1 Samuel 20

Punjabi Bible (GL_PUNJABI) vs ARIB

Sair da comparação
ARIB Almeida Revisada Imprensa Bíblica
1 ਦਾਊਦ ਅਤੇ ਯੋਨਾਥਾਨ ਦਾ ਇਕਰਾਰਨਾਮਾ ਤਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸ ਨੂੰ ਪੁੱਛਿਆ, “ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿੱਛੇ ਪਿਆ ਹੋਇਆ ਹੈ?”"
1 Então fugiu Davi de Naiote, em Ramá, veio ter com Jônatas e lhe disse: Que fiz eu? qual é a minha iniqüidade? e qual é o meu pecado diante de teu pai, para que procure tirar-me a vida?
2 ਯੋਨਾਥਾਨ ਨੇ ਕਿਹਾ, “ਇਹ ਸੱਚ ਨਹੀਂ ਹੋ ਸੱਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁੱਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸੱਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।”"
2 E ele lhe disse: Longe disso! não hás de morrer. Meu pai não faz coisa alguma, nem grande nem pequena, sem que primeiro ma participe; por que, pois, meu pai me encobriria este negócio? Não é verdade.
3 ਪਰ ਦਾਊਦ ਨੇ ਆਖਿਆ, “ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸ ਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।’ ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿੱਚਕਾਰ ਹੁਣ ਇੱਕ ਹੀ ਕਦਮ ਦੀ ਵਿੱਥ ਹੈ।”"
3 Respondeu-lhe Davi, com juramento: Teu pai bem sabe que achei graça aos teus olhos; pelo que disse: Não saiba isto Jônatas, para que não se magoe. Mas, na verdade, como vive o Senhor, e como vive a tua alma, há apenas um passo entre mim e a morte.
4 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।”"
4 Disse Jônatas a Davi: O que desejas tu que eu te faça?
5 ਤਦ ਦਾਊਦ ਨੇ ਕਿਹਾ, “ਵੇਖ, ਕੱਲ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾਂ ’ਚ ਲੁਕੇ ਰਹਿਣ ਦੀ ਆਗਿਆ ਦੇ।"
5 Respondeu Davi a Jônatas: Eis que amanhã é a lua nova, e eu deveria sentar-me com o rei para comer; porém deixa-me ir, e esconder-me-ei no campo até a tarde do terceiro dia.
6 ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸ ਨੂੰ ਆਖੀਂ, ‘ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮੰਗੀ।’"
6 Se teu pai notar a minha ausência, dirás: Davi me pediu muito que o deixasse ir correndo a Belém, sua cidade, porquanto se faz lá o sacrifício anual para toda a parentela.
7 ਜੇਕਰ ਤੇਰਾ ਪਿਉ ਕਹੇ, ‘ਠੀਕ ਹੈ।’ ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ।"
7 Se ele disser: Está bem; então teu servo tem paz; porém se ele muito se indignar, fica sabendo que ele já está resolvido a praticar o mal.
8 ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈ ਕੇ ਜਾਵੀਂ।”"
8 Usa, pois, de misericórdia para com o teu servo, porque o fizeste entrar contigo em aliança do Senhor; se, porém, há culpa em mim, mata-me tu mesmo; por que me levarias a teu pai?
9 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।”"
9 Ao que respondeu Jônatas: Longe de ti tal coisa! Se eu soubesse que meu pai estava resolvido a trazer o mal sobre ti, não to descobriria eu?
10 ਦਾਊਦ ਨੇ ਕਿਹਾ, “ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?”"
10 Perguntou, pois, Davi a Jônatas: Quem me fará saber, se por acaso teu pai te responder asperamente?
11 ਤਦ ਯੋਨਾਥਾਨ ਨੇ ਕਿਹਾ, “ਚੱਲ, ਖੇਤਾਂ ਨੂੰ ਚੱਲੀਏ।” ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚੱਲੇ ਗਏ।"
11 Então disse Jônatas a Davi: Vem, e saiamos ao campo. E saíram ambos ao campo.
12 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰੱਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰੱਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿੱਚਾਰ ਰੱਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ।"
12 E disse Jônatas a Davi: O Senhor, Deus de Israel, seja testemunha! Sondando eu a meu pai amanhã a estas horas, ou depois de amanhã, se houver coisa favorável para Davi, eu não enviarei a ti e não to farei saber?
13 ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇੱਥੋਂ ਸੁੱਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸੱਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ।"
13 O Senhor faça assim a Jônatas, e outro tanto, se, querendo meu pai fazer-te mal, eu não te fizer saber, e não te deixar partir, para ires em paz; e o Senhor seja contigo, assim como foi com meu pai.
14 ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ।"
14 E não somente usarás para comigo, enquanto viver, da benevolência do Senhor, para que não morra,
15 ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰੱਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ।"
15 como também não cortarás nunca da minha casa a tua benevolência, nem ainda quando o Senhor tiver desarraigado da terra a cada um dos inimigos de Davi.
16 ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।”"
16 Assim fez Jônatas aliança com a casa de Davi, dizendo: O Senhor se vingue dos inimigos de Davi.
17 ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।"
17 Então Jônatas fez Davi jurar de novo, porquanto o amava; porque o amava com todo o amor da sua alma.
18 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਕੱਲ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉੱਥੇ ਨਹੀਂ ਹੈ।"
18 Disse-lhe ainda Jônatas: Amanhã é a lua nova, e notar-se-á a tua ausência, pois o teu lugar estará vazio.
19 ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉੱਥੇ ਛੁਪਿਆ ਰਹੀਂ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ।"
19 Ao terceiro dia descerás apressadamente, e irás àquele lugar onde te escondeste no dia do negócio, e te sentarás junto à pedra de Ezel.
20 ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ।"
20 E eu atirarei três flechas para aquela banda, como se atirasse ao alvo.
21 ਤਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲੱਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲੱਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੋ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ।"
21 Então mandarei o moço, dizendo: Anda, busca as flechas. Se eu expressamente disser ao moço: Olha que as flechas estão para cá de ti, apanha-as; então vem, porque, como vive o Senhor, há paz para ti, e não há nada a temer.
22 ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, ‘ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ।’ ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ।"
22 Mas se eu disser ao moço assim: Olha que as flechas estão para lá de ti; vai-te embora, porque o Senhor te manda ir.
23 ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿੱਚਕਾਰ ਹੋਇਆ, ਇਸ ਨੂੰ ਯਾਦ ਰੱਖੀਂ। ਯਹੋਵਾਹ ਹਮੇਸ਼ਾ ਸਾਡਾ ਸਾਖੀ ਹੈ।”"
23 E quanto ao negócio de que eu e tu falamos, o Senhor é testemunha entre mim e ti para sempre.
24 ਤਦ ਦਾਊਦ ਖੇਤਾਂ ’ਚ ਲੁਕ ਗਿਆ। ਸ਼ਾਊਲ ਦਾ ਦਾਵਤ ਵਿੱਚ ਵਤੀਰਾ ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ।"
24 Escondeu-se, pois, Davi no campo; e, sendo a lua nova, sentou-se o rei para comer.
25 ਪਾਤਸ਼ਾਹ ਕੰਧ ਦੇ ਨਾਲ ਜਿੱਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜ੍ਹਾ ਹੋ ਗਿਆ ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ।"
25 E, sentando-se o rei, como de costume, no seu assento junto à parede, Jônatas sentou-se defronte dele, e Abner sentou-se ao lado de Saul; e o lugar de Davi ficou vazio.
26 ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸ ਨੇ ਸੋਚਿਆ, “ਹੋ ਸੱਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।”"
26 Entretanto Saul não disse nada naquele dia, pois dizia consigo: Aconteceu-lhe alguma coisa pela qual não está limpo; certamente não está limpo.
27 ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, “ਕੀ ਗੱਲ ਹੈ ਯੱਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕੱਲ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?”"
27 Sucedeu também no dia seguinte, o segundo da lua nova, que o lugar de Davi ficou vazio. Perguntou, pois, Saul a Jônatas, seu filho: Por que o filho de Jessé não veio comer nem ontem nem hoje?
28 ਯੋਨਾਥਾਨ ਨੇ ਕਿਹਾ, “ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮੰਗੀ ਸੀ।"
28 Respondeu Jônatas a Saul: Davi pediu-me encarecidamente licença para ir a Belém,
29 ਉਸ ਨੇ ਕਿਹਾ ਸੀ, ‘ਮੈਨੂੰ ਜਾਣ ਦੇ ਮੇਰਾ ਪਰਿਵਾਰ ਉੱਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸੱਕਿਆ।’”"
29 dizendo: Peço-te que me deixes ir, porquanto a nossa parentela tem um sacrifício na cidade, e meu irmão ordenou que eu fosse; se, pois, agora tenho achado graça aos teus olhos, peço-te que me deixes ir, para ver a meus irmãos. Por isso não veio à mesa do rei.
30 ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸ ਨੇ ਯੋਨਾਥਾਨ ਨੂੰ ਕਿਹਾ, “ਹੇ ਅਵੱਗਿਆਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪੱਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਂ ਉੱਤੇ ਵੀ ਦਾਗ ਹੈਂ।"
30 Então se acendeu a ira de Saul contra Jônatas, e ele lhe disse: Filho da perversa e rebelde! Não sei eu que tens escolhido a filho de Jessé para vergonha tua, e para vergonha de tua mãe?
31 ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”"
31 Pois por todo o tempo em que o filho de Jessé viver sobre a terra, nem tu estarás seguro, nem o teu reino; pelo que envia agora, e traze-mo, porque ele há de morrer.
32 ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, “ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸ ਨੇ ਕੀ ਗੁਨਾਹ ਕੀਤਾ ਹੈ?”"
32 Ao que respondeu Jônatas a Saul, seu pai, e lhe disse: Por que há de morrer. que fez ele?
33 ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ।"
33 Então Saul levantou a lança, para o ferir; assim entendeu Jônatas que seu pai tinha determinado matar a Davi.
34 ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉੱਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸ ਨੂੰ ਇੰਨਾ ਗੁੱਸਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸ ਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।"
34 Pelo que Jônatas, todo encolerizado, se levantou da mesa, e no segundo dia do mês não comeu; pois se magoava por causa de Davi, porque seu pai o tinha ultrajado.
35 ਦਾਊਦ ਅਤੇ ਯੋਨਾਥਾਨ ਦਾ ਅਲਵਿਦਾ ਕਹਿਣਾ ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ।"
35 Jônatas, pois, saiu ao campo, pela manhã, ao tempo que tinha ajustado com Davi, levando consigo um rapazinho.
36 ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, “ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲੱਭਕੇ ਲਿਆ।” ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸ ਦੇ ਸਿਰ ਉੱਪਰੋਂ ਦੀ ਤੀਰ ਛੱਡਿਆ।"
36 Então disse ao moço: Corre a buscar as flechas que eu atirar. Correu, pois, o moço; e Jônatas atirou uma flecha, que fez passar além dele.
37 ਮੁੰਡਾ ਉਸ ਥਾਵੇਂ ਪਹੁੰਚਿਆ ਜਿੱਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, “ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।”"
37 Quando o moço chegou ao lugar onde estava a flecha que Jônatas atirara, gritou-lhe este, dizendo: Não está porventura a flecha para lá de ti?
38 ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, “ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉੱਥੇ ਖੜ੍ਹਾ ਨਾ ਰਹਿ!” ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ।"
38 E tornou a gritar ao moço: Apressa-te, anda, não te demores! E o servo de Jônatas apanhou as flechas, e as trouxe a seu senhor.
39 ਮੁੰਡੇ ਨੂੰ ਵਿੱਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ।"
39 O moço, porém, nada percebeu; só Jônatas e Davi sabiam do negócio.
40 ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, “ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।”"
40 Então Jônatas deu as suas armas ao moço, e lhe disse: Vai, leva-as à cidade.
41 ਮੁੰਡਾ ਚੱਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਹਮਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵੱਧੇਰੇ ਰੋਇਆ।"
41 Logo que o moço se foi, levantou-se Davi da banda do sul, e lançou-se sobre o seu rosto em terra, e inclinou-se três vezes; e beijaram-se um ao outro, e choraram ambos, mas Davi chorou muito mais.
42 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਸੁੱਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।”"
42 E disse Jônatas a Davi: Vai-te em paz, porquanto nós temos jurado ambos em nome do Senhor, dizendo: O Senhor seja entre mim e ti, e entre a minha descendência e a tua descendência perpetuamente.
43 — ausente —
43 Então Davi se levantou e partiu; e Jônatas entrou na cidade.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Samuel 20, comparar traduções ou montar um estudo — tudo direto pelo WhatsApp.