1 Crônicas 6
Punjabi Bible (GL_PUNJABI) vs NVI
NVI Nova Versão Internacional
1 ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰਾਂ ਦੇ ਨਾਂ ਸਨ: ਗੋਰਸ਼ੇਨ, ਕਹਾਥ ਅਤੇ ਮਰਾਰੀ।"
1 Estes foram os filhos de Levi: Gérson, Coate e Merari.
2 ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਅੱਗੋਂ ਕਹਾਥ ਦੇ ਪੁੱਤਰ ਸਨ।"
2 Estes foram os filhos de Coate: Anrão, Isar, Hebrom e Uziel.
3 ਅਮਰਾਮ ਦੇ ਬੱਚੇ ਸਨ ਹਾਰੂਨ, ਮੂਸਾ ਅਤੇ ਮਿਰਯਮ। ਹਾਰੂਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।"
3 Estes foram os filhos de Anrão: Arão, Moisés e Miriã. Estes foram os filhos de Arão: Nadabe, Abiú, Eleazar e Itamar.
4 ਅਲਆਜ਼ਾਰ ਫ਼ੀਨਹਾਸ ਦਾ ਪਿਤਾ ਸੀ ਅਤੇ ਫ਼ੀਨਹਾਸ ਅਬੀਸ਼ੂਆ ਦਾ।"
4 Eleazar gerou Finéias, Finéias gerou Abisua,
5 ਅਬੀਸ਼ੂਆ ਬੁੱਕੀ ਦਾ ਪਿਤਾ ਸੀ ਅਤੇ ਬੁੱਕੀ ਉਜ਼ੀ ਦਾ ਪਿਤਾ ਸੀ।"
5 Abisua gerou Buqui, Buqui gerou Uzi,
6 ਉਜ਼ੀ ਜ਼ਰਹਯਾਹ ਦਾ ਪਿਤਾ ਅਤੇ ਉਸਦਾ ਪੁੱਤਰ ਮਰਾਯੋਥ ਸੀ।"
6 Uzi gerou Zeraías, Zeraías gerou Meraiote,
7 ਮਰਾਯੋਥ ਅਮਰਯਾਹ ਦਾ ਪਿਤਾ ਸੀ ਅਤੇ ਅਮਰਯਾਹ ਤੋਂ ਅਹੀਟੂਬ ਜੰਮਿਆ।"
7 Meraiote gerou Amarias, Amarias gerou Aitube,
8 ਅਹੀਟੂਬ ਸਾਦੋਕ ਦਾ ਪਿਤਾ ਅਤੇ ਉਸਦਾ ਪੁੱਤਰ ਅਹੀਮਾਅਸ ਸੀ।"
8 Aitube gerou Zadoque, Zadoque gerou Aimaás,
9 ਅਹੀਮਾਅਸ ਅਜ਼ਰਯਾਹ ਦਾ ਪਿਤਾ ਅਤੇ ਅਜ਼ਰਸਾਹ ਯੋਹਾਨਾਨ ਦਾ ਪਿਤਾ ਸੀ।"
9 Aimaás gerou Azarias, Azarias gerou Joanã,
10 ਅਜ਼ਰਯਾਹ ਯੋਹਾਨਾਨ ਦਾ ਪਿਤਾ ਸੀ। (ਇਹ ਉਹੀ ਅਜ਼ਰਯਾਹ ਸੀ ਜਿਹੜਾ ਯਰੂਸ਼ਲਮ ਵਿੱਚ, ਸੁਲੇਮਾਨ ਦੁਆਰਾ ਬਣਾਏ ਗਏ ਮੰਦਰ ਵਿੱਚ ਜਾਜਕ ਵਜੋਂ ਕੰਮ ਕਰਦਾ ਹੁੰਦਾ ਸੀ।)"
10 Joanã gerou Azarias que foi sacerdote no templo construído por Salomão em Jerusalém;
11 ਅਜ਼ਰਯਾਹ ਅਮਰਯਾਹ ਦਾ ਪਿਤਾ ਸੀ ਤੇ ਅਮਰਯਾਹ ਅਹੀਟੂਬ ਦਾ।"
11 Azarias gerou Amarias, Amarias gerou Aitube,
12 ਅਹੀਟੂਬ ਤੋਂ ਸਾਦੋਕ ਪੈਦਾ ਹੋਇਆ ਤੇ ਸਾਦੋਕ ਤੋਂ ਸ਼ੱਲੂਮ।"
12 Aitube gerou Zadoque, Zadoque gerou Salum,
13 ਸ਼ੱਲੂਮ ਹਿਲਕੀਯਾਹ ਦਾ ਪਿਤਾ ਸੀ ਤੇ ਹਿਲਕੀਯਾਹ ਅਜ਼ਰਯਾਹ ਦਾ।"
13 Salum gerou Hilquias, Hilquias gerou Azarias,
14 ਅਜ਼ਰਯਾਹ ਸਰਾਯਾਹ ਦਾ ਪਿਤਾ ਸੀ ਤੇ ਸਰਾਯਾਹ ਦਾ ਪੁੱਤਰ ਯਹੋਸਾਦਾਕ ਸੀ।"
14 Azarias gerou Seraías, e Seraías gerou Jeozadaque.
15 ਜਦੋਂ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਭੇਜ ਦਿੱਤਾ ਸੀ, ਯਹੋਸਾਦਾਕ ਨੂੰ ਵੀ ਆਪਣਾ ਘਰ ਛੱਡਣਾ ਪਿਆ, ਅਤੇ ਉਨ੍ਹਾਂ ਲੋਕਾਂ ਨੂੰ ਦੂਜੇ ਦੇਸ ਵਿੱਚ ਕੈਦੀ ਬਣਾ ਲਿਆ ਗਿਆ ਸੀ। ਯਹੋਵਾਹ ਨੇ ਨਬੁਕਦਨੱਸਰ ਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਬੰਦੀ ਬਨਾਉਣ ਲਈ ਵਰਤਿਆ।"
15 Jeozadaque foi levado prisioneiro quando o Senhor enviou Judá e Jerusalém para o exílio por meio de Nabucodonosor.
16 ਲੇਵੀ ਦੇ ਉੱਤਰਾਧਿਕਾਰੀ ਲੇਵੀ ਦੇ ਪੁੱਤਰ ਗੇਰਸ਼ੋਮ, ਕਹਾਬ ਅਤੇ ਮਰਾਰੀ ਸਨ।"
16 Estes foram os filhos de Levi: Gérson, Coate e Merari.
17 ਗੇਰਸ਼ੋਮ ਦੇ ਪੁੱਤਰਾਂ ਦਾ ਨਾਂ ਲਿਬਨੀ ਅਤੇ ਸ਼ਿਮਈ ਸੀ।"
17 Estes são os nomes dos filhos de Gérson: Libni e Simei.
18 ਕੋਹਾਥ ਦੇ ਪੁੱਤਰ ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ ਸਨ।"
18 Estes foram os filhos de Coate: Anrão, Isar, Hebrom e Uziel.
19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੁਸ਼ੀ। ਇਹ ਲੇਵੀ ਦੇ ਪਰਿਵਾਰ-ਸਮੂਹ ਵਿੱਚ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੁਤਾਬਕ ਸਨ:"
19 Estes foram os filhos de Merari: Mali e Musi. Estes são os clãs dos levitas alistados de acordo com os seus antepassados:
20 ਗੇਰਸ਼ੋਮ ਦੇ ਉੱਤਰਾਧਿਕਾਰੀ ਇਸ ਤਰ੍ਹਾਂ ਸੀ: ਲਿਬਨੀ ਗੇਰਸ਼ੋਮ ਦਾ ਪੁੱਤਰ ਸੀ ਅਤੇ ਲਿਬਨੀ ਦਾ ਪੁੱਤਰ ਯਹਥ ਤੇ ਯਹਥ ਦੇ ਪੁੱਤਰ ਦਾ ਨਾਂ ਸੀ ਜ਼ਿੰਮਾਹ।"
20 De Gérson: Seu filho Libni, que foi o pai de Jaate, pai de Zima,
21 ਜ਼ਿੰਮਾਹ ਦੇ ਪੁੱਤਰ ਦਾ ਨਾਉਂ ਸੀ ਯੋਆਹ ਅਤੇ ਉਸ ਦੇ ਪੁੱਤਰ ਦਾ ਨਾਂ ਸੀ ਇੱਦੋ। ਇੱਦੋ ਦਾ ਪੁੱਤਰ ਜ਼ਰਹ ਤੇ ਜ਼ਰਹ ਦਾ ਪੁੱਤਰ ਯਅਥਰਈ ਸੀ।"
21 que foi o pai de Joá, pai de Ido, pai de Zerá, que foi o pai de Jeaterai.
22 ਕਹਾਬ ਦੇ ਉੱਤਰਾਧਿਕਾਰੀ ਇਉਂ ਸਨ: ਕਹਾਥ ਦੇ ਪੁੱਤਰ ਦਾ ਨਾਂ ਅੰਮੀਨਾਦਾਬ ਤੇ ਉਸਦਾ ਪੁੱਤਰ ਕੋਰਹ। ਅੱਸੀਰ ਕੋਰਹ ਦਾ ਪੁੱਤਰ ਸੀ।"
22 De Coate: Seu filho Aminadabe, pai de Corá, que foi o pai de Assir,
23 ਅੱਸੀਰ ਦਾ ਪੁੱਤਰ ਅਲਕਾਨਾਹ ਤੇ ਉਸਦਾ ਪੁੱਤਰ ਅਬਯਾਸਾਫ਼ ਤੇ ਉਸਦਾ ਪੁੱਤਰ ਅਸੀਰ ਸੀ।"
23 pai de Elcana, pai de Ebiasafe, que foi o pai de Assir,
24 ਅਸੀਰ ਦਾ ਪੁੱਤਰ ਤਹਥ ਸੀ ਤੇ ਉਸਦਾ ਪੁੱਤਰ ਊਰੀਏਲ। ਊਰੀਏਲ ਦੇ ਪੁੱਤਰ ਦਾ ਨਾਂ ਉਜ਼ੀਯਾਹ ਤੇ ਉਸ ਦੇ ਪੁੱਤਰ ਦਾ ਨਾਂ ਸ਼ਾਊਲ ਸੀ।"
24 pai de Taate, pai de Uriel, pai de Uzias, que foi o pai de Saul.
25 ਅਲਕਾਨਾਹ ਦੇ ਪੁੱਤਰ ਅਮਾਸਈ ਅਤੇ ਅਹੀਮੋਥ ਸਨ।"
25 De Elcana: Amasai, Aimote
26 ਸੋਫ਼ਈ ਅਲਕਾਨਾਹ ਦਾ ਪੁੱਤਰ ਸੀ ਤੇ ਨਹਥ ਸੋਫ਼ਈ ਦਾ ਪੁੱਤਰ।"
26 e Elcana, pai de Zofai, pai de Naate,
27 ਅਲੀਆਬ ਨਹਥ ਦਾ ਪੁੱਤਰ ਤੇ ਯਹੋਰਾਮ ਅਲੀਆਬ ਦਾ ਪੁੱਤਰ ਸੀ। ਅਲਕਾਨਾਹ ਯਰੋਹਾਮ ਦਾ ਪੁੱਤਰ ਸੀ ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ।"
27 que foi o pai de Eliabe, pai de Jeroão, pai de Elcana, que foi o pai de Samuel.
28 ਸ਼ਮੂਏਲ ਦਾ ਪਹਿਲੋਠਾ ਪੁੱਤਰ ਯੋਏਲ ਅਤੇ ਅਬੀਯਾਹ ਸੀ।"
28 De Samuel: Joel, o mais velho, e Abias, o segundo.
29 ਮਰਾਰੀ ਦੇ ਪੁੱਤਰ ਇਵੇਂ ਸਨ: ਮਹਲੀ ਮਰਾਰੀ ਦਾ ਪੁੱਤਰ ਤੇ ਮਹਲੀ ਦਾ ਪੁੱਤਰ ਲਿਬਨੀ ਤੇ ਉਸਦਾ ਪੁੱਤਰ ਸ਼ਿਮਈ ਤੇ ਸ਼ਿਮਈ ਦਾ ਪੁੱਤਰ ਉੱਜ਼ਾਹ ਸੀ।"
29 De Merari: Mali, pai de Libni, pai de Simei, que foi o pai de Uzá,
30 ਉੱਜ਼ਾਹ ਦਾ ਪੁੱਤਰ ਸ਼ਿਮਆ ਤੇ ਹੱਗੀਯਾਹ ਸ਼ਿਮਆ ਦਾ ਪੁੱਤਰ ਸੀ ਅਸਾਯਾਹ ਹੱਗੀਯਾਹ ਦਾ ਪੁੱਤਰ।"
30 pai de Siméia, pai de Hagias, que foi o pai de Asaías.
31 ਮੰਦਰ ਦੇ ਸੰਗੀਤਕਾਰ ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦੇ ਘਰ ਦੇ ਸੰਗੀਤਕਾਰਾਂ ਵਜੋਂ ਥਾਪਿਆ ਜਦੋਂ ਕਿ ਨੇਮ ਦੇ ਸੰਦੂਕ ਨੂੰ ਉਸ ਦੇ ਸੁੱਖ ਅਸਥਾਨ ਉੱਪਰ ਰੱਖਿਆ ਗਿਆ ਸੀ।"
31 Estes são os homens a quem Davi encarregou de dirigir os cânticos no templo do Senhor depois que a arca foi levada para lá.
32 ਇਨ੍ਹਾਂ ਲੋਕਾਂ ਨੇ ਪਵਿੱਤਰ ਤੰਬੂ ਵਿਖੇ ਭਜਨ ਅਤੇ ਧਾਰਮਿਕ ਗੀਤ ਗਾਏ। ਪਵਿੱਤਰ ਤੰਬੂ ਮੰਡਲੀ ਵਾਲਾ ਤੰਬੂ ਵੀ ਕਹਿਲਾਉਂਦਾ ਹੈ। ਉਨ੍ਹਾਂ ਨੇ ਓੱਥੇ, ਸੁਲੇਮਾਨ ਦੇ ਯਰੂਸ਼ਲਮ ਵਿੱਚ ਯਹੋਵਾਹ ਦਾ ਮੰਦਰ ਉਸਾਰਨ ਤੀਕ ਸੇਵਾ ਕੀਤੀ। ਉਨ੍ਹਾਂ ਨੇ ਪਵਿੱਤਰ ਤੰਬੂ ਵਿੱਚ ਉਨ੍ਹਾਂ ਨੂੰ ਸੇਵਾ ਲਈ ਦਿੱਤੀਆਂ ਗਈਆਂ ਬਿਧੀਆਂ ਅਨੁਸਾਰ ਸੇਵਾ ਕੀਤੀ।"
32 Eles ministravam o louvor diante do tabernáculo, da Tenda do Encontro, até quando Salomão construiu o templo do Senhor em Jerusalém. Eles exerciam suas funções de acordo com as normas estabelecidas.
33 ਉਹ ਆਦਮੀ ਅਤੇ ਉਨ੍ਹਾਂ ਦੇ ਪੁੱਤਰ ਜਿਹੜੇ ਸਭਾਵਾਂ ਵਿੱਚ ਧਾਰਮਿਕ ਗੀਤ ਗਾਉਂਦੇ ਸਨ: ਕੋਹਾਥ ਪਰਿਵਾਰ ਵਿੱਚੋਂ ਉੱਤਰਾਧਿਕਾਰੀ: ਹੇਮਾਨ ਗੱਵਯਾ। ਹੇਮਾਨ ਯੋਏਲ ਦਾ ਪੁੱਤਰ ਸੀ, ਅਤੇ ਯੋਏਲ ਸਮੂਏਲ ਦਾ ਪੁੱਤਰ ਸੀ।"
33 Estes são os que ministravam, junto com seus filhos: Dentre os coatitas: O músico Hemã, filho de Joel, filho de Samuel,
34 ਸ਼ਮੂਏਲ ਅਲਕਾਨਾਹ ਦਾ ਪੁੱਤਰ ਸੀ ਤੇ ਅਲਕਾਨਾਹ ਯਰੋਹਾਮ ਦਾ। ਯਰੋਹਾਮ ਅਲੀਏਲ ਦਾ ਪੁੱਤਰ ਸੀ ਤੇ ਅਲੀਏਲ ਤੋਆਹ ਦਾ ਪੁੱਤਰ ਸੀ।"
34 filho de Elcana, filho de Jeroão, filho de Eliel, filho de Toá,
35 ਤੋਆਹ ਸੂਫ਼ ਦਾ ਪੁੱਤਰ ਸੀ ਤੇ ਸੂਫ਼ ਅਲਕਾਨਾਹ ਦਾ ਤੇ ਅਲਕਾਨਾਹ ਮਹਥ ਦਾ ਪੁੱਤਰ ਤੇ ਮਹਥ ਅਮਾਸਈ ਦਾ ਪੁੱਤਰ ਸੀ।"
35 filho de Zufe, filho de Elcana, filho de Maate, filho de Amasai,
36 ਅਲਕਨਾਹ ਦਾ ਪੁੱਤਰ ਅਮਾਸਈ ਅਤੇ ਅਲਕਾਨਾਹ ਯੋਏਲ ਦਾ ਪੁੱਤਰ ਤੇ ਯੋਏਲ ਅਜ਼ਰਯਾਹ ਦਾ ਪੁੱਤਰ ਸੀ ਤੇ ਅਜ਼ਰਯਾਹ ਸਫ਼ਨਯਾਹ ਦਾ।"
36 filho de Elcana, filho de Joel, filho de Azarias, filho de Sofonias
37 ਤਹਥ ਦਾ ਪੁੱਤਰ ਸਫ਼ਨਯਾਹ ਤੇ ਤਹਥ ਅੱਸੀਰ ਦਾ ਪੁੱਤਰ ਸੀ ਅਤੇ ਅੱਸੀਰ ਅਬਯਾਸਾਫ਼ ਦਾ ਤੇ ਅਬਯਾਸਾਫ਼ ਕੋਰਹ ਦਾ।"
37 filho de Taate, filho de Assir, filho de Ebiasafe, filho de Corá,
38 ਕੋਰਹ ਯਿਸਹਾਰ ਦਾ ਪੁੱਤਰ ਸੀ ਤੇ ਯਿਸਹਾਰ ਦਾ ਪਿਤਾ ਕਹਾਥ ਤੇ ਕਹਾਥ ਦਾ ਪਿਤਾ ਲੇਵੀ ਤੇ ਲੇਵੀ ਦਾ ਪਿਤਾ ਇਸਰਾਏਲ ਸੀ।"
38 filho de Isar, filho de Coate, filho de Levi, filho de Israel.
39 ਆਸਾਫ਼ ਹੇਮਾਨ ਦਾ ਸੰਬੰਧੀ ਸੀ। ਉਹ ਹੇਮਾਨ ਦੇ ਸੱਜੇ ਪਾਸੇ ਸੇਵਾ ਕਰਦਾ ਹੁੰਦਾ ਸੀ। ਆਸਾਫ਼ ਬਰਕਯਾਹ ਦਾ ਪੁੱਤਰ ਸੀ ਤੇ ਬਰਕਯਾਹ ਸ਼ਿਮਆ ਦਾ ਪੁੱਤਰ ਸੀ।"
39 À direita de Hemã, ficava seu parente Asafe, filho de Berequias, filho de Siméia,
40 ਸ਼ਿਮਆ ਮੀਕਾਏਲ ਦਾ ਪੁੱਤਰ ਤੇ ਮੀਕਾਏਲ ਦਾ ਪਿਤਾ ਬਅਸੇਯਾਹ ਤੇ ਬਅਸੇਯਾਹ ਦਾ ਪਿਤਾ ਮਲਕੀਯਾਹ ਸੀ।"
40 filho de Micael, filho de Baaséias, filho de Malquias,
41 ਮਲਕੀਯਾਹ ਅਬਨੀ ਦਾ ਪੁੱਤਰ, ਅਬਨੀ ਜ਼ਰਹ ਦਾ ਤੇ ਜ਼ਰਹ ਅਦਾਯਾਹ ਦਾ ਪੁੱਤਰ ਸੀ।"
41 filho de Etni, filho de Zerá, filho de Adaías,
42 ਅਦਾਯਾਹ ਏਥਾਨ ਦਾ ਪੁੱਤਰ, ਏਥਾਨ ਜ਼ਿੰਮਾਹ ਦਾ ਤੇ ਜ਼ਿੰਮਾਹ ਸ਼ਮਈ ਦਾ ਪੁੱਤਰ ਸੀ।"
42 filho de Etã, filho de Zima, filho de Simei,
43 ਸ਼ਮਈ ਯਹਥ ਦਾ ਪੁੱਤਰ, ਯਹਥ ਗੇਰਸ਼ੋਮ ਦਾ ਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।"
43 filho de Jaate, filho de Gérson, filho de Levi.
44 ਮਰਾਰੀ ਦੇ ਉੱਤਰਾਧਿਕਾਰੀ ਹੇਮਾਨ ਅਤੇ ਆਸਾਫ਼ ਦੇ ਸੰਬੰਧੀ ਸਨ ਅਤੇ ਉਹ ਹੇਮਾਨ ਦੇ ਖੱਬੇ ਪਾਸੇ ਗਵੈਯਾਂ ਦੇ ਟੋਲੇ ਵਜੋਂ ਖੜੋਂਦੇ ਸਨ। ਏਥਾਨ ਕੀਸ਼ੀ ਦਾ ਪੁੱਤਰ, ਕੀਸ਼ੀ ਅਬਦੀ ਦਾ ਅਤੇ ਅਬਦੀ ਮੱਲੂਕ ਦਾ ਪੁੱਤਰ ਸੀ।"
44 Dentre os meraritas: À esquerda de Hemã, parente dos meraritas, ficava Etã, filho de Quisi, filho de Abdi, filho de Maluque,
45 ਮੱਲੂਕ ਹਸ਼ਬਯਾਹ ਦਾ ਪੁੱਤਰ, ਹਸ਼ਬਯਾਹ ਅਮਸਯਾਹ ਤੇ ਉਹ ਹਿਲਕਯਾਹ ਦਾ ਪੁੱਤਰ ਸੀ।"
45 filho de Hasabias, filho de Amazias, filho de Hilquias,
46 ਹਿਲਕਯਾਹ ਅਮਸੀ ਦਾ, ਅਮਸੀ ਬਾਨੀ ਦਾ ਤੇ ਬਾਨੀ ਸ਼ਾਮਰ ਦਾ ਪੁੱਤਰ ਸੀ।"
46 filho de Anzi, filho de Bani, filho de Sêmer,
47 ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਤੇ ਮਰਾਰੀ ਲੇਵੀ ਦਾ ਪੁੱਤਰ ਸੀ।"
47 filho de Mali, filho de Musi, filho de Merari, filho de Levi.
48 ਹੇਮਾਨ ਅਤੇ ਆਸਾਫ਼ ਦੇ ਭਰਾ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸਨ ਤੇ ਉਹ ਲੇਵੀ ਹੀ ਕਹਾਉਂਦੇ ਸਨ ਅਤੇ ਉਹ ਪਰਮੇਸ਼ੁਰ ਦੇ ਭਵਨ ਅਤੇ ਪਵਿੱਤਰ ਤੰਬੂ ਦੀ ਸਾਰੀ ਸੇਵਾ-ਸੰਭਾਲ ਕਰਦੇ ਸਨ। ਪਵਿੱਤਰ ਤੰਬੂ ਹੀ ਪਰਮੇਸ਼ੁਰ ਦਾ ਭਵਨ ਸੀ।"
48 Seus parentes, os outros levitas, foram encarregados de cuidar de todo o serviço do tabernáculo, o templo de Deus.
49 ਪਰ ਸਿਰਫ਼ ਹਾਰੂਨ ਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਹੀ ਬਲੀ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਦੀ ਆਗਿਆ ਸੀ ਅਤੇ ਉਹ ਅੱਤ ਪਵਿੱਤਰ ਸਥਾਨ ਉੱਤੇ ਸਾਰੇ ਕੰਮ ਕਰਦੇ ਸਨ। ਉਨ੍ਹਾਂ ਨੇ ਇਸਰਾਏਲ ਨੂੰ ਇਸਦੇ ਪਾਪਾਂ ਤੋਂ ਮੁਕਤ ਕਰਾਉਣ ਖਾਤਰ ਪ੍ਰਾਸਚਿਤ ਕਰਨ ਲਈ ਭੇਟਾ ਚੜ੍ਹਾਈਆਂ, ਅਤੇ ਉਨ੍ਹਾਂ ਨੇ ਸਾਰੀਆਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕੀਤਾ ਜਿਵੇਂ ਕਿ ਮੂਸਾ ਪਰਮੇਸ਼ੁਰ ਦੇ ਸੇਵਕ ਨੇ ਹੁਕਮ ਦਿੱਤਾ ਸੀ।"
49 Mas era Arão e seus descendentes que cuidavam dos sacrifícios no altar do holocausto e das ofertas no altar de incenso e de todo o serviço do Lugar Santíssimo, e dos sacrifícios de propiciação por Israel, conforme tudo o que Moisés, servo de Deus, tinha ordenado.
50 ਹਾਰੂਨ ਦੇ ਉੱਤਰਾਧਿਕਾਰੀ ਹਾਰੂਨ ਦੇ ਪੁੱਤਰ ਇਹ ਸਨ: ਅਲਆਜ਼ਾਰ ਹਾਰੂਨ ਦਾ ਪੁੱਤਰ ਸੀ ਤੇ ਫ਼ੀਨਹਾਸ ਅਲਆਜ਼ਾਰ ਦਾ। ਅਬੀਸ਼ੂਆ ਫ਼ੀਨਹਾਸ ਦਾ ਪੁੱਤਰ ਸੀ।"
50 Estes foram os descendentes de Arão: o seu filho Eleazar, pai de Finéias, que foi o pai de Abisua,
51 ਬੁੱਕੀ ਅਬੀਸ਼ੂਆ ਦਾ ਪੁੱਤਰ, ਊੱਜੀ ਬੁੱਕੀ ਦਾ, ਜ਼ਰਹਯਾਹ ਊੱਜੀ ਦਾ ਪੁੱਤਰ ਸੀ।"
51 pai de Buqui, pai de Uzi, que foi o pai de Zeraías,
52 ਮਰਾਯੋਥ ਜ਼ਰਹਯਾਹ ਦਾ ਪੁੱਤਰ ਸੀ ਤੇ ਮਰਾਯੋਥ ਦਾ ਪੁੱਤਰ ਅਮਰਯਾਹ ਤੇ ਅਮਰਯਾਹ ਦਾ ਪੁੱਤਰ ਅਹੀਟੂਬ ਸੀ।"
52 pai de Meraiote, pai de Amarias, que foi o pai de Aitube,
53 ਸਾਦੋਕ ਅਹੀਟੂਬ ਦਾ ਪੁੱਤਰ ਤੇ ਅਹੀਮਅਸ ਸਾਦੋਕ ਦਾ ਪੁੱਤਰ ਸੀ।"
53 pai de Zadoque, pai de Aimaás.
54 ਲੇਵੀਆਂ ਦੇ ਘਰਾਣਿਆਂ ਲਈ ਘਰ ਹਾਰੂਨ ਦੇ ਉੱਤਰਾਧਿਕਾਰੀ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ ਵਿੱਚਲੇ ਡੇਰਿਆਂ ਵਿੱਚ ਹੀ ਰਹੇ। ਕੋਹਾਥ ਪਰਿਵਾਰਾਂ ਨੂੰ ਉਸ ਧਰਤੀ ਦਾ ਪਹਿਲਾ ਹਿੱਸਾ ਮਿਲਿਆ ਜੋ ਲੇਵੀਆਂ ਨੂੰ ਦਿੱਤੀ ਗਈ ਸੀ।"
54 Estas foram as cidades e as regiões dadas aos levitas para nelas habitarem. Dentre os descendentes de Arão, o clã coatita foi sorteado primeiro;
55 ਇਉਂ ਉਨ੍ਹਾਂ ਨੂੰ ਯਹੂਦਾਹ ਦੇ ਦੇਸ ਵਿੱਚ ਹਬਰੋਨ ਤੇ ਉਸ ਦੇ ਆਲੇ-ਦੁਆਲੇ ਦੇ ਸ਼ਹਿਰਾਂ ਤੇ ਚਰਾਂਦਾ ਵਾਲੀਆਂ ਜਗ੍ਹਾ ਦਿੱਤੀਆਂ।"
55 foi-lhe dada Hebrom, em Judá, com suas pastagens ao redor.
56 ਪਰ ਸ਼ਹਿਰ ਤੋਂ ਦੂਰ ਵਾਲੇ ਖੇਤ ਅਤੇ ਹਬਰੋਨ ਦੇ ਨੇੜਲੇ ਪਿੰਡ ਤੇ ਪੈਲੀਆਂ ਉਨ੍ਹਾਂ ਨੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦਿੱਤੇ।"
56 Mas os campos e os povoados em torno da cidade foram dados a Calebe, filho de Jefoné.
57 ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ, ਸੁਰੱਖਿਆ ਦਾ ਸ਼ਹਿਰ ਅਤੇ ਇਹ ਹੋਰ ਸ਼ਹਿਰ ਵੀ ਮਿਲੇ: ਲਿਬਨਾਹ, ਯੱਤਿਰ, ਅਸਤਮੋਆ।"
57 Assim os descendentes de Arão receberam Hebrom, cidade de refúgio, e Libna, Jatir, Estemoa,
58 ਹੀਲੇਨ ਅਤੇ ਦੇਬੀਰ ਅਤੇ ਉਨ੍ਹਾਂ ਦੁਆਲੇ ਦੇ ਖੇਤ।"
58 Hilém, Debir,
59 ਇਵੇਂ ਹੀ ਆਸ਼ਾਨ ਉਸ ਦੀਆਂ ਸ਼ਾਮਲਾਤਾਂ ਸਮੇਤ, ਤੇ ਬੈਤਸ਼ਮਸ਼ ਵੀ ਉਸ ਦੀਆਂ ਸ਼ਾਮਲਾਤਾਂ ਸਣੇ ਉਨ੍ਹਾਂ ਨੂੰ ਮਿਲੇ।"
59 Asã, Jutá e Bete-Semes, com suas respectivas pastagens.
60 ਬਿਨਯਾਮੀਨ ਦੇ ਪਰਿਵਾਰ-ਸਮੂਹ ਤੋਂ ਉਨ੍ਹਾਂ ਨੂੰ ਗਿਬਿਓਨ, ਗਬਾ, ਅੱਲਮਥ ਅਤੇ ਅਨਾਥੋਥ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ। ਕਹਾਥੀ ਪਰਿਵਾਰਾਂ ਨੂੰ ਕੁੱਲ 13 ਸ਼ਹਿਰ ਮਿਲੇ।"
60 E da tribo de Benjamim receberam Gibeão, Geba, Alemete e Anatote, com suas respectivas pastagens. Ao todo treze cidades foram distribuídas entre os seus clãs.
61 ਕਹਾਥ ਦੇ ਬਾਕੀ ਉੱਤਰਾਧਿਕਾਰੀਆਂ ਚੋ ਬਾਕੀ ਰਹਿ ਗਏ ਸਨ ਉਨ੍ਹਾਂ ਨੂੰ ਉਸ ਅੱਧੇ ਗੋਤ ਤੋਂ ਭਾਵ ਮਨੱਸ਼ਹ ਦੇ ਅੱਧੇ ਗੋਤ ਤੋਂ ਗੁਣਾ ਪਾ ਕੇ ਦਸ ਸਹਿਰ ਮਿਲੇ।"
61 Para os demais descendentes de Coate foram sorteadas dez cidades pertencentes aos clãs da metade da tribo de Manassés.
62 ਗੇਰਸ਼ੋਮ ਦੇ ਉੱਤਰਾਧਿਕਾਰੀਆਂ ਦੇ ਪਰਿਵਾਰ-ਸਮੂਹਾਂ ਨੂੰ 13 ਸ਼ਹਿਰ ਮਿਲੇ। ਉਨ੍ਹਾਂ ਨੂੰ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ਹ ਦੇ ਗੋਤ ਵਿੱਚੋਂ ਬਾਸ਼ਾਨ ਵਿੱਚ ਇਉਂ ਤੇਰਾਂ ਸ਼ਹਿਰ ਪ੍ਰਾਪਤ ਹੋਏ।"
62 Para os descendentes de Gérson, clã por clã, foram sorteadas treze cidades das tribos de Issacar, de Aser e de Naftali, e da metade da tribo de Manassés que fica em Basã.
63 ਮਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਤੇ ਜ਼ਬੁਲੂਨ ਪਰਿਵਾਰ-ਸਮੂਹਾਂ ਤੋਂ ਗੁਣੇ ਪਾਕੇ 12 ਸ਼ਹਿਰ ਮਿਲੇ।"
63 Para os descendentes de Merari, clã por clã, foram sorteadas doze cidades das tribos de Rúben, de Gade e de Zebulom.
64 ਅਤੇ ਇਸਰਾਏਲੀਆਂ ਨੇ ਇਹ ਸ਼ਹਿਰ ਅਤੇ ਖੇਤ ਲੇਵੀਆਂ ਨੂੰ ਦੇ ਦਿੱਤੇ।"
64 Assim os israelitas deram aos levitas essas cidades com suas respectivas pastagens.
65 ਉਨ੍ਹਾਂ ਨੇ ਇਹ ਸ਼ਹਿਰ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਨੇ ਪਰਿਵਾਰ-ਸਮੂਹਾਂ ਤੋਂ ਦਿੱਤੇ। ਉਨ੍ਹਾਂ ਨੇ ਗੁਣੇ ਪਾਕੇ ਫ਼ੈਸਲਾ ਕੀਤਾ ਕਿ ਹਰ ਲੇਵੀ ਪਰਿਵਾਰ ਨੂੰ ਕਿਹੜਾ ਸ਼ਹਿਰ ਮਿਲੇ।"
65 As cidades anteriormente mencionadas dos territórios de Judá, de Simeão e de Benjamim também lhes foram dadas por sorteio.
66 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਨੇ ਕੁਝ ਕਹਾਥੀਆਂ ਦੇ ਘਰਾਣਿਆਂ ਨੂੰ ਕੁਝ ਸ਼ਹਿਰ ਦਿੱਤੇ।"
66 Alguns dos clãs coatitas receberam as seguintes cidades no território da tribo de Efraim:
67 ਉਨ੍ਹਾਂ ਨੂੰ ਸ਼ਕਮ, ਸੁਰੱਖਿਆ ਦਾ ਸ਼ਹਿਰ ਅਤੇ ਗਜ਼ਰ ਦੇ ਸ਼ਹਿਰ ਵੀ ਦਿੱਤੇ ਗਏ।"
67 Siquém, cidade de refúgio, nos montes de Efraim, e Gezer,
68 ਯਾਕਮਆਮ ਅਤੇ ਉਸ ਦੀਆਂ ਸ਼ਾਮਲਾਤਾਂ, ਬੈਤ-ਹੋਰੋਨ ਉਸ ਦੀਆਂ ਸ਼ਾਮਲਾਤਾਂ,"
68 Jocmeão, Bete-Horom,
69 ਅਯਾਲੋਨ, ਗਥ-ਰਿੰਮੋਨ ਅਤੇ ਉਨ੍ਹਾਂ ਦੀਆਂ ਸ਼ਾਮਲਾਤਾਂ,"
69 Aijalom e Gate-Rimom, com suas respectivas pastagens.
70 ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਤੋਂ ਅਨੇਰ ਅਤੇ ਬਿਲਆਮ ਦੇ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਕੋਹਾਥ ਪਰਿਵਾਰਾਂ ਨੂੰ ਦਿੱਤੇ।"
70 E da metade da tribo de Manassés o restante dos clãs coatitas recebeu Aner e Bileã, com suas respectivas pastagens.
71 ਬਾਕੀ ਦੇ ਲੇਵੀਆਂ ਦੀ ਅੰਸ ਲਈ ਘਰ ਗੇਰਸ਼ੋਨੀਆਂ ਨੂੰ ਬਾਸ਼ਾਨ ਇਲਾਕੇ ਵਿੱਚ ਗੋਲਾਨ ਦੇ ਨਗਰ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਤੋਂ ਅਸ਼ਤਾਰੋਥ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।"
71 Os gersonitas receberam as seguintes cidades: Do clã da meia tribo de Manassés, Golã, em Basã, e também Asterote, com suas respectivas pastagens;
72 ਇਨ੍ਹਾਂ ਨਗਰਾਂ ਤੋਂ ਇਲਾਵਾ, ਗੇਰਸ਼ੋਨੀਆਂ ਨੂੰ ਯਿੱਸਾਕਾਰ ਦੇ ਪਰਿਵਾਰ-ਸਮੂਹ ਤੋਂ ਕਦਸ਼, ਦਾਬਰਥ, ਰਮੋਥ ਅਤੇ ਆਨੇਮ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ।"
72 da tribo de Issacar, Quedes, Daberate,
73 ਗੇਰਸ਼ੋਨ ਦੇ ਪਰਿਵਾਰ-ਸਮੂਹਾਂ ਨੂੰ ਆਸ਼ੇਰ ਘਰਾਣੇ ਚੋ ਮਾਸ਼ਾਲ, ਅਬਦੋਨ, ਹੂਕੋਕ ਅਤੇ ਰਹੋਬ ਨਗਰ ਅਤੇ ਇਨ੍ਹਾਂ ਨਗਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀਆਂ ਪੈਲੀਆਂ ਵੀ ਮਿਲੀਆਂ।"
73 Ramote e Aném, com suas respectivas pastagens;
74 ਗੇਰਸ਼ੋਮ ਦੇ ਘਰਾਣੇ ਨੂੰ ਨਫ਼ਤਾਲੀ ਗੋਤ ਤੋਂ, ਕਦਸ਼, ਗਲੀਲ ਅਤੇ ਹੰਮੋਨ ਨਗਰ ਅਤੇ ਇਨ੍ਹਾਂ ਨਗਰਾਂ ਦੀਆਂ ਸ਼ਾਮਲਾਤਾਂ ਵੀ ਪ੍ਰਾਪਤ ਹੋਈਆਂ।"
74 da tribo de Aser, Masal, Abdom,
75 ਬਾਕੀ ਦੇ ਲੇਵੀ ਲੋਕ ਮਰਾਰੀ ਗੋਤ ਤੋਂ ਸਨ ਤੇ ਉਨ੍ਹਾਂ ਲਈ ਜ਼ਬੁਲੂਨ ਦੇ ਗੋਤ ਤੋਂ ਰਿੰਮੋਨ ਅਤੇ ਤਾਬੋਰ ਨਗਰ ਅਤੇ ਉਸ ਦੀਆਂ ਸ਼ਾਮਲਾਤਾਂ ਉਨ੍ਹਾਂ ਨੂੰ ਮਿਲੀਆਂ।"
75 Hucoque e Reobe, com suas respectivas pastagens;
76 ਮਰਾਰੀਆਂ ਨੂੰ ਰਊਬੇਨ ਪਰਿਵਾਰ-ਸਮੂਹ ਤੋਂ ਮਾਰੂਥਲ ਵਿੱਚ ਬਸਰ, ਯਹਸਾਹ, ਕਦੇਮੋਥ, ਅਤੇ ਮਫੇਅਥ ਨਗਰ ਉਨ੍ਹਾਂ ਦੇ ਦੁਆਲੇ ਦੇ ਖੇਤਾਂ ਸਮੇਤ ਮਿਲੇ। ਰਊਬੇਨ ਦਾ ਪਰਿਵਾਰ-ਸਮੂਹ ਯਰੀਹੋ ਸ਼ਹਿਰ ਦੇ ਪੂਰਬ ਵੱਲ, ਯਰਦਨ ਨਦੀ ਦੇ ਪੂਰਬੀ ਪਾਸੇ ਤੇ ਰਹਿੰਦਾ ਸੀ।"
76 e da tribo de Naftali, Quedes, na Galiléia, Hamom e Quiriataim, com suas respectivas pastagens.
77 ਮਰਾਰੀ ਘਰਾਣੇ ਨੂੰ ਗਾਦ ਦੇ ਗੋਤ ਤੋਂ ਰਾਮੋਥ ਗਿਲਆਦ ਵਿੱਚ ਉਸ ਦੀਆਂ ਸ਼ਾਮਲਾਤਾਂ ਸਮੇਤ ਮਹਨਯਿਮ ਅਤੇ ਹਸ਼ਬੋਨ ਨਗਰ ਅਤੇ ਯਾਜ਼ੇਰ ਉਨ੍ਹਾਂ ਦੀਆਂ ਆਸ-ਪਾਸ ਦੀਆਂ ਪੈਲੀਆਂ ਸਮੇਤ ਪ੍ਰਾਪਤ ਹੋਏ।"
77 E estas foram as cidades que os outros meraritas receberam: Da tribo de Zebulom, Rimono e Tabor, com suas respectivas pastagens;
78 — ausente —
78 da tribo de Rúben, do outro lado do Jordão, a leste de Jericó, Bezer, no deserto, Jaza,
79 — ausente —
79 Quedemote e Mefaate, com suas respectivas pastagens;
80 — ausente —
80 e da tribo de Gade, Ramote, em Gileade, Maanaim,
81 — ausente —
81 Hesbom e Jazar, com suas respectivas pastagens.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 1 Crônicas 6, comparar traduções ou montar um estudo — tudo direto pelo WhatsApp.