1 Crônicas 9
Punjabi Bible (GL_PUNJABI) vs NVT
NVT Nova Versão Transformadora
1 ਇਸਰਾਏਲ ਦੇ ਸਾਰੇ ਲੋਕਾਂ ਦੇ ਨਾਉਂ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਵਿੱਚ ਲਿਖੇ ਹੋਏ ਹਨ। ਅਤੇ ਉਨ੍ਹਾਂ ਘਰਾਣਿਆਂ ਦਾ ਇਤਹਾਸ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਯਰੂਸ਼ਲਮ ਵਿੱਚਲੇ ਲੋਕ ਯਹੂਦਾਹ ਦੇ ਲੋਕਾਂ ਨੂੰ ਕੈਦੀ ਬਣਾ ਕੇ ਜ਼ਬਰਦਸਤੀ ਬਾਬਲ ਨੂੰ ਭੇਜਿਆ ਗਿਆ। ਉਸਦਾ ਕਾਰਣ ਇਹ ਸੀ ਕਿ ਉਹ ਪਰਮੇਸ਼ੁਰ ਨਾਲ ਵਫ਼ਾਦਾਰ ਤੇ ਸੱਚੇ ਨਹੀਂ ਸਨ ਰਹੇ।"
1 Todo o Israel foi listado nos registros genealógicos do Livro dos Reis de Israel . O povo de Judá foi exilado na Babilônia por causa de sua infidelidade.
2 ਪਹਿਲੇ ਵਾਸੀ ਜਿਹੜੇ ਆਪਣੀ ਮਲਕੀਅਤ ਵਿੱਚ ਅਤੇ ਆਪਣੇ ਸ਼ਹਿਰ ਵਿੱਚ ਵੱਸਦੇ ਸਨ ਉਹ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਵਿੱਚ ਸੇਵਾ ਕਰਨ ਵਾਲੇ ਸੇਵਕ ਸਨ।"
2 Os primeiros exilados a regressar a suas propriedades em suas respectivas cidades foram os sacerdotes, os levitas, os servidores do templo, além de outros israelitas.
3 ਇਹ ਲੋਕ ਯਹੂਦਾਹ, ਬਿਨਯਾਮੀਨ, ਅਫ਼ਰਾਈਮ ਵਿੱਚੋਂ, ਮਨੱਸ਼ੀਆਂ ਵਿੱਚੋਂ ਸਨ ਜੋ ਕਿ ਯਰੂਸ਼ਲਮ ਵਿੱਚ ਵੱਸਦੇ ਸਨ।"
3 Alguns membros das tribos de Judá, Benjamim, Efraim e Manassés se estabeleceram em Jerusalém.
4 ਊਥਈ ਅੰਮੀਹੂਦ ਦਾ ਪੁੱਤਰ ਸੀ ਤੇ ਅੰਮੀਹੂਦ ਆਮਰੀ ਦਾ। ਆਮਰੀ ਅੱਗੋਂ ਇਮਰੀ ਦਾ ਪੁੱਤਰ ਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਬਾਨੀ ਫ਼ਰਸ ਦੇ ਉੱਤਰਾਧਿਕਾਰੀਆਂ ਚੋ ਸੀ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ।"
4 Uma das famílias a voltar foi a de Utai, filho de Amiúde, filho de Onri, filho de Inri, filho de Bani, descendente de Perez, filho de Judá.
5 ਸ਼ੀਲੋਨੀਆਂ ਵਿੱਚੋਂ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ-ਅਸਾਯਾਹ ਪਹਿਲੋਠਾ ਪੁੱਤਰ ਸੀ ਤੇ ਅਸਾਯਾਹ ਦੇ ਪੁੱਤਰ ਅੱਗੋਂ ਸਨ।"
5 Do clã dos silonitas, alguns dos que voltaram foram: Asaías, o mais velho, e seus filhos.
6 ਜ਼ਰਹ ਲੋਕ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ: ਯਊੇਏਲ ਤੇ ਉਨ੍ਹਾਂ ਦੇ ਸੰਬੰਧੀ ਕੁਲ ਮਿਲਾ ਕੇ ਉੱਥੇ ਗਿਣਤੀ ਵਿੱਚ 690 ਸਨ।"
6 Do clã dos zeraítas, alguns dos que voltaram foram: Jeuel e seus parentes. Ao todo, voltaram 690 famílias da tribo de Judá.
7 ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ ਸੱਲੂ ਮਸ਼ੁੱਲਾਮ ਦਾ ਪੁੱਤਰ ਹੋਦਵਯਾਹ ਦਾ ਪੁੱਤਰ ਤੇ ਉਹ ਹਸਨੂਆਹ ਦਾ ਪੁੱਤਰ ਸੀ।"
7 Da tribo de Benjamim, alguns dos que voltaram foram: Salu, filho de Mesulão, filho de Hodavias, filho de Hassenua;
8 ਯਿਬਨਯਾਹ ਯਰੋਹਾਮ ਦਾ ਪੁੱਤਰ ਸੀ। ਏਲਾਹ ਉੱਜ਼ੀ ਦਾ ਪੁੱਤਰ ਸੀ ਤੇ ਉੱਜ਼ੀ ਮਿਕਰੀ ਦਾ। ਅਤੇ ਮਸ਼ੁੱਲਾਮ ਸ਼ਫ਼ਟਯਾਹ ਦਾ ਪੁੱਤਰ ਸੀ ਅਤੇ ਸ਼ਫ਼ਟਯਾਹ ਰਊੇਏਲ ਦਾ ਤੇ ਰਊੇਏਲ ਯਿਬਨੀਯਾਹ ਦਾ ਪੁੱਤਰ।"
8 Ibneias, filho de Jeroão; Elá, filho de Uzi, filho de Micri; e Mesulão, filho de Sefatias, filho de Reuel, filho de Ibnias.
9 ਬਿਨਯਾਮੀਨ ਦੀ ਕੁਲ ਪੱਤ੍ਰੀ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਵਿੱਚੋਂ 956 ਯਰੂਸ਼ਲਮ ਵਿੱਚ ਵੱਸਦੇ ਸਨ ਤੇ ਇਹ ਮਨੁੱਖ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ।"
9 Todos esses homens foram chefes de clãs e estão listados nos registros genealógicos. Ao todo, voltaram 956 famílias da tribo de Benjamim.
10 ਜਾਜਕਾਂ ਵਿੱਚੋਂ ਯਰੂਸ਼ਲਮ ਵਿੱਚ ਜਿਹੜੇ ਵੱਸਦੇ ਸਨ ਉਹ ਇਵੇਂ ਸਨ: ਯਦਅਯਾਹ, ਯਹੋਯਾਰੀਬ, ਯਾਕੀਨ ਅਤੇ ਅਜ਼ਰਯਾਹ।"
10 Dos sacerdotes, alguns dos que voltaram foram: Jedaías, Jeoiaribe, Jaquim,
11 ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ ਅਤੇ ਹਿਲਕੀਯਾਹ ਮਸ਼ੁੱਲਾਮ ਦਾ ਪੁੱਤਰ। ਮਸ਼ੁੱਲਾਮ ਸਾਦੋਕ ਦਾ ਪੁੱਤਰ ਸੀ ਤੇ ਸਾਦੋਕ ਮਰਾਯੋਥ ਦਾ ਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ। ਅਹੀਟੂਬ ਪਰਮੇਸ਼ੁਰ ਦੇ ਮੰਦਰ ਦੀ ਜਿੰਮੇਵਾਰੀ ਦਾ ਇੱਕ ਮਹੱਤਵਪੂਰਣ ਅਫ਼ਸਰ ਸੀ।"
11 Azarias, filho de Hilquias, filho de Mesulão, filho de Zadoque, filho de Meraiote, filho de Aitube. Azarias era o principal encarregado da casa de Deus.
12 ਤੇ ਯਰੋਹਾਮ ਦਾ ਪੁੱਤਰ ਅਦਾਯਾਹ ਵੀ ਸੀ। ਯਹੋਰਾਮ ਪਸ਼ਹੂਰ ਦਾ ਪੁੱਤਰ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ। ਅਤੇ ਉੱਥੇ ਅਦੀਏਲ ਦਾ ਪੁੱਤਰ ਮਅਸਈ ਵੀ ਸੀ। ਅਦੀਏਲ ਯਹਜ਼ੇਰਾਹ ਦਾ ਪੁੱਤਰ ਸੀ। ਯਹਜ਼ੇਰਾਹ ਮਸ਼ੁੱਲਾਮ ਦਾ ਪੁੱਤਰ ਤੇ ਮਸ਼ੁੱਲਾਮ ਮਸ਼ਿੱਲੇਮਿਥ ਦਾ ਪੁੱਤਰ ਤੇ ਮਸ਼ਿੱਲੇਮਿਥ ਇੰਮੇਰ ਦਾ ਪੁੱਤਰ ਸੀ।"
12 Outros sacerdotes que voltaram foram: Adaías, filho de Jeroão, filho de Pasur, filho de Malquias; e Masai, filho de Adiel, filho de Jazera, filho de Mesulão, filho de Mesilemite, filho de Imer.
13 ਉੱਥੇ 1,760 ਜਾਜਕ ਸਨ ਅਤੇ ਉਹ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ ਅਤੇ ਉਹ ਪਰਮੇਸ਼ੁਰ ਦੇ ਮੰਦਰ ਦੀ ਸੇਵਾ-ਸੰਭਾਲ ਲਈ ਜਿੰਮੇਵਾਰ ਸਨ।"
13 Ao todo, voltaram 1.760 sacerdotes. Foram chefes de clãs e homens muito capazes. Eram responsáveis por servir na casa de Deus.
14 ਇਹ ਲੇਵੀ ਪਰਿਵਾਰ-ਸਮੂਹ ਦੇ ਉਹ ਲੋਕ ਹਨ ਜਿਹੜੇ ਯਰੂਸ਼ਲਮ ਵਿੱਚ ਵੱਸਦੇ ਸਨ: ਹਸ਼ੂਬ ਦਾ ਪੁੱਤਰ ਸ਼ਮਅਯਾਹ ਸੀ। ਹਸ਼ੂਬ ਅਜ਼ਰੀਕਾਮ ਦਾ ਪੁੱਤਰ ਸੀ। ਅਜ਼ਰੀਕਾਮ ਹਸ਼ਬਯਾਹ ਦਾ ਪੁੱਤਰ ਸੀ। ਹਸ਼ਬਯਾਹ ਮਰਾਰੀ ਦਾ ਉੱਤਰਾਧਿਕਾਰੀ ਸੀ।"
14 Dos levitas, os que voltaram foram: Semaías, filho de Hassube, filho de Azricão, filho de Hasabias, descendente de Merari;
15 ਹੋਰ ਯਰੂਸ਼ਲਮ ਵਿੱਚ ਰਹਿਣ ਵਾਲਿਆਂ ਵਿੱਚੋਂ ਬਕਬਕਰ, ਹਰਸ਼, ਗਾਲਲ ਅਤੇ ਮੱਤਨਯਾਹ ਸਨ। ਮੱਤਨਯਾਹ ਮੀਕਾ ਦਾ ਪੁੱਤਰ ਸੀ ਤੇ ਮੀਕਾ ਜ਼ਿਕਰੀ ਦਾ ਤੇ ਜ਼ਿਕਰੀ ਆਸਫ਼ ਦਾ ਪੁੱਤਰ।"
15 Baquebacar; Heres; Galal; Matanias, filho de Mica, filho de Zicri, filho de Asafe;
16 ਓਬਦਯਾਹ ਸ਼ਮਅਯਾਹ ਦਾ ਪੁੱਤਰ ਸੀ। ਸ਼ਮਅਯਾਹ ਗਾਲਾਲ ਦਾ ਪੁੱਤਰ ਸੀ। ਗਾਲਾਲ ਯਦੂਥੂਨ ਦਾ ਪੁੱਤਰ ਸੀ। ਬਰਕਯਾਹ ਆਸਾ ਦਾ ਪੁੱਤਰ ਸੀ। ਆਸਾ ਅਲਕਾਨਾਹ ਦਾ ਪੁੱਤਰ ਸੀ। ਬਰਕਯਾਹ ਨਟੋਫ਼ਾਥੀ ਲੋਕਾਂ ਦੇ ਨੇੜੇ ਦੇ ਛੋਟੇ ਨਗਰਾਂ ਵਿੱਚ ਰਹਿੰਦਾ ਸੀ।"
16 Obadias, filho de Semaías, filho de Galal, filho de Jedutum; e Berequias, filho de Asa, filho de Elcana, que morava na região de Netofate.
17 ਯਰੂਸ਼ਲਮ ਵਿੱਚ ਜਿਹੜੇ ਦਰਬਾਨ ਰਹਿੰਦੇ ਸਨ ਉਨ੍ਹਾਂ ਦੇ ਨਾਂ ਇਵੇਂ ਹਨ: ਸ਼ੱਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ। ਸ਼ੱਲੂਮ ਉਨ੍ਹਾਂ ਦਾ ਮੁਖੀਆ ਸੀ।"
17 Dos guardas das portas, os que voltaram foram: Salum, Acube, Talmom, Aimã e seus parentes. Salum era o chefe dos guardas.
18 ਇਹ ਮਨੁੱਖ ਪਾਤਸ਼ਾਹ ਦੇ ਫ਼ਾਟਕ ਦੇ ਪੂਰਬੀ ਹਿੱਸੇ ਵੱਲ ਖੜ੍ਹੇ ਹੁੰਦੇ ਸਨ। ਇਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚਲੇ ਦਰਬਾਨ ਸਨ।"
18 Antes dessa época, eram responsáveis pela Porta do Rei, do lado leste. Eram guardas das portas dos acampamentos dos levitas.
19 ਸ਼ੱਲੂਮ ਕੋਰੇ ਦਾ ਪੁੱਤਰ ਸੀ। ਕੋਰੇ ਅਬਯਾਸਾਫ਼ ਦਾ ਪੁੱਤਰ ਸੀ। ਅਬਯਾਸਾਫ਼ ਕੋਰਹ ਦਾ ਪੁੱਤਰ ਸੀ। ਸ਼ੱਲੂਮ ਅਤੇ ਉਸ ਦੇ ਭਰਾ ਕੋਰਹ ਦੇ ਪਰਿਵਾਰ-ਸਮੂਹ ਵਿੱਚੋਂ ਦਰਬਾਨ ਸਨ। ਉਨ੍ਹਾਂ ਦਾ ਕੰਮ ਆਪਣੇ ਪੁਰਖਿਆਂ ਵਾਂਗ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨਾ ਸੀ। ਇਨ੍ਹਾਂ ਦੇ ਪੁਰਖਿਆਂ ਦਾ ਕਾਰਜ ਵੀ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਦਾ ਕਾਰਨਾ ਸੀ।"
19 Salum era filho de Coré, descendente de Abiasafe, do clã de Corá. Ele e seus parentes, os coraítas, eram responsáveis por guardar a entrada do santuário, como seus antepassados haviam guardado a entrada do tabernáculo.
20 ਪਹਿਲੇ ਸਮੇਂ ਵਿੱਚ ਫ਼ੀਨਹਾਸ ਇਨ੍ਹਾਂ ਦਰਬਾਨਾਂ ਦਾ ਮੁਖੀਆ ਸੀ ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਸੀ ਤੇ ਯਹੋਵਾਹ ਫ਼ੀਨਹਾਸ ਵੱਲ ਸੀ।"
20 Naquele tempo, Fineias, filho de Eleazar, era o encarregado dos guardas das portas, e o S enhor estava com ele.
21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।"
21 Mais tarde, Zacarias, filho de Meselemias, foi o responsável por guardar a entrada.
22 ਕੁੱਲ, ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰੱਖਵਾਲੀ ਲਈ 212 ਆਦਮੀ ਚੁਣੇ ਗਏ ਸਨ। ਉਨ੍ਹਾਂ ਦੇ ਨਾਂ ਉਨ੍ਹਾਂ ਦੇ ਛੋਟੇ ਨਗਰਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਇਤਹਾਸ ਵਿੱਚ ਦਰਜ ਕੀਤੇ ਗਏ ਸਨ। ਦਾਊਦ ਅਤੇ ਸ਼ਮੂਏਲ ਨਬੀ ਨੇ ਉਨ੍ਹਾਂ ਨੂੰ ਚੁਣਿਆ ਕਿਉਂ ਕਿ ਉਹ ਭਰੋਸੇ ਯੋਗ ਸਨ।"
22 Ao todo, havia 212 guardas das portas naquele tempo, e foram listados nos registros genealógicos de seus povoados. Os antepassados deles haviam sido nomeados por Davi e por Samuel, o vidente, porque eram homens de confiança.
23 ਇਨ੍ਹਾਂ ਦਰਬਾਨਾਂ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਜਿੰਮੇਵਾਰੀ ਯਹੋਵਾਹ ਦੇ ਘਰ ਦੇ ਪਵਿੱਤਰ ਤੰਬੂ ਦੇ ਫ਼ਾਟਕਾਂ ਦੀ ਰਾਖੀ ਕਰਨੀ ਸੀ।"
23 Esses guardas das portas e seus descendentes, conforme suas divisões, eram responsáveis por guardar a entrada da casa do S enhor quando ela era uma tenda.
24 ਉਸ ਦੇ ਚਾਰੋ-ਪਾਸੇ ਫ਼ਾਟਕ ਸਨ: ਪੂਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਚਾਰੋ ਦਿਸ਼ਾਵਾਂ ਵੱਲ।"
24 Os guardas das portas ficavam nos quatro lados: leste, oeste, norte e sul.
25 ਦਰਬਾਨਾਂ ਦੇ ਸੰਬੰਧੀ ਜਿਹੜੇ ਕਿ ਛੋਟੇ ਨਗਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੂੰ ਵੀ ਕਦੇ-ਕਦੇ ਦਰਬਾਨਾਂ ਦੀ ਮਦਦ ਕਰਨ ਲਈ ਆਉਣਾ ਪੈਂਦਾ ਅਤੇ ਉਹ ਜਦ ਵੀ ਆਉਂਦੇ ਤਾਂ ਦਰਬਾਨਾਂ ਦੀ ਹਰ ਵਾਰ 7 ਦਿਨਾਂ ਲਈ ਮਦਦ ਕਰਦੇ।"
25 Seus parentes nos povoados vinham de tempo em tempo dividir essa responsabilidade com eles por períodos de sete dias.
26 ਚਾਰ ਦਰਬਾਨ ਅਜਿਹੇ ਸਨ ਜੋ ਬਾਕੀ ਦਰਬਾਨਾਂ ਦੇ ਆਗੂ ਸਨ। ਇਹ ਮਨੁੱਖ ਲੇਵੀ ਸਨ। ਇਨ੍ਹਾਂ ਦਾ ਕਾਰਜ ਕਮਰਿਆਂ ਦੀ ਦੇਖ ਸੰਭਾਲ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜ਼ਾਨੇ ਦੀ ਰੱਖਵਾਲੀ ਕਰਨਾ ਸੀ।"
26 Os quatro principais guardas das portas, todos levitas, eram oficiais de confiança, pois eram responsáveis pelas salas e pelos tesouros da casa de Deus.
27 ਅਤੇ ਉਹ ਸਾਰੀ ਰਾਤ ਪਰਮੇਸ਼ੁਰ ਦੇ ਮੰਦਰ ਦੀ ਰੱਖਵਾਲੀ ਕਰਦੇ ਸਨ। ਅਤੇ ਹਰ ਸਵੇਰ ਨੂੰ ਪਰਮੇਸ਼ੁਰ ਦੇ ਮੰਦਰ ਦੇ ਕਿਵਾੜ ਖੋਲਣ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਸੀ।"
27 Passavam a noite ao redor da casa de Deus, pois era seu dever guardá-la e abrir suas portas todas as manhãs.
28 ਕੁਝ ਦਰਬਾਨਾਂ ਦਾ ਕੰਮ ਮੰਦਰ ਦੀ ਸੇਵਾ ਵਿੱਚ ਵਰਤੇ ਭਾਂਡਿਆਂ ਦੀ ਦੇਖਭਾਲ ਦਾ ਸੀ। ਜਦੋਂ ਇਹ ਬਰਤਨ ਅੰਦਰ ਲਿਆਏ ਜਾਂਦੇ ਤਾਂ ਉਹ ਇਨ੍ਹਾਂ ਦੀ ਗਿਣਤੀ ਕਰਕੇ ਰੱਖਦੇ ਤੇ ਬਾਹਰ ਕੱਢਣ ਲੱਗਿਆਂ ਮੁੜ ਇਨ੍ਹਾਂ ਦੀ ਗਿਣਤੀ ਕਰਦੇ।"
28 Alguns dos guardas das portas foram nomeados para cuidar dos diversos objetos usados no culto. Conferiam tudo que era retirado e devolvido, para que nada se perdesse.
29 ਬਾਕੀ ਦਰਬਾਨਾਂ ਦਾ ਕੰਮ ਉੱਥੋਂ ਦੇ ਸਜਾਵਟੀ ਸਮਾਨ ਅਤੇ ਖਾਸ ਭਾਂਡਿਆਂ ਦੀ ਦੇਖ-ਭਾਲ ਕਰਨਾ ਸੀ। ਇਨ੍ਹਾਂ ਤੋਂ ਇਲਾਵਾ ਉਹ ਆਟੇ, ਮੈਅ, ਤੇਲ, ਧੂਫ਼, ਅਤੇ ਖਾਸ ਤੇਲ ਦੀ ਦੇਖ-ਭਾਲ ਕਰਦੇ ਸਨ।"
29 Outros eram responsáveis pela mobília, pelos utensílios do santuário e pelos suprimentos, como farinha da melhor qualidade, vinho, azeite, incenso e especiarias.
30 ਪਰ ਖਾਸ ਤੇਲ ਨੂੰ ਮਿਲਾਉਣ ਦੀ ਜਿੰਮੇਵਾਰੀ ਸਿਰਫ ਜਾਜਕਾਂ ਦੀ ਸੀ।"
30 Eram os sacerdotes, porém, que misturavam as especiarias.
31 ਉੱਥੇ ਇੱਕ ਮਤਿੱਥਯਾਹ ਨਾਂ ਦਾ ਲੇਵੀ ਆਦਮੀ ਸੀ ਜਿਸਦਾ ਕੰਮ ਭੇਟਾ ਦੀ ਰੋਟੀ ਤੰਦੂਰ ਕਰਨ ਦਾ ਸੀ। ਮਤਿੱਥਯਾਹ ਸ਼ੱਲੁਮ ਦਾ ਪਹਿਲੋਠਾ ਪੁੱਤਰ ਸੀ ਅਤੇ ਸ਼ੱਲੁਮ ਕੁਰਹ ਦੇ ਘਰਾਣੇ ਵਿੱਚੋਂ ਸੀ।"
31 Matitias, levita e filho mais velho de Salum, o coraíta, era encarregado de assar os pães para as ofertas.
32 ਅਤੇ ਕਹਾਥੀਆਂ ਦੇ ਘਰਾਣੇ ਵਿੱਚੋਂ ਕੁਝ ਦਰਬਾਨਾਂ ਦਾ ਕਾਰਜ ਚੜ੍ਹਤ ਦੀ ਰੋਟੀ ਹਰ ਸਬਤ ਨੂੰ ਤਿਆਰ ਕਰਨ ਦਾ ਸੀ।"
32 E alguns membros do clã de Coate eram encarregados de preparar os pães colocados sobre a mesa todos os sábados.
33 ਉਹ ਲੇਵੀ ਜਿਹੜੇ ਕਿ ਗਵੈਯੇ ਸਨ ਅਤੇ ਆਪਣੇ-ਆਪਣੇ ਘਰਾਣਿਆਂ ਦੇ ਮੁਖੀਏ ਸਨ ਉਹ ਮੰਦਰ ਵਿੱਚ ਕਮਰੇ ਜਿਹੜੇ ਬਣੇ ਹੋਏ ਸਨ, ਉੱਥੇ ਹੀ ਰਹਿੰਦੇ ਸਨ। ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਨੂੰ ਨਹੀਂ ਸੀ ਦਿੰਦੇ ਕਿਉਂ ਕਿ ਉਨ੍ਹਾਂ ਦਾ ਦਿਨ-ਰਾਤ ਮੰਦਰ ਵਿੱਚਲੇ ਕੰਮਾਂ ’ਚ ਰੁਝੇ ਰਹਿੰਦੇ ਸਨ।"
33 Os músicos, todos chefes de famílias levitas, moravam no templo. Eram isentos de outras responsabilidades, pois realizavam seu serviço dia e noite.
34 ਇਹ ਸਾਰੇ ਲੇਵੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪੋ-ਆਪਣੀਆਂ ਪੀੜ੍ਹੀਆ ਵਿੱਚ ਮੁਖੀਏ ਰਹੇ ਅਤੇ ਇਹ ਸਭ ਯਰੂਸ਼ਲਮ ਵਿੱਚ ਹੀ ਵੱਸਦੇ ਸਨ।"
34 Todos esses homens moravam em Jerusalém. Eram chefes de famílias levitas, listados como líderes nos registros genealógicos.
35 ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ ਯਈੇਏਲ ਗਿਬਓਨ ਦਾ ਪਿਤਾ ਸੀ ਅਤੇ ਉਹ ਗਿਬਓਨ ਦੇ ਸ਼ਹਿਰ ਵਿੱਚ ਹੀ ਵੱਸਦਾ ਸੀ ਅਤੇ ਉਸਦੀ ਬੀਵੀ ਦਾ ਨਾਂ ਮਅਕਾਹ ਸੀ।"
35 Jeiel, pai de Gibeom, morava na cidade de Gibeom. Sua esposa se chamava Maaca,
36 ਯਈੇਏਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ ਅਤੇ ਉਸ ਦੇ ਬਾਕੀ ਪੁੱਤਰ ਸੂਰ, ਕੀਸ਼, ਬਅਲ, ਗੇਰ, ਨਾਦਾਬ,"
36 e seu filho mais velho, Abdom. Os outros filhos de Jeiel foram: Zur, Quis, Baal, Ner, Nadabe,
37 ਗਦੋਰ, ਅਹਯੋ, ਜ਼ਕਾਰਯਾਹ ਅਤੇ ਮਿਕਲੋਥ ਸਨ।"
37 Gedor, Aiô, Zacarias e Miclote.
38 ਮਿਕਲੋਥ ਸ਼ਿਮਆਮ ਦਾ ਪਿਤਾ ਸੀ ਅਤੇ ਯਈੇਏਲ ਦਾ ਪਰਿਵਾਰ ਯਰੂਸ਼ਲਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕਰੀਬ ਹੀ ਵੱਸਦਾ ਸੀ।"
38 Miclote gerou Simeão. Todos moravam com suas famílias, próximos uns dos outros, em Jerusalém.
39 ਕੀਸ਼ ਦਾ ਪਿਤਾ ਨੇਰ ਸੀ ਤੇ ਕੀਸ਼ ਸ਼ਾਊਲ ਦਾ ਪਿਤਾ ਅਤੇ ਸ਼ਾਊਲ ਯੋਨਾਥਾਨ ਦਾ, ਮਾਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਆਲ ਦਾ ਪਿਤਾ ਸੀ।"
39 Ner gerou Quis. Quis gerou Saul. Os filhos de Saul foram: Jônatas, Malquisua, Abinadabe e Isbosete.
40 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਮਰੀਬ-ਬਅਲ ਮੀਕਾਹ ਦਾ ਪਿਤਾ।"
40 Jônatas gerou Mefibosete. Mefibosete gerou Mica.
41 ਮੀਕਾਹ ਦੇ ਪੀਥੋਨ, ਮਲਕ ਤਹਰੇਆ ਅਤੇ ਆਹਜ਼ ਪੁੱਤਰ ਸਨ।"
41 Os filhos de Mica foram: Pitom, Meleque, Tareia e Acaz.
42 ਆਹਜ਼ ਯਦਹ ਦਾ ਪਿਤਾ ਸੀ ਅਤੇ ਯਦਹ ਯਰਾਹ ਦਾ ਪਿਤਾ ਸੀ। ਯਾਰਾਹ ਆਲਮਥ , ਅਜ਼ਮਾਵਥ ਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਮੋਸਾ ਦਾ ਪਿਤਾ ਸੀ।"
42 Acaz gerou Jadá. Os filhos de Jadá foram: Alemete, Azmavete e Zinri. Zinri gerou Moza.
43 ਮੋਸਾ ਬਿਨਆ ਦਾ ਪਿਤਾ ਸੀ। ਰਫ਼ਾਯਾਹ ਬਿਨਆ ਦਾ ਪੁੱਤਰ ਸੀ। ਅਲਆਸਾਹ ਰਫ਼ਾਯਾਹ ਦਾ ਪੁੱਤਰ ਸੀ। ਆਸੇਲ ਅਲਆਸਾਹ ਦਾ ਪੁੱਤਰ ਸੀ।"
43 Moza gerou Bineá. O filho de Bineá foi Refaías. O filho de Refaías foi Eleasá. O filho de Eleasá foi Azel.
44 ਆਸੇਲ ਦੇ ਅਗਾਂਹ ਪੁੱਤਰ ਸਨ। ਉਨ੍ਹਾਂ ਦੇ ਨਾਉਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ। ਇਹ ਸਭ ਆਸੇਲ ਦੀ ਔਲਾਦ ਸੀ।"
44 Estes foram os seis filhos de Azel: Azricão, Bocru, Ismael, Searias, Obadias e Hanã. Todos esses foram filhos de Azel.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 1 Crônicas 9, comparar traduções ou montar um estudo — tudo direto pelo WhatsApp.