ ਦਿਲਾਸਾ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ।"
4 que nos conforta em todas as nossas tribulações, para que, pela consolação com que nós mesmos somos consolados por Deus, possamos consolar os que estão em qualquer angústia!
5 ਅਸੀਂ ਮਸੀਹ ਦੇ ਬਹੁਤ ਕਸ਼ਟਾਂ ਵਿੱਚ ਭਾਗੀਦਾਰ ਬਣੇ। ਇਸੇ ਤਰ੍ਹਾਂ, ਅਸੀਂ ਵੀ ਮਸੀਹ ਰਾਹੀਂ ਵੱਧੇਰੇ ਸੁੱਖ ਪ੍ਰਾਪਤ ਕਰਦੇ ਹਾਂ।"
5 Com efeito, à medida que em nós crescem os sofrimentos de Cristo, crescem também por Cristo as nossas consolações.
6 ਜੇ ਸਾਨੂੰ ਦੁੱਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁੱਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ।"
6 Se, pois, somos atribulados, é para vossa consolação e salvação. Se somos consolados, é para vossa consolação, a qual se efetua em vós pela paciência em tolerar os sofrimentos que nós mesmos suportamos.
7 ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ।"
7 A nossa esperança a respeito de vós é firme: sabemos que, como sois companheiros das nossas aflições, assim também o sereis da nossa consolação.
8 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ, ਕਿ ਤੁਸੀਂ ਅਸਿਯਾ ਦੇ ਪ੍ਰਦੇਸ਼ ਵਿੱਚ ਜਿਹੜੀ ਪਰੇਸ਼ਾਨੀ ਅਸੀਂ ਝੱਲੀ ਹੈ, ਉਸ ਬਾਰੇ ਜਾਣੋ। ਅਸੀਂ ਉੱਥੇ ਬਹੁਤ ਦੁੱਖ ਝੱਲੇ। ਜਿੰਨਾ ਅਸੀਂ ਝੱਲ ਸੱਕੀਏ ਇਹ ਉਸਤੋਂ ਵੱਧੇਰੇ ਸੀ। ਅਸੀਂ ਉਮੀਦ ਵੀ ਛੱਡ ਦਿੱਤੀ ਸੀ ਕਿ ਅਸੀਂ ਜੀਵਾਂਗੇ।"
8 Não queremos, irmãos, que ignoreis a tribulação que nos sobreveio na Ásia. Fomos maltratados ali desmedidamente, além das nossas forças, a ponto de termos perdido a esperança de sair com vida.
9 ਅਸੀਂ ਸੱਚਮੁੱਚ ਸਾਡੇ ਦਿਲਾਂ ਵਿੱਚ ਸੋਚ ਲਿਆ ਸੀ ਕਿ ਸਾਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਰ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਆਪਣੇ-ਆਪ ਵਿੱਚ ਯਕੀਨ ਨਾ ਕਰੀਏ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਪਰਮੇਸ਼ੁਰ ਵਿੱਚ ਯਕੀਨ ਰੱਖ ਸੱਕੀਏ ਜਿਹੜਾ ਲੋਕਾਂ ਨੂੰ ਮੁਰਦਿਆਂ ਵਿੱਚੋਂ ਜਿਵਾਲਦਾ ਹੈ।"
9 Sentíamos dentro de nós mesmos a sentença de morte, para que aprendêssemos a pôr a nossa confiança não em nós, mas em Deus, que ressuscita os mortos.
10 ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ।"
10 Ele nos livrou e nos livrará de tamanhos perigos de morte. Sim, esperamos que ainda nos livrará
11 ਅਤੇ ਤੁਸੀਂ ਆਪਣੀਆਂ ਪ੍ਰਾਰਥਨਾ ਰਾਹੀਂ ਸਾਡੀ ਸਹਾਇਤਾ ਕਰ ਸੱਕਦੇ ਹੋ। ਫ਼ੇਰ ਅਨੇਕਾਂ ਲੋਕ ਸਾਡੇ ਲਈ ਧੰਨਵਾਦ ਦੇਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾ ਰਾਹੀਂ ਸਾਨੂੰ ਅਸੀਸ ਦਿੱਤੀ।"
11 se nos ajudardes também vós com orações em nossa intenção. Assim esta graça, obtida por intervenção de muitas pessoas, lhes será ocasião de agradecer a Deus a nosso respeito.
12 ਪੌਲੁਸ ਦੀਆਂ ਯੋਜਨਾਵਾਂ ਵਿੱਚ ਤਬਦੀਲੀ ਅਸੀਂ ਇਹ ਆਖਣ ਵਿੱਚ ਮਾਣ ਕਰਦੇ ਹਾਂ, ਅਤੇ ਮੈਂ ਇਹ ਆਪਣੇ ਦਿਲੋਂ ਆਖ ਸੱਕਦਾ ਹਾਂ ਕਿ ਇਹ ਸੱਚ ਹੈ। ਉਹ ਹਰ ਕਰਨੀ ਜੋ ਅਸੀਂ ਇਸ ਦੁਨੀਆਂ ਵਿੱਚ ਕੀਤੀ, ਅਸੀਂ ਇਮਾਨਦਾਰੀ ਨਾਲ ਅਤੇ ਸਾਫ਼ ਦਿਲ ਨਾਲ ਕੀਤੀ, ਜੋ ਪਰਮੇਸ਼ੁਰ ਵੱਲੋਂ ਆਈ। ਉਨ੍ਹਾਂ ਕੰਮਾਂ ਬਾਰੇ ਵੀ, ਜਿਹੜੀ ਅਸੀਂ ਤੁਹਾਡੇ ਵਿੱਚਕਾਰ ਕੀਤੇ, ਇਹ ਹੋਰ ਵੀ ਵੱਧੇਰੇ ਸੱਚ ਹੈ। ਅਸੀਂ ਇਹ ਸਿਰਫ਼ ਪਰਮੇਸ਼ੁਰ ਦੀ ਮਿਹਰ ਨਾਲ ਕੀਤਾ ਹੈ ਨਾ ਕਿ ਇਸ ਦੁਨੀਆਂ ਦੀ ਸਿਆਣਪ ਨਾਲ।"
12 A razão da nossa glória é esta: o testemunho da nossa consciência de que, no mundo e particularmente entre vós, temos agido com santidade e sinceridade diante de Deus, não conforme o espírito de sabedoria do mundo, mas com o socorro da graça de Deus.
13 ਅਸੀਂ ਸਿਰਫ਼ ਉਹੀ ਗੱਲਾਂ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਨ ਅਤੇ ਸਮਝਣ ਯੋਗ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਵੋਂਗੇ।"
13 Em verdade, não vos queremos dizer coisa alguma diferente da que ledes em nossas cartas, e que compreendeis. E espero que reconheçais até o fim,
14 ਤੁਸੀਂ ਸਾਡੇ ਬਾਰੇ ਪਹਿਲਾਂ ਹੀ ਕੁਝ ਗੱਲਾਂ ਸਮਝ ਚੁੱਕੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝਣ ਯੋਗ ਹੋਵੋਂਗੇ ਅਤੇ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰੋਂਗੇ, ਜਿਵੇਂ ਕਿ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਵਾਲੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ।"
14 como aliás já o tendes em parte reconhecido, que nós somos a vossa glória, exatamente como vós sereis a nossa, no dia do Senhor Jesus.
15 ਮੈਨੂੰ ਇਸ ਸਭ ਕੁਝ ਬਾਰੇ ਪੂਰਾ ਭਰੋਸਾ ਸੀ। ਇਸੇ ਲਈ ਮੈਂ ਤੁਹਾਡੇ ਕੋਲ ਪਹਿਲਾਂ ਆਉਣ ਦੀ ਯੋਜਨਾ ਬਣਾਈ ਸੀ। ਇਉਂ ਤੁਸੀਂ ਦੂਹਰੀ ਮੇਹਰ ਪ੍ਰਾਪਤ ਕਰ ਸੱਕਦੇ ਸੀ।"
15 Foi nesta persuasão que eu resolvera primeiro ir ter convosco, para que recebêsseis uma dupla alegria:
16 ਮੈਂ ਆਪਣੀ ਮਕਦੂਨਿਆ ਦੀ ਯਾਤਰਾ ਵੇਲੇ ਤੁਹਾਡੇ ਵੱਲ ਆਉਣ ਦੀ ਯੋਜਨਾ ਬਣਾਈ ਸੀ। ਅਤੇ ਵਾਪਸੀ ਵੇਲੇ ਫ਼ੇਰ ਤੁਹਾਨੂੰ ਮਿਲਣ ਦੀ ਯੋਜਨਾ ਬਣਾਈ ਸੀ। ਤਾਂ ਜੋ ਜਦੋਂ ਮੈਂ ਯਹੂਦਿਯਾ ਨੂੰ ਸਫ਼ਰ ਕਰਾਂਗਾ ਤੁਹਾਡੇ ਤੋਂ ਸਹਾਇਤਾ ਪ੍ਰਾਪਤ ਕਰ ਸੱਕਾਂਗਾ।"
16 eu passaria por vós ao dirigir-me à Macedônia e, ao voltar da Macedônia, iria novamente visitar-vos e de lá seria por vós conduzido até a Judéia.
17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।"
17 Formando este plano, terei usado de leviandade? Ou são puramente humanas as resoluções que tomo, de modo que haja em mim o sim e depois o não?
18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸੱਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ।"
18 Deus é testemunha de que quando vos dirijo a palavra, não existe um sim e depois um não.
19 ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਜਿਸਦਾ ਮੈਂ, ਸਿਲਵਾਨੁਸ ਅਤੇ ਤਿਮੋਥਿਉਸ ਨੇ ਪ੍ਰਚਾਰ ਕੀਤਾ, ਇੱਕੋ ਵੇਲੇ “ਹਾਂ” ਅਤੇ “ਨਾ” ਨਹੀਂ ਸੀ। ਮਸੀਹ ਵਿੱਚ ਇਹ ਹਮੇਸ਼ਾ ਹੀ “ਹਾਂ” ਰਿਹਾ ਹੈ।"
19 O Filho de Deus, Jesus Cristo, que nós, Silvano, Timóteo e eu, vos temos anunciado, não foi sim e depois não, mas sempre foi sim.
20 ਪਰਮੇਸ਼ੁਰ ਦੇ ਸਾਰੇ ਇਕਰਾਰਾਂ ਬਾਰੇ “ਹਾਂ” ਮਸੀਹ ਵਿੱਚ ਹੀ ਹੈ। ਅਤੇ ਇਸੇ ਲਈ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਨੂੰ “ਆਮੀਨ” ਆਖਦੇ ਹਾਂ।"
20 Porque todas as promessas de Deus são sim em Jesus. Por isso, é por ele que nós dizemos Amém à glória de Deus.
21 ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਮਜ਼ਬੂਤ ਬਣਾਉਂਦਾ ਹੈ! ਪਰਮੇਸ਼ੁਰ ਨੇ ਸਾਨੂੰ ਉਸਦੀ ਖਾਸ ਅਸੀਸ ਦਿੱਤੀ ਸੀ।"
21 Ora, quem nos confirma a nós e a vós em Cristo, e nos consagrou, é Deus.
22 ਉਸ ਨੇ ਸਾਡੇ ਉੱਤੇ ਆਪਣਾ ਨਿਸ਼ਾਨ ਲਗਾਇਆ ਹੈ ਇਹ ਦਰਸ਼ਾਉਣ ਲਈ ਕਿ ਅਸੀਂ ਉਸ ਦੇ ਲੋਕ ਹਾਂ। ਅਤੇ ਉਸ ਨੇ ਜ਼ਮਾਨਤ ਦੇ ਤੌਰ ਤੇ ਸਾਡੇ ਦਿਲਾਂ ਵਿੱਚ ਆਪਣਾ ਆਤਮਾ ਰੱਖ ਦਿੱਤਾ ਹੈ ਉਹ ਸਾਨੂੰ ਉਹੋ ਸਭ ਕੁਝ ਦੇਵੇਗਾ ਜਿਸਦਾ ਉਸ ਨੇ ਵਾਦਾ ਕੀਤਾ ਸੀ।"
22 Ele nos marcou com o seu selo e deu aos nossos corações o penhor do Espírito.
23 ਪਰਮੇਸ਼ੁਰ ਗਵਾਹ ਹੈ ਕਿ ਇਹ ਸੱਚ ਹੈ ਕਿ ਮੈਂ ਕੁਰਿੰਥੁਸ ਨੂੰ ਸਿਰਫ਼ ਇਸੇ ਕਾਰਣ ਨਹੀਂ ਆਇਆ ਕਿ ਮੈਂ ਤੁਹਾਨੂੰ ਕਸ਼ਟ ਜਾਂ ਸਜ਼ਾ ਦੇਣਾ ਨਹੀਂ ਚਾਹੁੰਦਾ ਸੀ।"
23 Invoco a Deus por testemunha: juro por minha vida que foi para vos poupar que não voltei a Corinto.
24 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਪਰ ਨਿਯੰਤ੍ਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵਿਸ਼ਵਾਸ ਦੇ ਪੱਕੇ ਹੋ। ਪਰ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਆਪਣੀ ਖੁਸ਼ੀ ਲਈ ਕਾਮੇ ਹਾਂ।"
24 Não porque pretendamos dominar sobre a vossa fé. Queremos apenas contribuir para a vossa alegria, porque, quanto à fé, estais firmes.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 2 Coríntios 1, comparar traduções ou montar um estudo — tudo direto pelo WhatsApp.