2 Coríntios 11

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਪੌਲੁਸ ਅਤੇ ਝੂਠੇ ਰਸੂਲ ਮੇਰੀ ਖਵਾਹਿਸ਼ ਹੈ ਕਿ ਤੁਸੀਂ ਓਦੋਂ ਵੀ ਮੇਰੇ ਨਾਲ ਤਹਮਾਲ ਤੋਂ ਕੰਮ ਲਵੋ ਜਦੋਂ ਮੈਂ ਥੋੜਾ ਜਿਹਾ ਮੂਰਖ ਹੋਵਾਂ ਪਰ ਤੁਸੀਂ ਤਾਂ ਮੇਰੇ ਨਾਲ ਪਹਿਲਾਂ ਤੋਂ ਹੀ ਧੀਰਜਵਾਨ ਹੋ।"
1 Eu gostaria que vocês me suportassem um pouco mais na minha loucura. Portanto, suportem-me.
2 ਮੈਨੂੰ ਤੁਹਾਡੇ ਨਾਲ ਈਰਖਾ ਹੋ ਰਹੀ ਹੈ। ਅਤੇ ਇਹ ਈਰਖਾ ਪਰਮੇਸ਼ੁਰ ਵੱਲੋਂ ਆਉਂਦੀ ਹੈ। ਮੈਂ ਤੁਹਾਨੂੰ ਮਸੀਹ ਨੂੰ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਸਿਰਫ਼ ਉਹੀ ਤੁਹਾਡਾ ਪਤੀ ਹੋ ਸੱਕੇ। ਮੈਂ ਤੁਹਾਨੂੰ ਮਸੀਹ ਨੂੰ ਉਸਦੀ ਪਾਕ ਕੁਆਰੀ ਹੋਣ ਲਈ ਪੇਸ਼ ਕਰਨਾ ਚਾਹੁੰਦਾ ਹਾਂ।"
2 Tenho zelo por vocês com um zelo que vem de Deus, pois eu preparei vocês para apresentá-los como virgem pura a um só esposo, que é Cristo.
3 ਪਰ ਮੈਂ ਡਰਦਾ ਹਾਂ ਕਿ ਸ਼ਾਇਦ ਤੁਹਾਡੇ ਮਨ ਇਮਾਨਦਾਰੀ ਅਤੇ ਮਸੀਹ ਵੱਲ ਸ਼ੁੱਧਤਾ ਤੋਂ ਭਟਕ ਨਾ ਗਏ ਹੋਣ। ਜਿਵੇਂ ਹਵਾ ਸੱਪ ਦੀ ਸ਼ੈਤਾਨੀ ਵਿਉਂਤ ਨਾਲ ਗੁਮਰਾਹ ਹੋ ਗਈ ਸੀ।"
3 Temo que, assim como a serpente, com a sua astúcia, enganou Eva, assim também a mente de vocês seja corrompida e se afaste da simplicidade e pureza devidas a Cristo.
4 ਤੁਸੀਂ ਹਰ ਵਿਅਕਤੀ ਨਾਲ ਬਹੁਤ ਨਿਮ੍ਰ ਹੋ ਜਿਹੜਾ ਤੁਹਾਡੇ ਕੋਲ ਆਉਂਦਾ ਹੈ। ਜਿਹੜਾ ਯਿਸੂ ਬਾਰੇ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਾ ਹੈ ਜੋ ਸਾਡੇ ਪ੍ਰਚਾਰ ਨਾਲੋਂ ਵੱਖਰੀਆਂ ਹਨ। ਤੁਸੀਂ ਕਿਸੇ ਆਤਮਾ ਜਾਂ ਖੁਸ਼ਖਬਰੀ ਨੂੰ ਜੋ ਆਤਮਾ ਅਤੇ ਖੁਸ਼ਖਬਰੀ ਨਾਲੋਂ ਵੱਖਰਾ ਹੈ ਜੋ ਤੁਸੀਂ ਸਾਡੇ ਕੋਲੋਂ ਗ੍ਰਹਿਣ ਕੀਤਾ ਹੈ, ਮੰਨਣ ਲਈ ਤਿਆਰ ਹੋ ਜਾਂਦੇ ਹੋ। ਫ਼ੇਰ ਤੁਹਾਨੂੰ ਮੇਰੇ ਨਾਲ ਵੀ ਧੀਰਜਵਾਨ ਹੋਣਾ ਚਾਹੀਦਾ ਹੈ।"
4 Pois, se vem alguém que prega outro Jesus, diferente daquele que nós pregamos, ou se vocês aceitam um espírito diferente daquele que já receberam ou um evangelho diferente do que já aceitaram, vocês toleram isso muito bem.
5 ਮੈਂ ਨਹੀਂ ਸੋਚਦਾ ਕਿ ਉਹ “ਮਹਾਨ ਰਸੂਲ” ਕਿਸੇ ਵੀ ਢੰਗ ਵਿੱਚ ਮੇਰੇ ਨਾਲੋਂ ਬੇਹਤਰ ਹਨ।"
5 Porque suponho em nada ter sido inferior a esses “superapóstolos”.
6 ਇਹ ਠੀਕ ਹੈ ਕਿ ਮੈਂ ਕੋਈ ਕੁਸ਼ਲ ਬੁਲਾਰਾ ਨਹੀਂ ਹਾਂ ਪਰ ਮੇਰੇ ਕੋਲ ਗਿਆਨ ਜ਼ਰੂਰ ਹੈ। ਇਹ ਗੱਲ ਅਸੀ ਹਰ ਤਰ੍ਹਾਂ ਨਾਲ ਤੁਹਾਡੇ ਅੱਗੇ ਸਪੱਸ਼ਟ ਕਰ ਦਿੱਤੀ ਹੈ।"
6 E, embora seja fraco no falar, não o sou no conhecimento. Em tudo e por todos os modos temos manifestado isto a vocês.
7 ਮੈਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਬਿਨ ਤਨਖਾਹੋਂ ਦਿੱਤਾ ਹੈ। ਮੈਂ ਆਪਣੇ ਆਪ ਨੂੰ ਨਿਮਾਣਾ ਬਣਾਇਆ ਤਾਂ ਜੋ ਮੈਂ ਤੁਹਾਨੂੰ ਮਹੱਤਵਪੂਰਣ ਬਣਾ ਸੱਕਾਂ। ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਗਲਤ ਸਾਂ।"
7 Será que cometi algum pecado pelo fato de viver humildemente, para que vocês fossem exaltados, visto que lhes anunciei o evangelho de Deus sem cobrar nada?
8 ਮੈਂ ਹੋਰਨਾਂ ਕਲੀਸਿਯਾਵਾਂ ਵੱਲੋਂ ਤਨਖਾਹ ਪ੍ਰਵਾਨ ਕੀਤੀ। ਮੈਂ ਉਨ੍ਹਾਂ ਤੋਂ ਤੁਹਾਡੀ ਸੇਵਾ ਕਰਨ ਲਈ ਧਨ ਲਿਆ।"
8 Tirei de outras igrejas, recebendo salário, para poder servir a vocês.
9 ਜਦੋਂ ਮੈਂ ਤੁਹਾਡੇ ਕੋਲ ਸਾਂ ਤਾਂ ਮੈਨੂੰ ਕੁਝ ਨਾ ਕੁਝ ਚਾਹੀਦਾ ਸੀ। ਪਰ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਤਕਲੀਫ਼ ਨਹੀਂ ਦਿੱਤੀ। ਜਿਹੜੇ ਭਰਾ ਮਕਦੂਨਿਯਾ ਤੋਂ ਆਏ ਉਨ੍ਹਾਂ ਨੇ ਮੈਨੂੰ ਸਭ ਕੁਝ ਦਿੱਤਾ ਜਿਸਦੀ ਮੈਨੂੰ ਲੋੜ ਸੀ। ਮੈਂ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਬੋਝ ਨਹੀਂ ਸਾਂ। ਅਤੇ ਮੈਂ ਭੱਵਿਖ ਵਿੱਚ ਕਦੇ ਵੀ ਤੁਹਾਡੇ ਉੱਪਰ ਬੋਝ ਨਹੀਂ ਬਣਾਂਗਾ।"
9 E, estando entre vocês, ao passar privações, não me fiz pesado a ninguém; pois os irmãos, quando vieram da Macedônia, supriram o que me faltava. Em tudo, me guardei e me guardarei de ser pesado a vocês.
10 ਅਖਾਯਾ ਦਾ ਕੋਈ ਵੀ ਵਿਅਕਤੀ ਮੈਨੂੰ ਇਸ ਬਾਰੇ ਗੁਮਾਨ ਕਰਨ ਤੋਂ ਰੋਕ ਨਹੀਂ ਸੱਕੇਗਾ। ਇਹ ਗੱਲ ਮੈਂ ਆਪਣੇ ਅੰਦਰ ਮਸੀਹ ਦੀ ਸੱਚਾਈ ਨਾਲ ਆਖ ਰਿਹਾ ਹਾਂ।"
10 Pela verdade de Cristo que está em mim, garanto que esta glória não me será tirada nas regiões da Acaia.
11 ਅਤੇ ਮੈਂ ਤੁਹਾਡੇ ਉੱਪਰ ਕਿਉਂ ਬੋਝ ਨਹੀਂ ਬਣਿਆ? ਤੁਹਾਡਾ ਕੀ ਖਿਆਲ ਹੈ ਕਿ ਇਹ ਇਸ ਲਈ ਹੈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।"
11 Por quê? Será que é porque não amo vocês? Deus o sabe.
12 ਅਤੇ ਸਦਾ ਉਹੀ ਕਰਦਾ ਰਹਾਂਗਾ ਜੋ ਮੈਂ ਹੁਣ ਕਰ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਉਨ੍ਹਾਂ ਲੋਕਾਂ ਕੋਲ ਸ਼ੇਖੀ ਮਾਰਨ ਦਾ ਕੋਈ ਕਾਰਣ ਨਹੀਂ ਹੋਵੇਗਾ। ਉਹ ਇਹ ਵਿਖਾਉਣਾ ਪਸੰਦ ਕਰਦੇ ਹਨ ਕਿ ਜਿਸ ਕਾਰਜ ਦੀ ਉਹ ਸ਼ੇਖੀ ਮਾਰ ਰਏ ਹਨ ਉਹ ਸਾਡੇ ਕਾਰਜ ਵਰਗਾ ਹੈ।"
12 Mas o que faço, isso continuarei a fazer, para não dar oportunidade àqueles que a buscam com o objetivo de serem considerados iguais a nós, naquilo em que se gloriam.
13 ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ।"
13 Porque esses tais são falsos apóstolos, obreiros fraudulentos, disfarçando-se em apóstolos de Cristo.
14 ਇਸ ਗੱਲੋਂ ਸਾਨੂੰ ਹੈਰਾਨੀ ਹੁੰਦੀ ਹੈ। ਸ਼ੈਤਾਨ ਵੀ ਆਪਣੇ ਆਪ ਨੂੰ ਰੌਸ਼ਨੀ ਦੇ ਦੂਤ ਵਾਂਗ ਦਿਖਣ ਲਈ ਭੇਸ ਬਦਲ ਲੈਂਦਾ ਹੈ।"
14 E não é de admirar, porque o próprio Satanás se disfarça de anjo de luz.
15 ਇਸ ਲਈ ਅਸੀਂ ਹੈਰਾਨ ਨਹੀਂ ਹੁੰਦੇ ਜਦੋਂ ਸ਼ੈਤਾਨ ਦੇ ਸੇਵਕ ਆਪਣੇ ਭੇਸ ਸੱਚ ਦੇ ਸੇਵਕਾਂ ਵਰਗੇ ਬਣਾ ਲੈਂਦੇ ਹਨ। ਪਰ ਆਖਰਕਾਰ ਉਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਲਈ ਸਜ਼ਾ ਭੁਗਤਣੀ ਪਵੇਗੀ।"
15 Portanto, não deveria surpreender que os seus próprios ministros se disfarcem em ministros de justiça. O fim deles será conforme as suas obras.
16 ਪੌਲੁਸ ਆਪਣੇ ਦੁੱਖਾਂ ਬਾਰੇ ਦੱਸਦਾ ਹੈ ਮੈਂ ਤੁਹਾਨੂੰ ਫ਼ੇਰ ਆਖਦਾ ਹਾਂ; ਕੋਈ ਵਿਅਕਤੀ ਵੀ ਇਹ ਨਾ ਸੋਚੇ ਕਿ ਮੈਂ ਮੂਰਖ ਹਾਂ। ਪਰ ਜੇ ਤੁਸੀਂ ਸੋਚਦੇ ਹੋ ਕਿ ਮੈਂ ਮੂਰਖ ਹਾਂ ਤਾਂ ਤੁਸੀਂ ਮੈਨੂੰ ਇੱਕ ਮੂਰਖ ਵਾਂਗ ਹੀ ਪ੍ਰਵਾਨ ਕਰੋ। ਫ਼ੇਰ ਮੈਂ ਵੀ ਥੋੜੀ ਜਿਹੀ ਸ਼ੇਖੀ ਮਾਰ ਸੱਕਾਂਗਾ।"
16 Outra vez digo: ninguém pense que estou louco. Mas, se vocês pensam que sim, recebam-me como um louco, para que também eu me glorie por um instante.
17 ਮੈਂ ਇਸ ਲਈ ਸ਼ੇਖੀ ਮਾਰਦਾ ਹਾਂ ਕਿਉਂ ਜੋ ਮੈਂ ਆਪਣੇ ਬਾਰੇ ਭਰੋਸੇਮੰਦ ਹਾਂ। ਪਰ ਮੈਂ ਉਵੇਂ ਨਹੀਂ ਬੋਲ ਰਿਹਾ ਜਿਵੇਂ ਪ੍ਰਭੂ ਬੋਲ ਸੱਕਦਾ ਹੈ। ਮੈਂ ਇੱਕ ਮੂਰਖ ਵਾਂਗ ਸ਼ੇਖੀ ਮਾਰਦਾ ਹਾਂ।"
17 O que falo nesta confiança de gloriar-me, não o falo segundo o Senhor, mas como por loucura.
18 ਬਹੁਤ ਸਾਰੇ ਲੋਕ ਦੁਨੀਆਂ ਵਿੱਚ ਆਪਣੇ ਜੀਵਨ ਬਾਰੇ ਸ਼ੇਖੀ ਮਾਰਦੇ ਹਨ। ਇਸ ਲਈ ਮੈਂ ਵੀ ਸ਼ੇਖੀ ਮਾਰਾਂਗਾ।"
18 E, visto que muitos se gloriam segundo a carne, também eu me gloriarei.
19 ਤੁਸੀਂ ਸੂਝਵਾਨ ਹੋ, ਇਸ ਲਈ ਤੁਸੀਂ ਖੁਸ਼ੀ ਨਾਲ ਮੂਰੱਖਾਂ ਬਾਰੇ ਤਹਮਾਲ ਤੋਂ ਕੰਮ ਲਵੋਂਗੇ।"
19 Porque, sendo tão sábios, de boa vontade vocês toleram os loucos.
20 ਮੈਂ ਜਾਣਦਾ ਹਾਂ ਕਿ ਤੁਸੀਂ ਤਹਮਾਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹੜਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹਮਾਲ ਤੋਂ ਕੰਮ ਲੈਂਦੇ ਹੋ ਜਿਹੜੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹੜੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬੇਹਤਰ ਹਨ, ਜਾਂ ਤੁਹਾਨੂੰ ਥੱਪੜ ਮਾਰਦੇ ਹਨ।"
20 Vocês toleram quem os escravize, quem os explore, quem os engane, quem se exalte, quem lhes dê bofetadas no rosto.
21 ਮੇਰੇ ਲਈ ਇਹ ਆਖਣਾ ਸ਼ਰਮਨਾਕ ਹੈ, ਪਰ ਅਸੀਂ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨ ਲਈ ਬਹੁਤ “ਕਮਜ਼ੋਰ” ਸਾਂ। ਪਰ ਜੇ ਕੋਈ ਸ਼ੇਖੀ ਮਾਰਨ ਦੀ ਦਲੇਰੀ ਕਰਦਾ ਹੈ, ਤਾਂ ਮੈਂ ਵੀ ਦਲੇਰ ਬਣਾਂਗਾ ਅਤੇ ਸ਼ੇਖੀ ਮਾਰਾਂਗਾ। ਮੈਂ ਇੱਕ ਮੂਰਖ ਵਾਂਗ ਗੱਲ ਕਰ ਰਿਹਾ ਹਾਂ।"
21 Para minha vergonha, confesso que fomos fracos demais para isso! Mas, naquilo em que outros têm ousadia — e volto a falar como se fosse louco — também eu a tenho.
22 ਕੀ ਉਹ ਲੋਕੀ ਇਬਰਾਨੀ ਹਨ? ਕੀ ਉਹ ਇਸਰਾਏਲੀ ਹਨ? ਮੈਂ ਵੀ ਇਸਰਾਏਲੀ ਹਾਂ, ਕੀ ਉਹ ਅਬਰਾਹਾਮ ਦੇ ਪਰਿਵਾਰ ਵਿੱਚੋਂ ਹਨ? ਮੈਂ ਵੀ ਹਾਂ।"
22 São hebreus? Eu também! São israelitas? Eu também! São da descendência de Abraão? Eu também!
23 ਕੀ ਉਹ ਲੋਕ ਮਸੀਹ ਦੀ ਸੇਵਾ ਕਰ ਰਹੇ ਹਨ? ਮੈਂ ਉਨ੍ਹਾਂ ਨਾਲੋਂ ਵੱਧਕੇ ਉਸਦੀ ਸੇਵਾ ਕਰ ਰਿਹਾ ਹਾਂ। (ਮੈਂ ਝੱਲਾ ਹਾਂ ਜੋ ਇਸ ਤਰ੍ਹਾਂ ਗੱਲਾਂ ਕਰ ਰਿਹਾ ਹਾਂ।) ਮੈਂ ਉਨ੍ਹਾਂ ਲੋਕਾਂ ਨਾਲੋਂ ਵੱਧੇਰੇ ਕਾਰਜ ਕੀਤਾ ਹੈ। ਬਹੁਤ ਵਾਰੀ ਮੈਂ ਕੈਦ ਵਿੱਚ ਸਾਂ। ਮੈਂ ਵੀ ਵੱਧੇਰੇ ਕੁੱਟਾਂ ਝੱਲੀਆਂ ਹਨ। ਬਹੁਤ ਵਾਰੀ ਮੈਂ ਮੌਤ ਦੇ ਬਹੁਤ ਨੇੜੇ ਸਾਂ।"
23 São ministros de Cristo? Falando como se estivesse fora de mim, afirmo que sou ainda mais: em trabalhos, muito mais; em prisões, muito mais; em açoites, sem medida; em perigos de morte, muitas vezes.
24 ਯਹੂਦੀਆਂ ਨੇ ਮੈਨੂੰ ਪੰਜ ਵਾਰੀ 39 ਕੋੜਿਆਂ ਦੀ ਸਜ਼ਾ ਦਿੱਤੀ ਸੀ।"
24 Cinco vezes recebi dos judeus quarenta açoites menos um.
25 ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁੱਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪੱਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹੜੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ।"
25 Três vezes fui açoitado com varas. Uma vez fui apedrejado. Três vezes naufraguei. Fiquei uma noite e um dia boiando em alto mar.
26 ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝੱਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹੜੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ।"
26 Em viagens, muitas vezes; em perigos de rios, em perigos de assaltantes, em perigos entre patrícios, em perigos entre gentios, em perigos na cidade, em perigos no deserto, em perigos no mar, em perigos entre falsos irmãos;
27 ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁੱਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ।"
27 em trabalhos e fadigas, em vigílias, muitas vezes; em fome e sede, em jejuns, muitas vezes; em frio e nudez.
28 ਅਤੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਵੀ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੇਰੀ ਸਮੂਹ ਕਲੀਸਿਯਾਵਾਂ ਦੀ ਦੇਖ ਭਾਲ। ਇਨ੍ਹਾਂ ਬਾਰੇ ਮੈਂ ਹਰ ਰੋਜ਼ ਫ਼ਿਕਰਮੰਦ ਰਹਿੰਦਾ ਹਾਂ।"
28 Além das coisas exteriores, ainda pesa sobre mim diariamente a preocupação com todas as igrejas.
29 ਜਦੋਂ ਕੋਈ ਦੂਸਰਾ ਕਮਜ਼ੋਰ ਹੁੰਦਾ ਹੈ ਤਾਂ ਮੈਂ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ ਜਦੋਂ ਕਿਸੇ ਵਿਅਕਤੀ ਨੂੰ ਪਾਪ ਲਈ ਪਰਤਾਇਆ ਜਾਂਦਾ ਹੈ, ਮੈਂ ਵੀ ਪਰੇਸ਼ਾਨ ਹੋ ਜਾਂਦਾ ਹਾਂ।"
29 Quem enfraquece, que eu também não enfraqueça? Quem se escandaliza, que eu não fique indignado?
30 ਜੇ ਮੈਂ ਸ਼ੇਖੀ ਮਾਰਨਾ ਹੀ ਚਾਹੁੰਦਾ ਹਾਂ, ਤਾਂ ਮੈਂ ਉਨ੍ਹਾਂ ਗੱਲਾਂ ਵਿੱਚ ਸ਼ੇਖੀ ਮਾਰਾਂਗਾ ਜਿਹੜੀਆਂ ਮੇਰੀ ਕਮਜ਼ੋਰੀ ਨੂੰ ਦਰਸ਼ਾਉਂਦੀਆਂ ਹਨ।"
30 Se tenho de me gloriar, vou me gloriar no que diz respeito à minha fraqueza.
31 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਝੂਠ ਨਹੀਂ ਆਖ ਰਿਹਾ। ਉਹ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ੁਰ ਹੈ, ਅਤੇ ਉਸਦੀ ਸਦਾ ਉਸਤਤਿ ਹੋਣੀ ਚਾਹੀਦੀ ਹੈ।"
31 O Deus e Pai do Senhor Jesus, que é bendito para sempre, sabe que não minto.
32 ਜਦੋਂ ਮੈਂ ਦੰਮਿਸਕ ਵਿੱਚ ਸਾਂ ਤਾਂ ਰਾਜਾ ਅਰਿਤਾਸ ਦੇ ਗਵਰਨਰ ਨੇ ਮੈਨੂੰ ਗਿਰਫ਼ਤਾਰ ਕਰਨਾ ਚਾਹਿਆ। ਇਸ ਲਈ ਉਸ ਨੇ ਸਾਰੇ ਸ਼ਹਿਰ ਵਿੱਚ ਗਾਰਦ ਬਿਠਾ ਦਿੱਤੀ।"
32 Em Damasco, o governador nomeado pelo rei Aretas montou guarda na cidade dos damascenos, para me prender,
33 ਪਰ ਕੁਝ ਮਿੱਤਰਾਂ ਨੇ ਮੈਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਟੋਕਰੀ ਨੂੰ ਕੰਧ ਵਿੱਚਾਲੇ ਖਿੜਕੀ ਰਾਹੀਂ ਲੰਘਾ ਕੇ ਮੈਨੂੰ ਹੇਠਾਂ ਉਤਾਰ ਦਿੱਤਾ। ਇਸ ਲਈ ਮੈਂ ਰਾਜਪਾਲ ਦੇ ਹੱਥੋਂ ਬਚ ਗਿਆ ਸਾਂ।"
33 mas, num grande cesto, me desceram por uma janela da muralha, e assim me livrei das mãos dele.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 2 Coríntios 11, comparar traduções ou montar um estudo — tudo direto pelo WhatsApp.