1 Crônicas 26

Punjabi Bible (GL_PUNJABI) vs VC

Sair da comparação
VC Versão Católica
1 ਦਰਬਾਨ ਦਰਬਾਨਾਂ ਦੇ ਸਮੂਹ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ। ਮਸ਼ਲਮਯਾਹ ਅਤੇ ਉਸ ਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।)"
1 Eis as categorias de porteiros: Dos coritas: Meselemia, filho deCoré, dentre os filhos de Asaf.
2 ਮਸ਼ਲਮਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਪਹਿਲੋਠਾ ਪੁੱਤਰ ਸੀ, ਯਦੀਅੇਲ ਦੂਜਾ, ਜ਼ਬਦਯਾਹ ਤੀਜਾ ਅਤੇ ਯਥਨੀਏਲ ਚੌਥਾ ਪੁੱਤਰ ਸੀ।"
2 Filhos de Meselemia: Zacarias, o primogênito; Jadiel, o segundo; Zabadias, o terceiro; Jatanael, o quarto;
3 ਏਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋਏਨਈ ਸੱਤਵਾਂ ਪੁੱਤਰ ਸੀ।"
3 Elão, o quinto; Joanã, o sexto; Elioenai, o sétimo.
4 ਓਬੇਦ-ਅਦੋਮ ਅਤੇ ਉਸ ਦੇ ਪੁੱਤਰ-ਓਬੇਦ-ਅਦੋਮ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਮਆਯਾਹ ਤੇ ਦੂਜੇ ਦਾ ਯਹੋਜ਼ਾਬਾਦ, ਯੋਆਹ ਤੀਜਾ ਸਾਕਾਰ ਚੌਥਾ ਅਤੇ ਨਥਾਨਿਏਲ ਪੰਜਵਾਂ ਸੀ।"
4 Filhos de Obededom: Semeías, o primogênito; Jozabad, o segundo; Joaa, o terceiro; Sacar, o quarto; Natanael, o quinto;
5 ਅੰਮੀਏਲ ਉਸਦਾ ਛੇਵਾਂ ਪੁੱਤਰ, ਯਿੱਸਾਕਾਰ ਸੱਤਵਾਂ ਅਤੇ ਪਉਲਥਈ ਉਸਦਾ ਅੱਠਵਾਂ ਪੁੱਤਰ ਸੀ। ਓਬੇਦ-ਅਦੋਮ ਤੇ ਪਰਮੇਸ਼ੁਰ ਦੀ ਕਿਰਪਾ ਸੀ।"
5 Amiel, o sexto; Issacar, o sétimo; Folati, o oitavo; porque Deus tinha abençoado a Obededom.
6 ਸ਼ਮਆਯਾਹ ਓਬੇਦ-ਅਦੋਮ ਦਾ ਪੁੱਤਰ ਸੀ। ਸ਼ਮਆਯਾਹ ਦੇ ਵੀ ਪੁੱਤਰ ਸਨ ਜੋ ਕਿ ਆਪਣੇ ਪਿਤਾ ਦੇ ਘਰਾਣੇ ਦੇ ਆਗੂ ਸਨ ਕਿਉਂ ਕਿ ਉਹ ਵੀਰ ਬਹਾਦੁਰ ਸਨ।"
6 Semeías, seu filho, teve filhos que se tornaram chefes de famílias, porque eram homens valorosos.
7 ਸ਼ਮਆਯਾਹ ਦੇ ਪੁੱਤਰ ਸਨ: ਆਥਨੀ, ਰਫ਼ਾਏਲ, ਓਬੇਦ, ਅਲਜ਼ਾਬਾਦ, ਅਲੀਹੂ ਅਤੇ ਸਮਕਯਾਹ। ਅਲਜ਼ਾਬਾਦ ਦੇ ਰਿਸ਼ਤੇਦਾਰ ਨਿਪੁਣ ਕਾਰੀਗਰ ਸਨ।"
7 Os filhos de Semeías foram: Otni, Rafael, Obed, Elzabad e seus irmãos, homens valentes, Eliú e Samaquias.
8 ਇਹ ਸਾਰੇ ਮਨੁੱਖ ਓਬੇਦ-ਅਦੋਮ ਦੇ ਉੱਤਰਾਧਿਕਾਰੀ ਸਨ। ਇਹ ਸਾਰੇ ਮਨੁੱਖ ਅਤੇ ਉਨ੍ਹਾਂ ਦੇ ਪੁੱਤਰ ਅਤੇ ਰਿਸ਼ਤੇਦਾਰ ਸਭ ਬੜੇ ਸ਼ਕਤੀਸ਼ਾਲੀ ਸਨ। ਇਹ ਇੱਕ ਚੰਗੇ ਦਰਬਾਨ ਵੀ ਸਨ। ਓਬੇਦ-ਅਦੋਮ ਦੇ 62 ਉੱਤਰਾਧਿਕਾਰੀ ਸਨ।"
8 Descendentes de Obededom, todos estes homens, assim como seus filhos e seus irmãos, homens distinguidos e qualificados para o serviço; eram ao todo sessenta e dois.
9 ਮਸ਼ਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਬੜੇ ਸ਼ਕਤੀਸ਼ਾਲੀ ਸਨ, ਜਿਨ੍ਹਾਂ ਦੀ ਗਿਣਤੀ 18 ਸੀ।"
9 Meselemia tinha filhos e irmãos, homens capazes, ao número de dezoito.
10 ਮਰਾਰੀ ਘਰਾਣੇ ਵਿੱਚੋਂ ਦਰਬਾਨ ਇਹ ਸਨ: ਉਨ੍ਹਾਂ ਵਿੱਚ ਹੋਸਾਹ ਸੀ। ਸ਼ਿਮਰੀ ਉਸ ਦਾ ਪਹਿਲਾ ਪੁੱਤਰ ਚੁਣਿਆ ਗਿਆ। (ਭਾਵੇਂ ਸ਼ਿਮਰੀ ਉਸਦਾ ਪਹਿਲੋਠਾ ਪੁੱਤਰ ਨਹੀਂ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਪਹਿਲੋਠਾ ਜੰਮਿਆ ਪੁੱਤਰ ਚੁਣਿਆ।)"
10 Hosa, dos filhos de Merari, tinha por filhos Semri, o chefe; não era o mais velho, mas seu pai fizera dele chefe; Helcias, o segundo; Tabelias, o terceiro; Zacarias, o quarto.
11 ਹਿਲਕੀਯਾਹ ਉਸਦਾ ਦੂਜਾ ਪੁੱਤਰ ਸੀ, ਟਬਲਯਾਹ ਤੀਜਾ ਤੇ ਜ਼ਕਰਯਾਹ ਚੌਥਾ। ਕੁਲ ਮਿਲਾ ਕੇ ਹੋਸਾਹ ਦੇ 13 ਪੁੱਤਰ ਅਤੇ ਸੰਬੰਧੀ ਸਨ।"
11 Os filhos e irmãos de Hosa eram treze ao todo.
12 ਇਹ ਦਰਬਾਨਾਂ ਦੇ ਸਮੂਹਾਂ ਦੇ ਆਗੂ ਸਨ। ਦਰਬਾਨਾਂ ਦਾ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰਨ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਸੀ, ਜਿਸ ਤਰੀਕੇ ਉਹ ਸੇਵਾ ਕਰਦੇ ਸਨ। ਇਹ ਤਰੀਕਾ ਉਹੀ ਸੀ ਜਿਵੇਂ ਉਨ੍ਹਾਂ ਦੇ ਸੰਬੰਧੀ ਕਰਦੇ ਸਨ।"
12 A estas classes de porteiros, aos chefes destes homens e a seus irmãos foram confiadas as funções para o serviço do templo.
13 ਹਰ ਪਰਿਵਾਰ ਕੋਲ ਰੱਖਿਆ ਕਰਨ ਲਈ ਇੱਕ ਫ਼ਾਟਕ ਅਤੇ ਫ਼ਾਟਕ ਦੀ ਚੋਣ ਗੁਣੇ ਪਾਕੇ ਹੁੰਦੀ ਸੀ। ਬੁੱਢਿਆਂ ਅਤੇ ਜਵਾਨਾਂ ਨਾਲ ਇੱਕੋ ਜਿਹਾ ਵਰਤਾਵਾ ਹੁੰਦਾ ਸੀ।"
13 Deitaram sorte para cada porta, pequenas e grandes, segundo suas famílias.
14 ਸ਼ਲਮਯਾਹ ਨੂੰ ਪੂਰਬੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਸੀ। ਫ਼ਿਰ ਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਲਈ ਗੁਣੇ ਪਾਏ ਗਏ। ਜ਼ਕਰਯਾਹ ਇੱਕ ਬੁੱਧੀਮਾਨ ਸਲਾਹਕਾਰ ਸੀ ਅਤੇ ਉਸ ਨੂੰ ਉੱਤਰੀ ਫ਼ਾਟਕ ਲਈ ਚੁਣਿਆ ਗਿਆ।"
14 Do lado do oriente, a sorte tocou a Selemias. Tirou-se a sorte a Zacarias, seu filho, que era um sábio conselheiro, e a sorte lhe atribuiu o lado norte.
15 ਓਬੇਦ-ਅਦੋਮ ਨੂੰ ਦੱਖਣੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਅਤੇ ਉਸ ਦੇ ਪੁੱਤਰਾਂ ਨੂੰ ਘਰ ਦੀ ਰੱਖਵਾਲੀ ਲਈ ਚੁਣਿਆ ਗਿਆ ਜਿੱਥੇ ਕਿ ਬੜੀਆਂ ਵੱਡਮੁੱਲੀ ਵਸਤਾਂ ਪਈਆਂ ਸਨ।"
15 O lado sul tocou a Obededom, e a casa dos depósitos de provisões a seus filhos.
16 ਸ਼ੱਪੀਮ ਅਤੇ ਹੋਸਾਹ ਲਈ ਪੱਛਮੀ ਫ਼ਾਟਕ ਦੀ ਰੱਖਵਾਲੀ ਦਾ ਕੰਮ ਅਤੇ ਉੱਪਰਲੀ ਸੜਕ ਦੇ ਸ਼ੱਲਕਥ ਫ਼ਾਟਕ ਦੀ ਰੱਖਵਾਲੀ ਦਾ ਕੰਮ ਸੌਂਪਿਆ ਗਿਆ। ਦਰਬਾਨ ਬਿਲਕੁਲ ਇੱਕ ਦੂਜੇ ਦੇ ਬਰਾਬਰ ਖੜ੍ਹੇ ਹੋਕੇ ਕੇ ਪਹਿਰਾ ਦਿੰਦੇ ਸਨ।"
16 A Sefim e a Hosa coube o lado oeste, com a porta Schalequet, no caminho que sobe; uma guarda estava defronte à outra.
17 ਛੇ ਲੇਵੀ ਹਰ ਰੋਜ਼ ਪੂਰਬੀ ਫ਼ਾਟਕ ਉੱਪਰ, ਚਾਰ ਉੱਤਰੀ ਫ਼ਾਟਕ ਵੱਲ, 4 ਦੱਖਣੀ ਫ਼ਾਟਕ ਉੱਪਰ ਖੜ੍ਹੇ ਹੋਕੇ ਪਹਿਰਾ ਦਿੰਦੇ ਸਨ ਅਤੇ ਦੋ ਲੇਵੀ ਦਰਬਾਨ ਘਰ ਦੇ ਕੀਮਤੀ ਅਸਬਾਬ ਦੀ ਦੇਖ ਰੇਖ ਕਰਦੇ ਸਨ।"
17 Ao oriente, havia seis levitas; ao norte, quatro por dia; ao sul, quatro por dia e nos armazéns, quatro, dois a dois;
18 ਪੱਛਮੀ ਪਰਬਾਰ ਤੇ ਹਰ ਰੋਜ਼ 4 ਪਹਿਰੇਦਾਰ ਖੜੇ ਹੁੰਦੇ ਸਨ ਅਤੇ 2 ਪਹਿਰੇਦਾਰ ਉਸ ਰਾਹ ਤੇ ਪਹਿਰਾ ਦਿੰਦੇ ਸਨ ਜੋ ਇਸ ਦਰਬਾਰ ਵੱਲ ਜਾਂਦਾ ਸੀ।"
18 do lado das dependências, a oeste, quatro no caminho, e dois nas dependências.
19 ਇਹ ਜੱਥੇ ਉਨ੍ਹਾਂ ਦਰਬਾਨਾਂ ਦੇ ਸਨ ਜੋ ਕਰਾਹੀਆਂ ਅਤੇ ਮਰਾਰੀਆਂ ਦੇ ਸਮੂਹਾਂ ਵਿੱਚੋਂ ਸਨ।"
19 Tais são as classes de porteiros, dentre os filhos dos coritas e os filhos de Merari.
20 ਖਜ਼ਾਨਚੀ ਅਤੇ ਹੋਰ ਕਰਮਚਾਰੀ ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।"
20 Os levitas, seus irmãos, tinham a guarda dos tesouros do templo e dos tesouros das coisas sagradas.
21 ਲਅਦਾਨ ਗੇਰਸ਼ੋਨ ਘਰਾਣੇ ਵਿੱਚੋਂ ਸੀ। ਯਹੀਏਲੀ ਲਅਦਾਨ ਦੇ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਇੱਕ ਸੀ।"
21 Dentre os filhos de Ledã, a saber, os filhos dos gersonitas, descendentes de Ledã, chefes das famílias de Ledã, o gersonita, era Jeiel;
22 ਯਹੀਏਲੀ ਦੇ ਪੁੱਤਰ ਜ਼ੇਥਨ ਅਤੇ ਜ਼ੇਥਨ ਦੇ ਭਰਾ ਯੋਏਲ ਸੀ। ਇਹ ਯਹੋਵਾਹ ਦੇ ਮੰਦਰ ਦੀਆਂ ਕੀਮਤੀ ਵਸਤਾਂ ਲਈ ਜਿੰਮੇਵਾਰ ਸਨ।"
22 os filhos de Jeiel, Zatã e Joel, seu irmão, tinham a guarda dos tesouros da casa de Deus.
23 ਬਾਕੀ ਦੇ ਮੁਖੀ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਚੋ ਚੁਣੇ ਗਏ।"
23 Dentre os amranitas, os isaaritas, os hebronitas e os ozielitas,
24 ਸ਼ਬੁਏਲ ਯਹੋਵਾਹ ਦੇ ਮੰਦਰ ਦੇ ਵੱਡਮੁੱਲੀ ਖਜ਼ਾਨੇ ਦੀ ਸੰਭਾਲ ਲਈ ਜਿੰਮੇਵਾਰ ਸੀ ਜੋ ਕਿ ਗੇਰਸ਼ੋਮ ਦਾ ਪੁੱਤਰ ਸੀ ਅਤੇ ਗੇਰਸ਼ੋਮ ਮੂਸਾ ਦਾ ਪੁੱਤਰ।"
24 era Subael, filho de Gerson, filho de Moisés, o intendente chefe dos tesouros.
25 ਸ਼ਬੁਏਲ ਦੇ ਸੰਬੰਧੀ ਇਉਂ ਸਨ: ਅਲੀਅਜ਼ਰ ਤੋਂ ਰਹਬਯਾਹ, ਉਸਦਾ ਪੁੱਤਰ। ਯਸ਼ਅਯਾਹ, ਰਹਬਯਾਹ ਦਾ ਪੁੱਤਰ। ਯੋਰਾਮ ਯਸ਼ਅਯਾਹ ਦਾ ਪੁੱਤਰ। ਜ਼ਿਕਰੀ, ਯੋਰਾਮ ਦਾ ਪੁੱਤਰ। ਅਤੇ ਸ਼ਲੋਮੋਥ, ਜ਼ਿਕਰੀ ਦਾ ਪੁੱਤਰ।"
25 Dentre seus irmãos, descendentes de Eliezer, cujo filho foi Raabia, cujo filho foi Isaías, e filho deste, Jorão, e filho deste, Zecri, e filho deste, Selemit;
26 ਸ਼ਲੋਮੋਥ ਅਤੇ ਉਸ ਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ। ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ।"
26 eram Selemit e seus irmãos que administravam todos os tesouros das coisas santas, consagradas pelo rei Davi, pelos chefes de famílias, chefes de milhares e de centenas, e chefes do exército:
27 ਕੁਝ ਸਮਾਨ ਜਿਹੜਾ ਉਹ ਯੁੱਧਾਂ ਚੋ ਜਿੱਤ ਕੇ ਲਿਆਏ ਸਨ, ਉਹ ਦਿੱਤਾ ਤਾਂ ਜੋ ਉਨ੍ਹਾਂ ਵਸਤਾਂ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਵਰਤੋਂ ’ਚ ਲਿਆਂਦਾ ਜਾਵੇ।"
27 eles os tinham consagrado, do despojo da guerra, para a manutenção do templo.
28 ਸ਼ਲੋਮੋਥ ਅਤੇ ਉਸ ਦੇ ਸੰਬੰਧੀਆਂ ਨੇ ਪਵਿੱਤਰ ਵਸਤਾਂ ਦੀ ਵੀ ਦੇਖਭਾਲ ਕੀਤੀ, ਜਿਹੜੀਆਂ ਵਸਤਾਂ ਸਮੂਏਲ ਅਗੰਮ ਗਿਆਨੀ ਨੇ, ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ, ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤੀਆਂ ਸਨ। ਸ਼ਲੋਮੋਥ ਅਤੇ ਉਸ ਦੇ ਭਰਾ-ਭਾਈ ਸਭ ਪਵਿੱਤਰ ਵਸਤਾਂ ਜਿਹੜੀਆਂ ਲੋਕ ਯਹੋਵਾਹ ਲਈ ਭੇਟ ਕਰਦੇ, ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਸਨ।"
28 Tudo o que tinha consagrado Samuel, o vidente, Saul, filho de Cis, Abner, filho de Ner, Joab, filho de Sarvia, tudo estava posto sob a guarda de Salemit e de seus irmãos.
29 ਕਨਨਯਾਹ ਯਿਸਹਾਰੀਆਂ ਦੇ ਘਰਾਣੇ ਵਿੱਚੋਂ ਸੀ। ਕਨਨਯਾਹ ਅਤੇ ਉਸ ਦੇ ਪੁੱਤਰਾਂ ਨੇ ਮੰਦਰ ਦੇ ਬਾਹਰ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਇਸਰਾਏਲ ਦੇ ਵੱਖੋ-ਵੱਖ ਭਾਗਾਂ ਵਿੱਚ ਨਿਆਂਕਾਰਾਂ ਅਤੇ ਪੁਲਸੀਆਂ ਦਾ ਕੰਮ ਕੀਤਾ।"
29 Dentre os isaaritas, estavam postos à frente dos serviços exteriores em Israel, como escribas e magistrados, Conenias e seus filhos.
30 ਹਸ਼ਬਯਾਹ ਹਬਰੋਨ ਪਰਿਵਾਰ ਵਿੱਚੋਂ ਸੀ। ਅਤੇ ਉਸ ਦੇ ਸੰਬੰਧੀ ਪਰਮੇਸ਼ੁਰ ਦੇ ਮੰਦਰ ਵਿੱਚ ਸਾਰੇ ਕੰਮ ਅਤੇ ਯਰਦਨ ਦਰਿਆ ਦੇ ਪੱਛਮੀ ਪਾਸੇ ਵੱਲ ਇਸਰਾਏਲ ਦੇ ਰਾਜੇ ਦੇ ਸਾਰੇ ਵਿਉਪਾਰ ਲਈ ਜਿੰਮੇਵਾਰ ਸਨ ਉਸ ਦੇ ਸਮੂਹ ਵਿੱਚ 1,700 ਸ਼ਕਤੀਸ਼ਾਲੀ ਆਦਮੀ ਸਨ।"
30 Hasabias, da família de Hebron, e seus irmãos, homens de valor, em número de mil e setecentos, faziam a inspeção de Israel, do outro lado do Jordão, a oeste, para todos os negócios religiosos e civis.
31 ਹਬਰੋਨ ਪਰਿਵਾਰ ਦੇ ਇਤਿਹਾਸ ਅਨੁਸਾਰ ਯਰੀਯਾਹ ਉਨ੍ਹਾਂ ਦਾ ਆਗੂ ਸੀ। ਦਾਊਦ ਦੇ ਸ਼ਾਸਨ ਦੇ 40 ਵਰ੍ਹੇ ਦੌਰਾਨ, ਉਸ ਨੇ ਆਪਣੇ ਲੋਕਾਂ ਨੂੰ ਪਰਿਵਾਰਿਕ ਇਤਿਹਾਸਾਂ ਰਾਹੀਂ ਬਹਾਦੁਰ ਸਿਪਾਹੀਆਂ ਮਾਹਿਰ ਅਤੇ ਆਦਮੀਆਂ ਨੂੰ ਲੱਭਣ ਦਾ ਆਦੇਸ਼ ਦਿੱਤਾ। ਉਨ੍ਹਾਂ ਵਿੱਚੋਂ ਕੁਝ ਲੋਕ ਯਅਜ਼ੇਰ ਨਗਰ ਵਿੱਚ ਗਿਲਆਦ ਤੋਂ ਹਬਰੋਨ ਪਰਿਵਾਰ ਵਿੱਚੋਂ ਲੱਭੇ।"
31 Quanto aos hebronitas, cujo chefe era Jeria, fez-se, no quadragésimo ano do reinado de Davi, pesquisas sobre suas genealogias e suas famílias, e foram encontrados entre eles homens de valor, em Jabes, de Galaad.
32 ਯਰੀਯਾਹ ਦੇ 2,700 ਸੰਬੰਧੀ ਸਨ ਜੋ ਬਹੁਤ ਮਜ਼ਬੂਤ ਅਤੇ ਘਰਾਣਿਆਂ ਦੇ ਆਗੂ ਸਨ। ਦਾਊਦ ਨੇ ਉਨ੍ਹਾਂ ਨੂੰ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਸਮੂਹ ਦੀ, ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਰਾਜੇ ਦੇ ਕੰਮਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਦਿੱਤੀ।"
32 Jeria e seus irmãos, homens de valor, eram em número de dois mil e setecentos chefes de família. O rei Davi os estabeleceu sobre os rubenitas, sobre os gaditas e sobre a meia tribo de Manssés, para todos os negócios religiosos e civis.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Crônicas 26, comparar traduções ou montar um estudo — tudo direto pelo WhatsApp.