1 Samuel 13

Punjabi Bible (GL_PUNJABI) vs NVI

Sair da comparação
NVI Nova Versão Internacional
1 ਸ਼ਾਊਲ ਦੀ ਪਹਿਲੀ ਗਲਤੀ ਉਸ ਵਕਤ ਸ਼ਾਊਲ ਇੱਕ ਸਾਲ ਤੱਕ ਪਾਤਸ਼ਾਹ ਰਿਹਾ। ਜਦੋਂ ਸ਼ਾਊਲ ਦੋ ਵਰ੍ਹੇ ਇਸਰਾਏਲ ਉੱਤੇ ਰਾਜ ਕਰ ਚੁੱਕਾ।"
1 Saul tinha trinta anos de idade quando começou a reinar, e reinou sobre Israel quarenta e dois anos.
2 ਉਸ ਨੇ ਇਸਰਾਏਲ ਵਿੱਚੋਂ 30,000 ਆਦਮੀ ਚੁਣੇ। ਇਨ੍ਹਾਂ ਵਿੱਚੋਂ 2,000 ਆਦਮੀ ਉਸ ਦੇ ਨਾਮ ਮਿਕਮਾਸ਼ ਅਤੇ ਬੈਤੇਲ ਦੇ ਪਹਾੜੀ ਦੇਸ਼ ਵਿੱਚ ਰਹੇ ਅਤੇ 1,000 ਆਦਮੀ ਯੋਨਾਥਨ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ।"
2 Saul escolheu três mil homens de Israel; dois mil ficaram com ele em Micmás e nos montes de Betel, e mil ficaram com Jônatas em Gibeá de Benjamim. O restante dos homens ele mandou de volta para suas tendas.
3 ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਇਬਰਾਨੀਆਂ ਨੇ ਧਰੋਹ ਕੀਤਾ ਹੈ।” ਸ਼ਾਊਲ ਨੇ ਆਖਿਆ, “ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।” ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਰ੍ਹੀ ਫ਼ੁੰਕਵਾਈ।"
3 Jônatas atacou os destacamentos dos filisteus em Gibeá, e os filisteus foram informados disso. Então Saul mandou tocar a trombeta por todo o país dizendo: "Que os hebreus fiquem sabendo disto! "
4 ਸਾਰੇ ਇਸਰਾਏਲੀਆਂ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਕਿਹਾ, “ਸ਼ਾਊਲ ਨੇ ਫ਼ਲਿਸਤੀਆਂ ਨੇ ਗੈਰੀਜ਼ਨ ਨੂੰ ਹਰਾਇਆ ਸੀ। ਹੁਣ ਫ਼ਲਿਸਤੀ ਸੱਚਮੁੱਚ ਹੀ ਇਸਰਾਏਲੀਆਂ ਨਾਲ ਨਫ਼ਰਤ ਕਰਨਗੇ।” ਸਾਰੇ ਇਸਰਾਏਲੀਆਂ ਨੂੰ ਸ਼ਾਊਲ ਦੇ ਨਾਲ ਜੁੜਨ ਲਈ ਗਿਲਗਾਲ ਵਿੱਚ ਬੁਲਾਇਆ ਗਿਆ ਸੀ।"
4 E todo Israel ouviu a notícia de que Saul tinha atacado o destacamento dos filisteus atraindo o ódio dos filisteus sobre Israel. Então os homens foram convocados para se unirem a Saul em Gilgal.
5 ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕੱਠੇ ਹੋ ਗਏ। ਉਨ੍ਹਾਂ ਕੋਲ 3,000 ਰੱਥ ਅਤੇ 6,000 ਘੁੜ-ਸਿਪਾਹੀ ਸਨ। ਉਹ ਫ਼ਲਿਸਤੀ ਸਿਪਾਹੀ ਇੰਨੇ ਜ਼ਿਆਦਾ ਸਨ ਜਿਵੇਂ ਸਮੁੰਦਰ ਕਿਨਾਰੇ ਰੇਤ ਦੇ ਕਣ ਹੋਣ। ਉਨ੍ਹਾਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ। (ਮਿਕਮਾਸ਼ ਬੈਤਆਵਨ ਦੇ ਪੂਰਬ ਵੱਲ ਹੈ।)"
5 Os filisteus reuniram-se para lutar contra Israel, com três mil carros de guerra, seis mil condutores de carros e tantos soldados quanto a areia da praia. Eles foram a Micmás, a leste de Bete-Áven e lá acamparam.
6 ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਖੁੰਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇੱਧਰ-ਉੱਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗੜ੍ਹਿਆਂ ’ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।"
6 Quando os soldados de Israel viram que a situação era difícil e que seu exército estava sendo muito pressionado, esconderam-se em cavernas e buracos, entre as rochas e em poços e cisternas.
7 ਕਈ ਇਬਰਾਨੀ ਯਰਦਨ ਦਰਿਆ ਤੋਂ ਪਾਰ ਗਾਦ ਅਤੇ ਗਿਲਆਦ ਦੇਸ਼ ਨੂੰ ਚੱਲੇ ਗਏ। ਸ਼ਾਊਲ ਅਜੇ ਵੀ ਗਿਲਗਾਲ ਵਿੱਚ ਹੀ ਸੀ। ਉਸ ਦੀ ਫ਼ੌਜ ਦੇ ਸਾਰੇ ਆਦਮੀ ਡਰ ਨਾਲ ਕੰਬ ਰਹੇ ਸਨ।"
7 Alguns hebreus até atravessaram o Jordão para chegar à terra de Gade e de Gileade. Saul ficou em Gilgal, e os soldados que estavam com ele tremiam de medo.
8 ਸਮੂਏਲ ਨੇ ਕਿਹਾ ਸੀ ਕਿ ਉਹ ਸ਼ਾਊਲ ਨੂੰ ਗਿਲਗਾਲ ਵਿੱਚ ਮਿਲੇਗਾ। ਸ਼ਾਊਲ ਸੱਤ ਦਿਨ ਤੱਕ ਉਡੀਕਦਾ ਰਿਹਾ ਪਰ ਸਮੂਏਲ ਅਜੇ ਤੀਕ ਗਿਲਗਾਲ ਵਿੱਚ ਨਹੀਂ ਸੀ ਪਹੁੰਚਿਆ ਅਤੇ ਸਿਪਾਹੀ ਸ਼ਾਊਲ ਨੂੰ ਛੱਡ ਕੇ ਭੱਜਣੇ ਸ਼ੁਰੂ ਹੋ ਗਏ।"
8 Ele esperou sete dias, o prazo estabelecido por Samuel; mas este não chegou a Gilgal, e os soldados de Saul começaram a se dispersar.
9 ਤਾਂ ਸ਼ਾਊਲ ਨੇ ਕਿਹਾ, “ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਮੇਰੇ ਕੋਲ ਲੈ ਕੇ ਆਵੋ।” ਤਾਂ ਸ਼ਾਊਲ ਨੇ ਹੋਮ ਦੀਆਂ ਭੇਟਾਂ ਚੜ੍ਹਾਈਆਂ।"
9 Então ele ordenou: "Tragam-me o holocausto e os sacrifícios de comunhão". Saul ofereceu então o holocausto,
10 ਜਿਵੇਂ ਹੀ ਸ਼ਾਊਲ ਨੇ ਹੋਮ ਦੀ ਭੇਟ ਚੜ੍ਹਾਈ ਤਾਂ ਸਮੂਏਲ ਵੀ ਆ ਗਿਆ ਤਾਂ ਸ਼ਾਊਲ ਉਸ ਨੂੰ ਮਿਲਣ ਲਈ ਉਸਦੀ ਸੁੱਖ-ਸਾਂਦ ਪੁੱਛਣ ਲਈ ਉੱਠਿਆ।"
10 e quando ele terminou de oferecê-lo, Samuel chegou, e Saul foi saudá-lo.
11 ਸਮੂਏਲ ਨੇ ਆਖਿਆ, “ਇਹ ਤੂੰ ਕੀ ਕੀਤਾ?” ਸ਼ਾਊਲ ਨੇ ਕਿਹਾ, “ਮੈਂ ਵੇਖਿਆ ਕਿ ਸਿਪਾਹੀ ਮੈਨੂੰ ਛੱਡ ਕੇ ਭੱਜ ਗਏ ਹਨ, ਤੂੰ ਸਮੇਂ ਸਿਰ ਪਹੁੰਚਿਆ ਨਹੀਂ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕੱਠੇ ਹੋ ਗਏ ਹਨ ਤਾਂ"
11 E perguntou-lhe Samuel: "O que você fez? " Saul respondeu: "Quando vi que os soldados estavam se dispersando e que você não tinha chegado no prazo estabelecido e que os filisteus estavam reunidos em Micmás,
12 ਮੈਂ ਆਪਣੇ-ਆਪ ’ਚ ਸੋਚਿਆ ਕਿ, ‘ਫ਼ਲਿਸਤੀ ਇੱਥੇ ਗਿਲਗਾਲ ਵਿੱਚ ਆਉਣਗੇ ਅਤੇ ਮੇਰੇ ਉੱਪਰ ਹਮਲਾ ਕਰ ਦੇਣਗੇ ਅਤੇ ਮੈਂ ਅਜੇ ਤੀਕ ਯਹੋਵਾਹ ਅੱਗੇ ਕਿਰਪਾ ਲਈ ਬੇਨਤੀ ਵੀ ਨਹੀਂ ਕੀਤੀ, ਇਸ ਲਈ ਮੈਂ ਮਜ਼ਬੂਰ ਹੋਕੇ ਹੋਮ ਦੀ ਭੇਟ ਚੜ੍ਹਾਈ।’”"
12 pensei: ‘Agora, os filisteus me atacarão em Gilgal, e eu não busquei o Senhor’. Por isso senti-me obrigado a oferecer o holocausto".
13 ਸਮੂਏਲ ਨੇ ਕਿਹਾ, “ਤੂੰ ਬੜੀ ਮੂਰੱਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸ ਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ।"
13 Disse Samuel: "Você agiu como tolo, desobedecendo ao mandamento que o Senhor seu Deus lhe deu; se você tivesse obedecido, ele teria estabelecido para sempre o seu reinado sobre Israel.
14 ਪਰ ਹੁਣ ਤੇਰਾ ਰਾਜ ਨਾ ਠਹਿਰੇਗਾ। ਯਹੋਵਾਹ ਇੱਕ ਅਜਿਹਾ ਮਨੁੱਖ ਭਾਲ ਰਿਹਾ ਸੀ ਜਿਹੜਾ ਉਸਦਾ ਹੁਕਮ ਮੰਨਣਾ ਚਾਹੁੰਦਾ ਹੋਵੇ। ਯਹੋਵਾਹ ਨੇ ਉਹ ਮਨੁੱਖ ਭਾਲ ਲਿਆ ਹੈ ਅਤੇ ਯਹੋਵਾਹ ਨੇ ਉਸ ਨੂੰ ਆਪਣੇ ਲੋਕਾਂ ਦੇ ਆਗੂ ਵਜੋਂ ਚੁਣ ਲਿਆ ਹੈ। ਤੁਸੀਂ ਯਹੋਵਾਹ ਦੇ ਨੇਮਾਂ ਦਾ ਹੁਕਮ ਨਹੀਂ ਮੰਨਿਆ ਇਸ ਲਈ ਉਸ ਨੇ ਨਵਾਂ ਆਗੂ ਚੁਣ ਲਿਆ ਹੈ।”"
14 Mas agora seu reinado não permanecerá; o Senhor procurou um homem segundo o seu coração e o designou líder de seu povo, pois você não obedeceu ao mandamento do Senhor".
15 ਇਸਤੋਂ ਬਾਦ ਸਮੂਏਲ ਉੱਠਿਆ ਅਤੇ ਗਿਲਗਾਲ ਨੂੰ ਛੱਡ ਕੇ ਉੱਥੋਂ ਚੱਲਾ ਗਿਆ। ਮਿਕਮਾਸ਼ ਵਿੱਚ ਲੜਾਈ ਸ਼ਾਊਲ ਅਤੇ ਉਸਦੀ ਬਾਕੀ ਸੈਨਾ ਨੇ ਗਿਲਗਾਲ ਨੂੰ ਛੱਡਿਆ ਅਤੇ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੱਲ ਪਿਆ। ਸ਼ਾਊਲ ਜਿੰਨੀ ਉਸ ਕੋਲ ਫ਼ੌਜ ਬਚੀ ਸੀ ਉਸਦੀ ਗਿਣਤੀ ਕਰ ਰਿਹਾ ਸੀ। ਹੁਣ ਉਸ ਕੋਲ ਕੇਵਲ 600 ਆਦਮੀ ਰਹਿ ਗਏ ਸਨ।"
15 Então Samuel partiu de Gilgal e foi a Gibeá de Benjamim, e Saul contou soldados que estavam com ele. Eram cerca de seiscentos.
16 ਸ਼ਾਊਲ, ਉਸਦਾ ਪੁੱਤਰ ਯੋਨਾਥਾਨ ਅਤੇ ਬਾਕੀ ਦੇ ਉਨ੍ਹਾਂ ਦੇ ਨਾਲ ਦੇ ਸਿਪਾਹੀ ਬਿਨਯਾਮੀਨ ਵਿੱਚ ਗਿਬਆਹ ਨੂੰ ਮੁੜੇ। ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ।"
16 Saul e seu filho Jônatas, acompanhados de seus soldados, ficaram em Gibeá de Benjamim, enquanto os filisteus estavam acampados em Micmás.
17 ਫ਼ਲਿਸਤੀਆਂ ਨੇ ਉਸ ਇਲਾਕੇ ਵਿੱਚ ਰਹਿੰਦੇ ਇਸਰਾਏਲੀਆਂ ਨੂੰ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ, ਇਸ ਲਈ ਸਵਾਰ ਫ਼ਲਿਸਤੀਆਂ ਦੇ ਡੇਰੇ ਤੋਂ ਤੁਰ ਪਏ ਅਤੇ ਉਹ ਤਿੰਨਾਂ ਦਸਤਿਆਂ ਵਿੱਚ ਵੰਡੇ ਗਏ। ਇੱਕ ਦਸਤਾ ਸ਼ੁਆਲ ਖੇਤਰ ਵਿੱਚ ਉਫ਼ਰਾਹ ਨੂੰ ਜਾਂਦੇ ਰਾਹ ਵੱਲ ਨੂੰ ਚੱਲਿਆ ਗਿਆ।"
17 Uma tropa de ataque saiu do acampamento filisteu em três divisões. Uma foi em direção a Ofra, nos arredores de Sual,
18 ਦੂਜੀ ਟੋਲੀ ਬੈ-ਹੋਰੋਨ ਦੇ ਰਸਤੇ ਆਈ ਅਤੇ ਤੀਜੀ ਟੋਲੀ ਉਸ ਰਾਹ ਦੇ ਕੰਢੇ ਵੱਲ ਗਈ ਜੋ ਪੂਰਬੀ ਦਿਸ਼ਾ ਵੱਲ ਜਾਂਦਾ ਸੀ ਅਤੇ ਜੋ ਸਬੋਈਮ ਦੀ ਖੱਡ ਉੱਪਰ ਉਜਾੜ ਦੇ ਪਾਸੇ ਸੀ।"
18 outra para Bete-Horom, e a terceira para a região fronteiriça de onde se avista o vale de Zeboim, diante do deserto.
19 ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ।"
19 Naquela época não havia nem mesmo um único ferreiro em toda a terra de Israel, pois os filisteus não queriam que os hebreus fizessem espadas e lanças.
20 ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਕੋਲ ਆਪਣੇ ਹੱਲ, ਫ਼ਾਲੇ, ਕਹੀ ਅਤੇ ਕੁਹਾੜਾ ਅਤੇ ਦਾਤੀ ਆਦਿ ਤਿੱਖੇ ਕਰਵਾਉਣ ਲਈ ਲੈ ਕੇ ਜਾਂਦੇ ਸਨ।"
20 Assim, eles tinham que ir aos filisteus para afiar seus arados, enxadas, machados e foices.
21 ਅਤੇ ਫ਼ਲਿਸਤੀ ਲੁਹਾਰ ਇਸਰਾਏਲੀਆਂ ਦੇ ਹੱਲ ਅਤੇ ਫ਼ਾਉੜਾ ਤਿੱਖੇ ਕਰਨ ਲਈ ਉਨ੍ਹਾਂ ਪਾਸੋਂ ਚਾਂਦੀ ਦਾ 1/3 ਔਂਸ ਲੈਂਦੇ ਸਨ ਅਤੇ ਕੰਧਾਲੀ, ਪਰਾਇਣ, ਆਰਾ ਆਦਿ ਤਿੱਖਾ ਕਰਨ ਲਈ ਚਾਂਦੀ ਦਾ 1/3 ਸ਼ੈਕਲ ਲੈਂਦੇ ਸਨ।"
21 O preço para afiar rastelos e enxadas era oito gramas de prata, e quatro gramas de prata para afiar tridentes, machados e pontas de aguilhadas.
22 ਇੰਝ ਹੋਇਆ ਕਿ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਵੀ ਹੱਥ ਵਿੱਚ ਇੱਕ ਵੀ ਤਲਵਾਰ ਜਾਂ ਬਰਛੀ ਨਹੀਂ ਸੀ ਸਿਰਫ਼ ਇਹ ਔਜ਼ਾਰ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਕੋਲ ਸਨ।"
22 Por isso no dia da batalha nenhum soldado de Saul e Jônatas tinha espada ou lança nas mãos, exceto o próprio Saul e seu filho Jônatas.
23 ਫ਼ਲਿਸਤੀ ਸਿਪਾਹੀਆਂ ਦਾ ਦਸਤਾ ਮਿਕਮਾਸ਼ ਦੇ ਪਹਾੜੀ ਇਲਾਕੇ ਉੱਤੇ ਚੌਕਸ ਸੀ।"
23 Aconteceu que um destacamento filisteu foi para o desfiladeiro de Micmás.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Samuel 13, comparar traduções ou montar um estudo — tudo direto pelo WhatsApp.