1 Reis 8

Punjabi Bible (GL_PUNJABI) vs NTLH

Sair da comparação
NTLH Nova Tradução na Linguagem de Hoje 2000
1 ਮੰਦਰ ਵਿੱਚ ਨੇਮ ਦਾ ਸੰਦੂਕ ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉੱਥੋਂ ਇੱਥੇ ਲੈ ਆਉਣ।"
1 Aí o rei Salomão convocou todos os chefes das tribos e dos grupos de famílias de Israel para irem encontrar-se com ele em Jerusalém a fim de levarem a arca da aliança de Deus, de Sião , a Cidade de Davi , para o Templo.
2 ਤਾਂ ਇਸਰਾਏਲ ਦੇ ਸਾਰੇ ਲੋਕ ਡੇਰਿਆਂ ਦੇ ਪਰਬ ਦੌਰਾਨ ਸੁਲੇਮਾਨ ਪਾਤਸ਼ਾਹ ਦੇ ਕੋਲ ਆਏ ਜਿਹੜਾ ਕਿ ਏਥਾਨੀਮ ਦੇ ਮਹੀਨੇ, (ਸਾਲ ਦੇ ਸੱਤਵੇਂ ਮਹੀਨੇ) ਵਿੱਚ ਸਨ।"
2 Todos os israelitas se reuniram durante a Festa das Barracas , no mês de etanim , que é o sétimo mês.
3 ਇਸਰਾਏਲ ਦੇ ਸਾਰੇ ਬਜ਼ੁਰਗ ਆਏ ਤਦ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਚੁੱਕਿਆ।"
3 Quando todos os chefes chegaram, os sacerdotes pegaram a arca da aliança
4 ਉਸ ਪਵਿੱਤਰ ਸੰਦੂਕ ਦੇ ਨਾਲ ਮੰਡਲੀ ਦੇ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਕਿ ਤੰਬੂ ਵਿੱਚ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਨਾਲ ਲਿਆਏ। ਇਉਂ ਲੇਵੀਆਂ ਨੇ ਇਨ੍ਹਾਂ ਵਸਤਾਂ ਨੂੰ ਚੁਕਾਉਣ ਵਿੱਚ ਜਾਜਕਾਂ ਦੀ ਮਦਦ ਕੀਤੀ।"
4 e a levaram para o Templo. Os levitas e os sacerdotes levaram também a Tenda da Presença de Deus com todos os seus equipamentos para o Templo.
5 ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕ, ਜੋ ਉਸ ਦੇ ਨਾਲ ਆਏ ਸਨ, ਪਵਿੱਤਰ ਸੰਦੂਕ ਦੇ ਅੱਗੇ ਖਲੋ ਗਏ। ਉਨ੍ਹਾਂ ਨੇ ਇੰਨੀਆਂ ਭੇਡਾਂ ਤੇ ਪਸ਼ੂ ਬਲੀ ਚੜ੍ਹਾਏ ਕਿ ਉਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਸੀ।"
5 O rei Salomão e todo o povo de Israel se reuniram em frente da arca da aliança e ofereceram em sacrifício um grande número de ovelhas e touros, tantos que nem dava para contar.
6 ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇੱਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਥਾਵੇਂ, ਮੰਦਰ ਦੇ ਅੱਤ ਪਵਿੱਤਰ ਸਥਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ।"
6 Então os sacerdotes levaram a arca para dentro do Templo e a colocaram onde devia ficar, no Lugar Santíssimo , debaixo das asas dos querubins .
7 ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢੱਕ ਲੈਣ।"
7 Pois as suas asas estendidas cobriam a arca e os seus cabos.
8 ਉਨ੍ਹਾਂ ਨੇ ਚੋਬਾਂ ਨੂੰ ਐਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਅੱਗੇ ਪਵਿੱਤਰ ਅਸਥਾਨ ਤੋਂ ਨਜ਼ਰ ਆਉਂਦੇ ਸਨ ਪਰ ਬਾਹਰੋ ਨਹੀਂ ਸਨ ਦਿੱਸਦੇ ਅਤੇ ਉਹ ਅੱਜ ਦਿਨ ਤੀਕ ਉੱਥੇ ਹੀ ਹਨ।"
8 As pontas dos cabos podiam ser vistas por qualquer pessoa que ficasse diretamente em frente ao Lugar Santíssimo, mas não podiam ser vistas de nenhum outro lugar. (Os cabos ainda estão ali até hoje .)
9 ਪਵਿੱਤਰ ਸੰਦੂਕ ਵਿੱਚ ਉਨ੍ਹਾਂ ਦੋਨਾਂ ਪੱਥਰ ਦੀਆਂ ਪੱਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਹੋਰੇਬ ਵਿੱਚ ਪਵਿੱਤਰ ਸੰਦੂਕ ਵਿੱਚ ਪਾਈਆਂ ਸਨ। ਹੋਰੇਬ ਉਹੀ ਜਗ੍ਹਾ ਸੀ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਆਪਣਾ ਇਕਰਾਰਨਾਮਾ ਕੀਤਾ ਸੀ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।"
9 Dentro da arca estavam somente as duas placas de pedra que Moisés havia colocado ali, quando, no monte Sinai, o Senhor Deus havia feito uma aliança com os israelitas depois que eles saíram do Egito.
10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਥਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ।"
10 Quando os sacerdotes estavam saindo do Lugar Santo , uma nuvem encheu o Templo do Senhor
11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ।"
11 com a glória do Senhor , e eles não puderam voltar para dentro a fim de realizar os seus atos de culto.
12 ਤਦ ਸੁਲੇਮਾਨ ਨੇ ਆਖਿਆ: “ਯਹੋਵਾਹ ਨੇ ਫ਼ੁਰਮਾਇਆ ਸੀ ਕਿ ਉਹ ਘੁੱਪ ਹਨੇਰੇ ਵਿੱਚ ਵੱਸੇਗਾ ਅਤੇ ਯਹੋਵਾਹ ਅਸਮਾਨ ਤੇ ਸੂਰਜ ਨੂੰ ਚਮਕਾਵੇਗਾ।"
12 Aí Salomão disse: — Tu, ó embora tivesses resolvido viver entre as nuvens escuras.
13 ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ, ਜਿੱਥੇ ਤੂੰ ਸਦਾ ਲਈ ਰਹਿ ਸੱਕੇ।”"
13 Mas agora eu construí para ti uma casa, um lugar onde viverás para sempre.
14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜ੍ਹੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ।"
14 Aí Salomão virou-se, olhou para o povo, que estava todo de pé, e pediu a bênção de Deus para todos.
15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ: “ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ,"
15 Depois disse: — Bendito seja o
16 ‘ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।’"
16 “Desde o dia em que tirei do Egito o meu povo de Israel, eu não escolhi nenhuma cidade de todas as tribos da terra de Israel para ali construir um templo a fim de ser adorado nele. Mas escolhi você, Davi, para governar o meu povo.”
17 “ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ।"
17 E Salomão continuou: — Davi, o meu pai, tinha planos de construir um templo para a adoração do
18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸੰਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ।"
18 mas o Senhor lhe disse: “Você fez bem quando planejou construir um templo para mim,
19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।’"
19 mas você não o construirá. Será o seu filho quem construirá o meu Templo.”
20 “ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਥਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ।"
20 E agora Deus cumpriu a sua promessa. Eu fiquei no lugar do meu pai como rei de Israel e construí o Templo para a adoração do Senhor , o Deus de Israel.
21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢ ਕੇ ਲਿਆਂਦਾ ਸੀ।”"
21 Também separei no Templo um lugar para colocar a arca da aliança , onde estão guardadas as placas de pedra da aliança que o Senhor Deus fez com os nossos antepassados quando os tirou do Egito.
22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜ੍ਹਾ ਹੋ ਗਿਆ, ਅਤੇ ਸਾਰੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋ ਗਏ। ਉਸ ਨੇ ਆਪਣੇ ਹੱਥ ਅਕਾਸ਼ ਵੱਲ"
22 Então, na presença de todo o povo reunido, Salomão foi e ficou em frente do altar. Levantou as mãos para o céu
23 ਫ਼ੈਲਾਕੇ ਆਖਿਆ, “ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹਿ ਦਿਲੋਂ ਤੇਰਾ ਅਨੁਸਰਣ ਕਰਦੇ ਹਨ।"
23 e disse: — Ó
24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਂ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ।"
24 Pelo teu poder cumpriste a promessa que fizeste a Davi, o meu pai; no dia de hoje todas as palavras da tua promessa foram completamente cumpridas.
25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।’"
25 E agora, ó Senhor , Deus de Israel, eu te peço que cumpras a outra promessa que fizeste ao meu pai quando lhe disseste que sempre haveria um descendente dele governando como rei de Israel, contanto que eles te obedecessem com o mesmo cuidado com que ele obedeceu.
26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਂ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।"
26 Portanto, ó Deus de Israel, faze com que se cumpra aquilo que prometeste a Davi, o meu pai, teu servo .
27 “ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ।"
27 — Mas será que, de fato, ó Deus, tu podes morar no meio de nós, criaturas humanas, aqui na terra? Tu és tão grande, que não cabes nem mesmo no céu; como poderia este Templo que eu construí ser bastante grande para isso?
28 ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ।"
28 Ó Senhor , meu Deus, eu sou teu servo. Escuta a minha oração e atende os pedidos que te faço hoje.
29 ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ।"
29 Olha de dia e de noite para este Templo, o lugar que escolheste para nele seres adorado. Ouve-me quando eu orar com o rosto virado para este lugar.
30 ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।"
30 Escuta as minhas orações e as orações do teu povo quando eles orarem com o rosto virado para cá. Sim, da tua casa no céu, ouve-nos e perdoa-nos.
31 “ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨਾਲ ਗ਼ਲਤ ਕੰਮ ਕਰੇ ਤਾਂ ਉਸ ਨੂੰ ਇਸ ਜਗਵੇਦੀ ਉੱਪਰ ਲਿਆਇਆ ਜਾਵੇ। ਜੇਕਰ ਉਹ ਮਨੁੱਖ ਬੇਕਸੂਰ ਹੋਵੇ ਤਾਂ ਉਹ ਇੱਥੇ ਇਕਰਾਰ ਕਰੇ ਕਿ ਉਹ ਬੇਕਸੂਰ ਹੈ।"
31 — Quando alguém for acusado de prejudicar outra pessoa e for trazido até o teu altar neste Templo e jurar que é inocente,
32 ਉਸ ਵਕਤ, ਤੈਨੂੰ ਉਸ ਨੂੰ ਅਕਾਸ਼ਾਂ ਵਿੱਚ ਸੁਣਨਾ ਚਾਹੀਦਾ ਅਤੇ ਆਪਣਾ ਨਿਆਂ ਦੇਣਾ ਚਾਹੀਦਾ। ਜੇਕਰ ਆਦਮੀ ਨੇ ਕੁਝ ਗ਼ਲਤ ਕੀਤਾ ਹੋਵੇ, ਉਸ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਸਜ਼ਾ ਦੇਵੀਂ ਅਤੇ ਜੇਕਰ ਉਹ ਬੇਕਸੂਰ ਹੈ, ਤਾਂ ਉਸ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਅਨੁਸਾਰ ਇਨਾਮ ਦੇਵੀਂ।"
32 ó Senhor , ouve do céu e julga os teus servos. Castiga o culpado como ele merecer e declara que não tem culpa aquele que for inocente, recompensando-o como ele merecer.
33 “ਕਈ ਵਾਰੀ ਤੇਰੇ ਲੋਕ, ਇਸਰਾਏਲ, ਤੇਰੇ ਵਿਰੁੱਧ ਪਾਪ ਕਰ ਸੱਕਦੇ ਹਨ ਅਤੇ ਹੋ ਸੱਕਦਾ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣ। ਫ਼ੇਰ ਲੋਕ ਤੇਰੇ ਕੋਲ ਵਾਪਸ ਆ ਕੇ ਅਤੇ ਤੇਰੀ ਉਸਤਤ ਕਰਨ। ਉਹ ਇਸ ਮੰਦਰ ਵਿੱਚ ਆਉਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ।"
33 — Quando, por ter pecado contra ti, o teu povo de Israel for derrotado pelos seus inimigos e, quando ele se virar para ti e vier a este Templo para te louvar e pedir o teu perdão,
34 ਤੂੰ ਅਕਾਸ਼ ਵਿੱਚ ਸੁਣਕੇ ਆਪਣੇ ਲੋਕਾਂ, ਇਸਰਾਏਲ ਦੇ ਪਾਪਾਂ ਨੂੰ ਬਖਸ਼ ਦੇਵੀਂ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਸੀ ਮੋੜ ਲਿਆਵੀਁ।"
34 escuta-o do céu. Perdoa o pecado do teu povo e leva-o de volta para a terra que deste aos seus antepassados.
35 “ਕਈ ਵਾਰੀ ਹੋ ਸੱਕਦਾ ਉਹ ਤੇਰੇ ਵਿਰੁੱਧ ਪਾਪ ਕਰਨ ਅਤੇ ਤੂੰ ਉਨ੍ਹਾਂ ਦੀ ਧਰਤੀ ਤੇ ਮੀਂਹ ਨਾ ਪੈਣ ਦੇਵੇਂ। ਫ਼ੇਰ ਉਹ ਇਸ ਜਗ੍ਹਾ ਵੱਲ ਪਰਤਨ ਅਤੇ ਤੇਰੇ ਨਾਮ ਦੀ ਉਸਤਤ ਕਰਨ। ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨਗੇ ਕਿਉਂ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਤਸੀਹੇ ਦਿੱਤੇ।"
35 — Quando o céu se fechar, e não chover, porque o teu povo pecou contra ti, e eles se arrependerem e virarem o rosto na direção deste Templo e orarem e te louvarem, depois que os tiveres castigado,
36 ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿੱਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ।"
36 escuta-os do céu. Perdoa os pecados do rei e do povo de Israel e ensina-os a fazer o que é direito. Então, ó Deus, faze cair chuva sobre esta tua terra que deste ao teu povo para ser deles para sempre.
37 “ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁੰਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ।"
37 — Quando nesta terra houver falta de alimentos, ou houver pragas, ou as colheitas forem destruídas por ventos muito quentes ou por bandos de gafanhotos, ou quando o teu povo for atacado pelos seus inimigos, ou quando houver peste ou doença entre o povo,
38 ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋ ਆਪਣੇ ਹੀ ਮਨ ਦੀ ਵਿਥਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ"
38 escuta as suas orações. Se alguém do teu povo de Israel, sentindo no seu coração o peso da desgraça, estender as mãos na direção deste Templo e orar,
39 ਤਾਂ ਕਿਰਪਾ ਕਰਕੇ ਅਕਾਸ਼ ’ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦਾ ਹੈਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ।"
39 escuta a sua oração. Lá do teu lar no céu, ouve o teu povo, perdoa-o e ajuda-o. Só tu conheces os pensamentos secretos do coração humano. Trata cada pessoa como merecer,
40 ਏਹ ਕਰੀਂ ਤਾਂ ਜੋ ਉਹ ਜਿੰਨੇ ਦਿਨ ਉਸ ਧਰਤੀ ਤੇ ਰਹਿਣ ਜੋ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਤੈਥੋਂ ਡਰਨ।"
40 para que o teu povo te tema e te obedeça durante todo o tempo em que eles viverem na terra que deste aos nossos antepassados.
41 “ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜੱਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜੱਸ ਗਾਣ।"
41 — ausente —
42 ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ।"
42 — ausente —
43 “ਕਿਸੇ ਵਕਤ ਤੂੰ ਆਪਣੇ ਲੋਕਾਂ ਨੂੰ ਇਹ ਹੁਕਮ ਦੇਵੀਂ ਕਿ ਉਹ ਆਪਣੇ ਵੈਰੀਆਂ ਵਿਰੁੱਧ ਲੜਨ ਤਦ ਤੇਰੇ ਲੋਕ ਇਸ ਸ਼ਹਿਰ ਵੱਲ ਮੁੜਨ ਜਿਹੜਾ ਕਿ ਤੂੰ ਚੁਣਿਆ ਅਤੇ ਜਿੱਥੇ ਮੈਂ ਤੇਰੀ ਉਸਤਤ ਵਿੱਚ ਇਹ ਮੰਦਰ ਬਣਵਾਇਆ। ਅਤੇ ਜਦ ਉਹ ਤੇਰੇ ਅੱਗੇ ਪ੍ਰਾਰਥਨਾ ਕਰਨ।"
43 ouve a sua oração. Lá do céu, onde vives, escuta-o e faze tudo o que ele te pedir, para que todos os povos da terra possam te conhecer e temer, como faz o teu povo de Israel. Então eles ficarão sabendo que este Templo que eu construí é o lugar onde deves ser adorado.
44 ਫ਼ੇਰ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦਾ ਨਿਆਂ ਕਰੀਂ।"
44 — Quando ordenares que o teu povo saia para a guerra contra os seus inimigos, e o teu povo orar a ti, virados para esta cidade que escolheste e para este Templo que construí em honra do teu nome,
45 “ਜੇਕਰ ਉਹ ਪਾਪ ਕਰਨ ਕਿਉਂ ਕਿ ਕੋਈ ਅਜਿਹਾ ਮਨੁੱਖ ਨਹੀਂ ਜੋ ਪਾਪ ਨਾ ਕਰੇ, ਤਾਂ ਤੂੰ ਆਪਣੇ ਲੋਕਾਂ ਨਾਲ ਕਰੋਧ ਕਰੇਂ ਤਾਂ ਉਹ ਆਪਣੇ ਦੁਸ਼ਮਣ ਹੱਥੋਂ ਹਾਰਨ, ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾਕੇ ਕਿਸੀ ਦੂਰ-ਦੁਰਾਡੇ ਉਜਾੜ ’ਚ ਲੈ ਜਾਣ।"
45 escuta do céu as suas orações e os seus pedidos. Ouve-os e dá-lhes a vitória.
46 ਉਸ ਦੂਰ-ਦੁਰਾਡੀ ਥਾਵੇਂ ਜਾਕੇ ਤੇਰੇ ਲੋਕ ਹੋਸ਼ ਵਿੱਚ ਆਉਣ ਕਿ ਉਨ੍ਹਾਂ ਕੀ ਪਾਪ ਕੀਤਾ ਤੇ ਆਪਣੇ ਕੀਤੇ ਤੇ ਪਛਤਾਉਣ ਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ ਅਤੇ ਬਹੁਤ ਗ਼ਲਤ ਕੰਮ ਕੀਤਾ ਹੈ’,"
46 — Quando eles pecarem contra ti — e não há ninguém que não peque — e na tua ira deixares que os inimigos deles os derrotem e os levem prisioneiros para alguma terra inimiga, longe ou perto daqui,
47 ਇਉਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਤੇ ਜਾਨ ਨਾਲ ਮੁੜਨ ਅਤੇ ਅੱਗੋਂ ਆਪਣੇ ਦੇਸ਼ ਮੁੜਨ ਲਈ ਅਰਜੋਈ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ, ਅਤੇ ਇਸ ਸ਼ਹਿਰ ਵੱਲ ਜਿਸ ਨੂੰ ਕਿ ਤੂੰ ਆਪ ਚੁਣਿਆ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਾਇਆ,"
47 ouve as orações do teu povo. Se ali, naquela terra, eles se arrependerem e orarem a ti, confessando que foram pecadores e maus, escuta as suas orações, ó Senhor .
48 ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਉਨ੍ਹਾਂ ਦੀ ਅਰਜੋਈ ਸੁਣ ਲਈਁ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ।"
48 Se naquela terra eles verdadeiramente e sinceramente se arrependerem e orarem a ti, virados na direção desta terra que deste aos nossos antepassados, desta cidade que escolheste e deste Templo que construí em honra do teu nome,
49 ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਤੇਰੀ ਉਲੰਘਣਾ ਕੀਤੀ ਮਾਫ਼ ਕਰ ਦੇਵੀਂ ਅਤੇ ਜਿਨ੍ਹਾਂ ਉਨ੍ਹਾਂ ਨੂੰ ਬੰਦੀ ਬਣਾਇਆ, ਉਨ੍ਹਾਂ ਤੋਂ ਉਹ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਤੇ ਰਹਿਮ ਕਰਨ।"
49 escuta as orações deles. Do teu lar no céu ouve-os e dá-lhes a vitória.
50 ਕਿਉਂ ਕਿ ਉਹ ਤੇਰੇ ਆਪਣੇ ਹੀ ਲੋਕ ਹਨ, ਅਤੇ ਤੇਰਾ ਵਿਰਸਾ ਹੀ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਭਠ੍ਠੀ ਵਿੱਚਕਾਰੋ ਬਾਹਰ ਕੱਢ ਲਿਆਇਆ ਸੀ।"
50 Perdoa os pecados que o teu povo tem cometido contra ti e a sua revolta contra ti e faze com que os seus inimigos os tratem com bondade.
51 “ਹੇ ਯਹੋਵਾਹ ਪਰਮੇਸ਼ੁਰ, ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾਵਾਂ ਅਤੇ ਆਪਣੇ ਲੋਕਾਂ, ਇਸਰਾਏਲੀਆਂ ਦੀਆਂ ਪ੍ਰਾਰਥਨਾਵਾਂ ਸੁਣ। ਜਦੋਂ ਵੀ ਉਹ ਤੈਨੂੰ ਬੁਲਾਉਣ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੀਁ।"
51 Eles são o teu povo que tiraste daquela fornalha acesa, o Egito.
52 ਤੂੰ ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੇ ਖਾਸ ਲੋਕਾਂ ਵਜੋਂ ਵੱਖ ਕਰ ਦਿੱਤਾ ਹੈ। ਹੇ ਯਹੋਵਾਹ, ਤੂੰ ਇਹ ਆਪਣੇ ਸੇਵਕ ਮੂਸਾ ਦੇ ਰਾਹੀਂ ਸਾਡੇ ਲਈ ਇਹ ਸਭ ਕਰਨ ਦਾ ਇਕਰਾਰ ਕੀਤਾ ਸੀ ਜਦੋਂ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਿਆ ਸੀ।”"
52 — Ó Senhor , nosso Deus, eu te peço que olhes com simpatia para o teu povo de Israel e para o seu rei e escutes as suas orações sempre que eles te chamarem pedindo ajuda.
53 ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸ ਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ।"
53 Tu os escolheste entre todos os povos para serem o teu povo, conforme lhes disseste por meio do teu servo Moisés, quando tiraste do Egito os nossos antepassados.
54 ਫ਼ੇਰ, ਉਹ ਖੜ੍ਹਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਇਸਰਾਏਲੀਆਂ ਦੇ ਸਾਰੇ ਇਕੱਠ ਨੂੰ ਅਸੀਸ ਦਿੱਤੀ।"
54 Depois que Salomão acabou de orar ao Senhor Deus, ele se levantou e ficou em frente do altar, onde havia estado ajoelhado com as mãos levantadas para o céu.
55 “ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ। ਉਸ ਸਾਰੇ ਚੰਗੇ ਵਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ, ਉਸਦੀ ਇੱਕ ਵੀ ਗੱਲ ਖਾਲੀ ਨਾ ਗਈ।"
55 Então, em voz alta, pediu as bênçãos de Deus para todo o povo que estava reunido ali. Ele disse:
56 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਤੇ ਨਾ ਹੀ ਉਹ ਸਾਨੂੰ ਛੱਡੇ।"
56 — Bendito seja o Senhor Deus, que deu paz ao seu povo, como havia prometido! Ele tem cumprido todas as abençoadas promessas que fez por meio do seu servo Moisés.
57 ਉਹ ਸਾਡੇ ਮਨਾਂ ਨੂੰ ਆਪਣੇ ਵੱਲ ਮੋੜੇ ਤਾਂ ਜੋ ਅਸੀਂ ਸਾਰੇ ਉਸ ਦੇ ਦੱਸੇ ਮਾਰਗ ਤੇ ਚੱਲੀਏ ਅਤੇ ਉਸ ਦੇ ਹੁਕਮ, ਵਿਧੀਆਂ ਅਤੇ ਨਿਆਵਾਂ ਨੂੰ ਮੰਨੀਏ, ਜਿਨ੍ਹਾਂ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।"
57 Que o Senhor , nosso Deus, esteja conosco assim como esteve com os nossos antepassados! Que ele nunca nos deixe, nem nos abandone!
58 ਯਹੋਵਾਹ ਸਾਡਾ ਪਰਮੇਸੁਰ ਮੇਰੀ ਇਹ ਪ੍ਰਾਰਥਨਾ ਹਮੇਸ਼ਾ ਯਾਦ ਰੱਖੇ ਅਤੇ ਉਹ ਮੇਰੀਆਂ ਮੰਗੀਆਂ ਗੱਲਾਂ ਪੂਰੀਆਂ ਕਰੇ। ਪ੍ਰਾਰਥਨਾ ਦੇ ਇਹ ਸ਼ਬਦ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਅਤੇ ਰਾਤ ਰਹਿਣ, ਤਾਂ ਜੋ ਉਹ ਹਰ ਰੋਜ਼ ਆਪਣਾ ਨਿਆਂ ਆਪਣੇ ਸੇਵਕ, ਪਾਤਸ਼ਾਹ ਦੇ ਪੱਖ ਵਿੱਚ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੇ ਪੱਖ ਵਿੱਚ ਦੇ ਸੱਕੇ।"
58 Que Deus nos faça obedientes a ele, para que sempre vivamos conforme ele quer, obedecendo a todos os mandamentos, leis e ensinos que ele deu aos nossos antepassados!
59 ਜੇਕਰ ਯਹੋਵਾਹ ਅਜਿਹਾ ਕਰੇ, ਤਾਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਜਾਣ ਲੈਣਗੀਆਂ ਕਿ ਯਹੋਵਾਹ ਹੀ ਇੱਕੋ ਸੱਚਾ ਪਰਮੇਸ਼ੁਰ ਹੈ।"
59 Que o Senhor , nosso Deus, lembre sempre desta oração e dos pedidos que eu lhe fiz! Que ele sempre tenha misericórdia do povo de Israel e do seu rei, de acordo com o que precisarem!
60 ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਸ ਦੀਆਂ ਵਿਧੀਆਂ ਉੱਪਰ ਚੱਲੋਂ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ਇੰਝ ਹੀ ਭਵਿੱਖ ਵਿੱਚ ਵੀ ਕਰੋ।”"
60 E assim todas as nações do mundo ficarão sabendo que somente o Senhor é Deus e que não há nenhum outro.
61 ਤਾਂ ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ।"
61 Que vocês sejam sempre fiéis ao Senhor , nosso Deus, obedecendo a todos os seus mandamentos e leis, como fazem hoje!
62 ਸੁਲੇਮਾਨ ਨੇ 22,000 ਹਜ਼ਾਰ ਪਸੂ ਅਤੇ 1,20,000 ਭੇਡਾਂ ਨੂੰ ਜਿਬਾਹ ਕੀਤਾ ਅਤੇ ਉਨ੍ਹਾਂ ਯਹੋਵਾਹ ਨੂੰ ਸੁੱਖ-ਸਾਂਦ ਦੀਆਂ ਭੇਟ ਵਜੋਂ ਚੜ੍ਹਾ ਦਿੱਤਾ। ਇਉਂ, ਸੁਲੇਮਾਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਨੂੰ ਸਮਰਪਿਤ ਕਰ ਦਿੱਤਾ।"
62 Então o rei Salomão e todo o povo que estava ali ofereceram sacrifícios a Deus, o Senhor .
63 ਉਸ ਦਿਨ, ਸੁਲੇਮਾਨ ਨੇ ਵਿਹੜੇ ਦੇ ਮੱਧ ਨੂੰ ਸਮਰਪਿਤ ਕੀਤਾ ਜਿਹੜਾ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ। ਉਸ ਨੇ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਕਿਉਂ ਕਿ ਕਾਂਸੀ ਦੀ ਜਗਵੇਦੀ ਜਿਹੜੀ ਕਿ ਯਹੋਵਾਹ ਦੇ ਸਾਹਮਣੇ ਸੀ ਉਨ੍ਹਾਂ ਸਾਰਿਆਂ ਨੂੰ ਸਮਾ ਸੱਕਣ ਲਈ ਕਾਫ਼ੀ ਨਹੀਂ ਸੀ।"
63 Ele ofereceu em sacrifício vinte e dois mil bois e cento e vinte mil ovelhas como ofertas de paz. E assim o rei e todo o povo dedicaram o Templo ao serviço do Senhor .
64 ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਥ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇੱਕਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕੱਠਿਆਂ ਖੂਬ ਖਾਧਾ, ਪੀਤਾ ਤੇ ਰੱਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾ ਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ।"
64 Naquele mesmo dia Salomão separou, a fim de ser sagrada para Deus, a parte central do pátio que ficava em frente ao Templo. Ali ele apresentou as ofertas que foram completamente queimadas, as ofertas de cereais e a gordura dos animais que haviam sido trazidos como ofertas de paz. Salomão fez isso porque o altar de bronze era muito pequeno para todas essas ofertas.
65 ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਂ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾ ਨਾਲ ਚੱਲੇ ਗਏ।"
65 Naquela ocasião, ali no Templo, Salomão e todo o povo de Israel comemoraram durante sete dias a Festa das Barracas . O povo era uma enorme multidão de pessoas que tinham vindo do país inteiro, desde a subida de Hamate, no Norte, até a fronteira do Egito, no Sul.
66 — ausente —
66 No oitavo dia Salomão mandou o povo para casa. Todos pediram as bênçãos de Deus para ele e foram embora, felizes por causa de todas as coisas boas que o Senhor Deus tinha dado ao seu servo Davi e ao seu povo de Israel.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Reis 8, comparar traduções ou montar um estudo — tudo direto pelo WhatsApp.