1 Crônicas 29
Punjabi Bible (GL_PUNJABI) vs NVI
NVI Nova Versão Internacional
1 ਮੰਦਰ ਦੇ ਨਿਰਮਾਣ ਲਈ ਸੁਗਾਤਾਂ ਸਾਰੇ ਇਸਰਾਏਲ ਦੇ ਲੋਕ ਜੋ ਇਕੱਠੇ ਹੋਏ ਸਨ ਦਾਊਦ ਪਾਤਸ਼ਾਹ ਨੇ ਉਨ੍ਹਾਂ ਦੇ ਸਾਰੇ ਇਕੱਠ ਨੂੰ ਕਿਹਾ, “ਪਰਮੇਸ਼ੁਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ। ਸੁਲੇਮਾਨ ਅਜੇ ਮਸੂਮ ਅਤੇ ਨਾ-ਤਜ਼ਰਬੇਕਾਰ ਹੈ ਅਤੇ ਇਹ ਕੰਮ ਬਹੁਤ ਮਹੱਤਵਪੂਰਣ ਹੈ ਅਤੇ ਉਹ ਸਭ ਕਾਸੇ ਬਾਰੇ ਨਹੀਂ ਜਾਣਦਾ ਜਿਸ ਦੀ ਇਸ ਨੂੰ ਕਰਨ ਲਈ ਜ਼ਰੂਰਤ ਹੈ। ਇਹ ਕੋਈ ਆਮ ਆਦਮੀ ਦਾ ਘਰ ਨਹੀਂ ਸਗੋਂ ਇਹ ਘਰ ਯਹੋਵਾਹ ਪਰਮੇਸ਼ੁਰ ਲਈ ਬਣਾਇਆ ਜਾਣਾ ਹੈ।"
1 Então o rei Davi disse a toda a assembléia: "Meu filho Salomão, e só ele, foi quem Deus escolheu. Mas ele é jovem e inexperiente e a tarefa é grande, pois o palácio não será feito para homens, mas para o Senhor Deus.
2 ਮੈਂ ਪਰਮੇਸ਼ੁਰ ਦੇ ਮੰਦਰ ਦੀ ਉਸਾਰੀ ਲਈ ਸਾਮਾਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸੋਨੇ ਦੀਆਂ ਵਸਤਾਂ ਲਈ ਸੋਨਾ ਵੀ ਦੇ ਦਿੱਤਾ ਹੈ ਅਤੇ ਚਾਂਦੀ ਦੀਆਂ ਜੋ ਵਸਤਾਂ ਬਨਾਉਣੀਆਂ ਹਨ, ਉਸ ਲਈ ਚਾਂਦੀ ਵੀ ਦੇ ਦਿੱਤੀ ਹੈ। ਤਾਂਬੇ ਦੀਆਂ ਵਸਤਾਂ ਲਈ ਤਾਂਬਾ ਅਤੇ ਲੋਹੇ ਦੀਆਂ ਵਸਤਾਂ ਲਈ ਲੋਹਾ ਵੀ ਦੇ ਦਿੱਤਾ ਹੈ। ਲੱਕੜ ਦੇ ਸਮਾਨ ਲਈ ਲੱਕੜ ਦੇ ਦਿੱਤੀ ਹੈ। ਇਸਦੇ ਇਲਾਵਾ ਬਲੌਰੀ ਪੱਥਰ, ਜੜਤ ਤੇ ਘੜਤ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਸਫ਼ੇਦ ਸੰਗਮਰਮਰੀ ਪੱਥਰ ਵੀ ਦੇ ਦਿੱਤੇ ਹਨ। ਮੈਂ ਅਜਿਹੀ ਬਹੁਤ ਸਾਰੀ ਸਮਗ੍ਰੀ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਹੈ।"
2 Forneci grande quantidade de recursos para o trabalho do templo do meu Deus: ouro, prata, bronze, ferro e madeira, bem como ônix para os engastes, e ainda turquesas, pedras de várias cores e todo tipo de pedras preciosas, e mármore.
3 ਮੈਂ ਪਰਮੇਸ਼ੁਰ ਦੇ ਮੰਦਰ ਵੱਲ ਆਪਣੀ ਸ਼ਰਧਾ ਕਾਰਣ ਆਪਣੇ ਖਜ਼ਾਨੇ ਵਿੱਚੋਂ ਸੋਨੇ ਅਤੇ ਚਾਂਦੀ ਦੀ ਇੱਕ ਖਾਸ ਸੁਗਾਤ ਦੇ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਮੇਰੇ ਪਰਮੇਸ਼ੁਰ ਲਈ ਪਵਿੱਤਰ ਮੰਦਰ ਉਸਾਰਿਆ ਜਾਵੇ।"
3 Além disso, pelo meu amor ao templo do meu Deus, agora entrego das minhas próprias riquezas, ouro e prata para o templo do meu Deus, além de tudo o que já tenho dado para este santo templo.
4 ਇਸ ਵਾਸਤੇ ਮੈਂ 110 ਟੱਨ ਸੋਨਾ ਮੰਗਵਾਇਆ ਅਤੇ ਸ਼ੁੱਧ ਚਾਂਦੀ ਦੇ 260 ਟੱਨ ਦਿੱਤੇ। ਇਹ ਚਾਂਦੀ ਮੰਦਰ ਦੀਆਂ ਕੰਧਾਂ ਨੂੰ ਢੱਕਣ ਲਈ ਸੀ।"
4 Ofereço, pois, cento e cinco toneladas de ouro puro de Ofir e duzentos e quarenta e cinco toneladas de prata refinada, para o revestimento das paredes do templo,
5 ਇਹ ਸੋਨਾ ਚਾਂਦੀ ਮੈਂ ਮੰਦਰ ਵਿੱਚ ਸੋਨੇ-ਚਾਂਦੀ ਦੀਆਂ ਵਸਤਾਂ ਦੀ ਨਿਰਮਾਣਤਾ ਵਾਸਤੇ ਦਿੱਤੀ ਹੈ। ਇਹ ਸੋਨਾ ਚਾਂਦੀ ਮੈਂ ਇਸ ਲਈ ਵੀ ਦਿੱਤਾ ਹੈ ਤਾਂ ਜੋ ਇਸ ਕੰਮ ਵਿੱਚ ਪ੍ਰਵੀਨ ਕਾਰੀਗਰ ਇਸਤੋਂ ਭਾਂਤ-ਭਾਂਤ ਦੀਆਂ ਵਸਤਾਂ ਮੰਦਰ ਲਈ ਤਿਆਰ ਕਰ ਸੱਕਣ। ਸੋ ਉਹ ਕਿਹੜੇ ਲੋਕ ਹਨ ਜਿਹੜੇ ਅੱਜ ਸੱਚੇ ਦਿਲੋਂ ਆਪਣੇ-ਆਪ ਨੂੰ ਯਹੋਵਾਹ ਨੂੰ ਦੇਣ ਦੇ ਇਛਿੱਤ ਹਨ?”"
5 para o trabalho em ouro e em prata, e para todo o trabalho dos artesãos. Agora, quem hoje está disposto a ofertar dádivas ao Senhor? "
6 ਘਰਾਣਿਆਂ ਦੇ ਸਰਦਾਰ, ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਸਰਦਾਰ, ਮੰਤਰੀ, ਮੁਖੀਏ, ਸੈਨਾਪਤੀ ਅਤੇ ਪ੍ਰਧਾਨ ਪਾਤਸ਼ਾਹ ਦੇ ਰਾਜ-ਕਾਜ ਲਈ ਜੋ ਜਿੰਮੇਵਾਰ ਸਨ ਉਹ ਸਭ ਆਪਣੀਆਂ ਕੀਮਤੀ ਵਸਤਾਂ ਭੇਟਾ ਕਰਨ ਲਈ ਤਿਆਰ ਹੋ ਗਏ।"
6 Então os chefes das famílias, os líderes das tribos de Israel, os comandantes de mil e de cem, e os oficiais encarregados do trabalho do rei ofertaram espontaneamente.
7 ਪਰਮੇਸ਼ੁਰ ਦੇ ਭਵਨ ਲਈ ਜੋ ਉਨ੍ਹਾਂ ਨੇ ਆਪਣੀਆਂ ਕੀਮਤੀ ਵਸਤਾਂ ਦਿੱਤੀਆਂ ਉਹ ਇਸ ਪ੍ਰਕਾਰ ਹਨ: 190 ਟੱਨ ਸੋਨਾ, 375 ਟੱਨ ਚਾਂਦੀ, 675 ਟੱਨ ਕਾਂਸਾ ਅਤੇ 3,750 ਟੱਨ ਲੋਹਾ।"
7 Para a obra do templo de Deus eles deram cento e setenta e cinco toneladas de ouro e dez mil moedas de ouro, trezentas e cinqüenta toneladas de prata, seiscentas e trinta toneladas de bronze e três mil e quinhentas toneladas de ferro.
8 ਲੋਕਾਂ ਵਿੱਚੋਂ ਜਿਨ੍ਹਾਂ ਕੋਲ ਕੀਮਤੀ ਪੱਥਰ ਪਏ ਸਨ, ਉਨ੍ਹਾਂ ਨੇ ਯਹੋਵਾਹ ਦੇ ਮੰਦਰ ਲਈ ਭੇਟ ਕੀਤੇ। ਇਨ੍ਹਾਂ ਵੱਡਮੁੱਲੇ ਪੱਥਰ ਦੀ ਸੰਭਾਲ ਯਹੀਏਲ ਜੋ ਕਿ ਗੇਰਸ਼ੋਨ ਘਰਾਣੇ ਤੋਂ ਸੀ ਨੇ ਕੀਤੀ।"
8 Quem tinha pedras preciosas deu-as para o depósito dos tesouros do templo do Senhor, cujo responsável era Jeiel, o gersonita.
9 ਲੋਕ ਬੇਹੱਦ ਖੁਸ਼ ਸਨ ਕਿਉਂ ਕਿ ਉਨ੍ਹਾਂ ਦੇ ਆਗੂ ਵੀ ਖੁਸ਼ੀ-ਖੁਸ਼ੀ ਦੇ ਰਹੇ ਸਨ ਅਤੇ ਆਗੂ ਵੀ ਸੱਚੇ ਦਿਲੋਂ ਦੇ ਕੇ ਖੁਸ਼ ਹੋ ਰਹੇ ਸਨ। ਦਾਊਦ ਪਾਤਸ਼ਾਹ ਵੀ ਬੇਅੰਤ ਖੁਸ਼ ਸੀ।"
9 O povo alegrou-se diante da atitude de seus líderes, pois fizeram essas ofertas voluntariamente e de coração íntegro ao Senhor. E o rei Davi também encheu-se de alegria.
10 ਦਾਊਦ ਦੀ ਖੂਬਸੂਰਤ ਪ੍ਰਾਰਥਨਾ ਤਦ ਦਾਊਦ ਨੇ ਹਾਜ਼ਿਰ ਲੋਕਾਂ ਦੇ ਸਾਹਮਣੇ ਯਹੋਵਾਹ ਦੀ ਉਸਤਤਿ ਵਿੱਚ ਆਖਿਆ: “ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਤੇਰੀ ਸਦਾ ਲਈ ਉਸਤਤ ਹੋਵੇ!"
10 Davi louvou o Senhor na presença de toda a assembléia, dizendo: "Bendito sejas, ó Senhor, Deus de Israel, nosso pai, de eternidade a eternidade.
11 ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ! ਕਿਉਂ ਕਿ ਧਰਤੀ ਅਤੇ ਆਕਾਸ਼ ਵਿੱਚਲਾ ਸਭ ਕੁਝ ਤੇਰਾ, ਇੱਕਲੇ ਦਾ ਹੀ ਹੈ: ਹੇ ਯਹੋਵਾਹ! ਇਹ ਰਾਜ ਤੇਰਾ ਹੈ ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।"
11 Teus, ó Senhor, são a grandeza, o poder, a glória, a majestade e o esplendor, pois tudo o que há nos céus e na terra é teu. Teu, ó Senhor, é o reino; tu estás acima de tudo.
12 ਅਮੀਰੀ ਅਤੇ ਆਦਰ ਤੈਥੋਂ ਆਉਂਦਾ ਹੈ। ਤੂੰ ਹਰ ਜਗ੍ਹਾ ਰਾਜ ਕਰਦਾ। ਸ਼ਕਤੀ ਅਤੇ ਜ਼ੋਰ ਸਭ ਤੇਰੇ ਹੱਥੀਂ ਹੈ। ਕਿਸੇ ਨੂੰ ਓੁੱਚਾ ਕਰਨਾ ਜਾਂ ਵਡਿਆਉਣਾ ਤੇਰੇ ਹੀ ਹੱਥ ਹੈ!"
12 A riqueza e a honra vêm de ti; tu dominas sobre todas as coisas. Nas tuas mãos estão a força e o poder para exaltar e dar força a todos.
13 ਇਸ ਲਈ ਹੁਣ ਹੇ ਸਾਡੇ ਪਰਮੇਸੁਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪੀ ਨਾਮ ਦੀ ਮਹਿਮਾ ਕਰਦੇ ਹਾਂ।"
13 Agora, nosso Deus, damos-te graças, e louvamos o teu glorioso nome.
14 ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ। ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ।"
14 "Mas quem sou eu, e quem é o meu povo para que pudéssemos contribuir tão generosamente como fizemos? Tudo vem de ti, e nós apenas te demos o que vem das tuas mãos.
15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗ ਪਰਦੇਸੀ ਅਤੇ ਅਜਨਬੀ ਇਸ ਧਰਤੀ ਤੇ ਆਏ ਹਾਂ ਜਿਨ੍ਹਾਂ ਦੀ ਹੋਂਦ ਧਰਤੀ ਤੇ ਛਾਯਾ ਦੇ ਤੁੱਲ ਹੈ। ਜਿਸ ਨੂੰ ਅਸੀਂ ਫੜ ਕੇ ਨਹੀਂ ਰੱਖ ਸੱਕਦੇ।"
15 Diante de ti somos estrangeiros e forasteiros, como os nossos antepassados. Os nossos dias na terra são como uma sombra, sem esperança.
16 ਹੇ ਯਹੋਵਾਹ ਸਾਡੇ ਪਰਮੇਸ਼ੁਰ ਅਸੀਂ ਇਹ ਸਭ ਵਸਤਾਂ ਤੇਰੇ ਮੰਦਰ ਲਈ ਇਕੱਠੀਆਂ ਕੀਤੀਆਂ। ਅਸੀਂ ਇਹ ਸਭ ਤੇਰੇ ਪਵਿੱਤਰ ਨਾਮ ਦਾ ਆਦਰ ਕਰਨ ਲਈ ਮੰਦਰ ਨੂੰ ਉਸਾਰਣ ਲਈ ਇੱਕਤ੍ਰ ਕੀਤਾ ਹੈ। ਪਰ ਅਸਲ ’ਚ ਇਹ ਸਭ ਤੇਰਾ ਖਜ਼ਾਨਾ ਹੈ ਤੇ ਤੂੰ ਹੀ ਦੇਵਣਹਾਰ ਹੈਂ।"
16 Ó Senhor, nosso Deus, toda essa riqueza que ofertamos para construir um templo em honra do teu santo nome vem das tuas mãos, e toda ela pertence a ti.
17 ਮੇਰੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਲੋਕਾਂ ਦੀ ਪਰੀਖਿਆ ਲੈਂਦਾ ਹੈਂ ਜਦੋਂ ਲੋਕ ਚੰਗੇ ਕੰਮ ਕਰਨ ਤਾਂ ਤੂੰ ਖੁਸ਼ ਹੁੰਦਾ ਹੈਂ ਮੈਂ ਸੱਚੇ ਦਿਲੋਂ, ਸੱਚੇ ਮਨੋ ਇਹ ਖਜ਼ਾਨਾ ਤੈਨੂੰ ਅਰਪਣ ਕਰਦਾ ਹਾਂ ਅਤੇ ਮੈਂ ਵੇਖ ਰਿਹਾਂ ਕਿ ਕਿਵੇਂ ਤੇਰੇ ਲੋਕ ਪ੍ਰਸੰਨਤਾ ਨਾਲ ਇਹ ਸਾਰੀਆਂ ਚੀਜ਼ਾਂ ਤੈਨੂੰ ਅਰਪਣ ਕਰਦੇ ਹੋਏ ਇੱਥੇ ਇੱਕਤ੍ਰ ਹੋ ਰਹੇ ਹਨ।"
17 Sei, ó meu Deus, que sondas o coração e que te agradas com a integridade. Tudo o que dei foi espontaneamente e com integridade de coração. E agora vi com alegria com quanta disposição o teu povo, que aqui está, tem contribuído.
18 ਹੇ ਯਹੋਵਾਹ, ਤੂੰ ਸਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਤੇ ਇਸਰਾਏਲ ਦਾ ਪਰਮੇਸ਼ੁਰ ਹੈਂ ਆਪਣੇ ਲੋਕਾਂ ਨੂੰ ਸਹੀ ਗੱਲਾਂ ਵਿਉਂਤਣ ’ਚ ਮਦਦ ਕਰ, ਅਤੇ ਉਨ੍ਹਾਂ ਨੂੰ ਤੇਰੇ ਨਾਲ ਸੱਚਾ ਸੁੱਚਾ ਹੋਣ ਦਾ ਬਲ ਬਖਸ਼।"
18 Ó Senhor, Deus de nossos antepassados Abraão, Isaque e Israel, conserva para sempre este desejo no coração de teu povo, e mantém o coração deles leal a ti.
19 ਮੇਰੇ ਪੁੱਤਰ ਸੁਲੇਮਾਨ ਨੂੰ ਆਪਣੇ ਨਾਲ ਵਫ਼ਾਦਾਰ ਬਣਾਵੀ, ਤਾਂ ਜੋ ਉਹ ਤੇਰੇ ਹੁਕਮਾਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕਰੇ। ਉਸ ਨੂੰ ਇਹ ਸਾਰੇ ਕਾਰਜ ਸੰਪੂਰਨ ਕਰਨ ‘ਚ ਅਤੇ ਇਸ ਸ਼ਹਿਰ ਨੂੰ ਰਾਜਧਾਨੀ ਵਜੋਂ ਮੇਰੇ ਨਕਸ਼ੇ ਮੁਤਾਬਕ ਉਸਾਰਨ ’ਚ ਮਦਦ ਕਰੀਂ।”"
19 E dá ao meu filho Salomão um coração íntegro para obedecer aos teus mandamentos, aos teus preceitos e aos teus decretos, a fim de construir este templo para o qual fiz os preparativos necessários".
20 ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, “ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।” ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।"
20 Então Davi disse a toda a assembléia: "Louvem o Senhor, o seu Deus". E todos eles louvaram o Senhor, o Deus dos seus antepassados, inclinando-se e prostrando-se diante do Senhor e diante do rei.
21 ਸੁਲੇਮਾਨ ਦਾ ਪਾਤਸ਼ਾਹ ਬਣਨਾ ਅਗਲੇ ਦਿਨ ਲੋਕਾਂ ਨੇ ਯਹੋਵਾਹ ਲਈ ਬਲੀਆਂ ਭੇਟ ਕੀਤੀਆਂ। ਉਨ੍ਹਾਂ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ 1,000 ਬਲਦ, 1,000 ਛੱਤਰੇ, 1,000 ਲੇਲੇ ਚੜ੍ਹਾਏ। ਉਨ੍ਹਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ।"
21 No dia seguinte fizeram sacrifícios ao Senhor e lhe apresentaram holocaustos: mil novilhos, mil carneiros e mil cordeiros, acompanhados de ofertas derramadas, e muitos outros sacrifícios, em favor de todo o Israel.
22 ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕੱਠਿਆਂ ਖਾਧਾ-ਪੀਤਾ। ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।"
22 Naquele dia, comeram e beberam com grande alegria na presença do Senhor. Então pela segunda vez proclamaram Salomão, filho de Davi, como rei, ungindo-o diante do Senhor como soberano, e Zadoque como sacerdote.
23 ਇਸ ਉਪਰੰਤ ਸੁਲੇਮਾਨ ਯਹੋਵਾਹ ਦੇ ਸਿੰਘਾਸਣ ਤੇ ਬੈਠਾ ਅਤੇ ਆਪਣੇ ਪਿਤਾ ਦਾਊਦ ਦੀ ਥਾਵੇਂ ਰਾਜਾ ਬਣਿਆ। ਸੁਲੇਮਾਨ ਆਪਣੇ ਕਾਰਜ ਵਿੱਚ ਬੜਾ ਸਫ਼ਲ ਸੀ ਅਤੇ ਸਾਰੇ ਇਸਰਾਏਲ ਦੇ ਲੋਕ ਉਸਦਾ ਹੁਕਮ ਮੰਨਦੇ ਸਨ।"
23 De maneira que Salomão assentou-se como rei no trono do Senhor, em lugar de Davi, seu pai. Ele prosperou, e todo o Israel lhe obedecia.
24 ਸਾਰੇ ਆਗੂ, ਸਿਪਾਹੀ ਅਤੇ ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰਾਂ ਨੇ ਸੁਲੇਮਾਨ ਨੂੰ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਅਤੇ ਉਸਦਾ ਹੁਕਮ ਮੰਨਿਆ।"
24 Todos os líderes e principais guerreiros, bem como todos os filhos do rei Davi prometeram submissão ao rei Salomão.
25 ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਉੱਚਾ ਚੁੱਕਿਆ ਅਤੇ ਉਸ ਨੂੰ ਸ਼ਾਹੀ ਪਰਤਾਪ ਪ੍ਰਦਾਨ ਕੀਤਾ ਜਿਹਾ ਕਿ ਪਹਿਲਾਂ ਇਸਰਾਏਲ ਵਿੱਚ ਕਿਸੇ ਵੀ ਰਾਜੇ ਕੋਲ ਨਹੀਂ ਸੀ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ।"
25 O Senhor exaltou muitíssimo Salomão em todo o Israel e concedeu-lhe tal esplendor em seu reinado como nenhum rei de Israel jamais tivera.
26 ਦਾਊਦ ਦੀ ਮੌਤ ਯੱਸੀ ਦਾ ਪੁੱਤਰ ਦਾਊਦ 40 ਵਰ੍ਹੇ ਇਸਰਾਏਲ ਉੱਪਰ ਪਾਤਸ਼ਾਹ ਰਿਹਾ। 7 ਸਾਲ ਦਾਊਦ ਨੇ ਹਬਰੋਨ ਵਿੱਚ ਰਾਜ ਕੀਤਾ। ਉਪਰੰਤ 33 ਸਾਲ ਦਾਊਦ ਨੇ ਯਰੂਸ਼ਲਮ ਵਿੱਚ ਰਾਜ ਕੀਤਾ।"
26 Davi, filho de Jessé, reinou sobre todo Israel.
27 ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਮੀਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।"
27 Ele reinou quarenta anos em Israel: sete anos em Hebrom e trinta e três em Jerusalém.
28 ਦਾਊਦ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਦੇ ਕਾਰਨਾਮਿਆਂ ਦਾ ਬਿਰਤਾਂਤ, ਨਬੀ ਸਮੂਏਲ ਦੀ ਪੋਥੀ ਵਿੱਚ, ਨਾਥਾਨ ਨਬੀ ਦੀ ਪੋਥੀ ਵਿੱਚ ਅਤੇ ਨਬੀ ਗਦ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।"
28 Morreu em boa velhice, tendo desfrutado vida longa, riqueza e honra. Seu filho Salomão foi o seu sucessor.
29 ਇਹ ਸਾਰੀਆਂ ਲਿਖਤਾਂ ਸਾਨੂੰ ਦਾਊਦ ਦੀਆਂ ਕਰਨੀਆਂ ਬਾਰੇ, ਜਦੋਂ ਉਹ ਇਸਰਾਏਲ ਦਾ ਰਾਜਾ ਸੀ, ਉਸਦੀ ਸ਼ਕਤੀ ਬਾਰੇ ਅਤੇ ਉਨ੍ਹਾਂ ਘਟਨਾਵਾਂ ਬਾਰੇ ਦੱਸਦੀਆਂ ਹਨ, ਜੋ ਉਸ ਨਾਲ ਵਾਪਰੀਆਂ। ਇਹ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਦੀਆਂ ਹਨ ਜੋ ਇਸਰਾਏਲ ਅਤੇ ਇਸਦੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਵਾਪਰੀਆਂ।"
29 Os feitos do rei Davi, desde o início até o fim do seu reinado, estão escritos nos registros do vidente Samuel, do profeta Natã e do vidente Gade,
30 — ausente —
30 incluindo os detalhes do seu reinado e do seu poder, e os acontecimentos relacionados a ele, com Israel e com os reinos das outras terras.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 1 Crônicas 29, comparar traduções ou montar um estudo — tudo direto pelo WhatsApp.