1 Crônicas 16

Punjabi Bible (GL_PUNJABI) vs NAA

Sair da comparação
NAA Nova Almeida Atualizada 2017
1 ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਲਿਆ ਕੇ ਡੇਰੇ ਦੇ ਅੰਦਰ ਰੱਖਿਆ, ਜਿਹੜਾ ਕਿ ਦਾਊਦ ਨੇ ਸੰਦੂਕ ਰੱਖਣ ਲਈ ਬਣਾਇਆ ਸੀ। ਉਪਰੰਤ ਉਨ੍ਹਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਪਰਮੇਸ਼ੁਰ ਅੱਗੇ ਚੜ੍ਹਾਈਆਂ।"
1 Levaram a arca de Deus e a puseram no meio da tenda que Davi tinha preparado para ela. Então trouxeram holocaustos e ofertas pacíficas diante de Deus.
2 ਜਦੋਂ ਦਾਊਦ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਿਆ ਤਾਂ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ।"
2 Depois de trazer os holocaustos e as ofertas pacíficas, Davi abençoou o povo em nome do Senhor .
3 ਇਸਤੋਂ ਬਾਅਦ ਉਸ ਨੇ ਸਾਰੇ ਇਸਰਾਏਲੀਆਂ ਨੂੰ ਜਿਨ੍ਹਾਂ ਵਿੱਚ ਔਰਤ-ਮਰਦ ਸਭ ਮੌਜੂਦ ਸਨ ਰੋਟੀ, ਖਜ਼ੂਰਾਂ ਅਤੇ ਕਿਸ਼ਮਿਸ਼ ਵੰਡੀ।"
3 E repartiu a todos em Israel, tanto homens como mulheres, a cada um, um bolo de pão, um bom pedaço de carne e passas.
4 ਫ਼ਿਰ ਦਾਊਦ ਨੇ ਲੇਵੀਆਂ ਵਿੱਚੋਂ ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਸੇਵਾ ਕਰਨ ਲਈ ਚੁਣਿਆ। ਉਨ੍ਹਾਂ ਦਾ ਕੰਮ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਧੰਨਵਾਦ ਕਰਨਾ ਅਤੇ ਉਸ ਨੂੰ ਉਸਤਤਾਂ ਗਾਉਣਾ ਸੀ।"
4 Designou dentre os levitas os que haviam de ministrar diante da arca do Senhor , e celebrar, louvar e exaltar o Senhor , Deus de Israel, a saber,
5 ਆਸਾਫ਼ ਲੇਵੀਆਂ ਦੇ ਪਹਿਲੇ ਦਲ ਦਾ ਆਗੂ ਸੀ ਅਤੇ ਉਸਦੀ ਟੋਲੀ ਦਾ ਕੰਮ ਖੜਤਾਲਾਂ ਵਜਾਉਣਾ ਸੀ। ਜ਼ਕਰਯਾਹ ਦੂਜੇ ਦਲ ਦਾ ਆਗੂ ਸੀ। ਦੂਜੇ ਲੇਵੀ ਜੋ ਉਨ੍ਹਾਂ ’ਚ ਸਨ ਉਨ੍ਹਾਂ ਦੇ ਨਾਉਂ: ਯਈਏਲ, ਸ਼ਮੀਰਾਮੋਥ, ਯਿਹੀਏਲ, ਮਤਿੱਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਿਈੇਏਲ ਸਨ। ਇਹ ਮਨੁੱਖ ਦਿਲਰੁਬਾ ਤੇ ਸਾਰੰਗੀਆਂ ਵਜਾਉਂਦੇ ਸਨ।"
5 Asafe, o chefe, Zacarias, o segundo, e depois Jeiel, Semiramote, Jeiel, Matitias, Eliabe, Benaia, Obede-Edom e Jeiel, com liras e harpas; e Asafe fazia ressoar os címbalos.
6 ਬਨਾਯਾਹ ਅਤੇ ਯਹਜ਼ੀਏਲ ਜਾਜਕ ਸਨ ਜੋ ਕਿ ਹਮੇਸ਼ਾ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਤੁਰ੍ਹੀਆਂ ਵਜਾਉਂਦੇ ਸਨ।"
6 Os sacerdotes Benaia e Jaaziel estavam continuamente com trombetas, diante da arca da aliança de Deus.
7 ਇਹ ਉਸ ਵਕਤ ਦੀ ਗੱਲ ਹੈ ਜਦੋਂ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਹੱਥ ਵਿੱਚ ਯਹੋਵਾਹ ਦੀ ਉਸਤਤਿ ਦਾ ਗਾਨ ਕਰਨ ਦਾ ਕਾਰਜ ਸੌਂਪਿਆ।"
7 Foi naquele dia que Davi encarregou, pela primeira vez, Asafe e seus irmãos de celebrarem com hinos o Senhor .
8 ਦਾਊਦ ਦਾ ਧੰਨਵਾਦ ਦਾ ਗੀਤ ਯਹੋਵਾਹ ਦੀ ਉਸਤਤ ਕਰੋ ਉਸ ਦੇ ਨਾਮ ਦੀ ਜੈਕਾਰ ਕਰੋ ਲੋਕਾਈ ਵਿੱਚ ਉਸ ਦੇ ਕਾਰਜਾਂ ਦਾ ਯਸ਼ਗਾਨ ਕਰੋ।"
8 Deem graças ao Senhor , invoquem o seu nome; tornem conhecidos entre os povos os seus feitos.
9 ਯਹੋਵਾਹ ਦਾ ਗੁਨਗਾਨ ਕਰੋ ਉਸਦੀ ਮਹਿਮਾ ਦਾ ਗਾਨ ਕਰੋ ਲੋਕਾਈ ਵਿੱਚ ਉਸ ਦੀਆਂ ਕਰਾਮਾਤਾਂ ਦਾ ਯਸ਼ਗਾਨ ਕਰੋ।"
9 Cantem a Deus, cantem louvores a ele; falem de todas as suas maravilhas.
10 ਯਹੋਵਾਹ ਦੇ ਪਵਿੱਤਰ ਨਾਂ ਤੇ ਫ਼ਖਰ ਕਰੋ, ਤੁਸੀਂ ਸਾਰੇ ਲੋਕ ਜੋ ਉਸ ਕੋਲ ਆਉਂਦੇ ਹੋ-ਖੁਸ਼ ਹੋਵੋ।"
10 Gloriem-se no seu santo nome; alegre-se o coração dos que buscam o
11 ਬਲਸ਼ਾਲੀ ਯਹੋਵਾਹ ਵੱਲ ਵੇਖੋ, ਸਦਾ ਮਦਦ ਲਈ ਉਸਦਾ ਦਾਮਨ ਪਕੜੋ।"
11 Busquem o Senhor e o seu poder; busquem continuamente a sua presença.
12 ਹਮੇਸ਼ਾ ਉਸ ਦੇ ਕਰਿਸ਼ਮਿਆਂ ਨੂੰ, ਉਸ ਦੇ ਫ਼ੈਸਲਿਆਂ ਅਤੇ ਉਸਦੀਆਂ ਕੀਤੀਆਂ ਸ਼ਕਤੀਸ਼ਾਲੀ ਗੱਲਾਂ ਨੂੰ ਯਾਦ ਰੱਖੋ।"
12 Lembrem-se das maravilhas que ele fez, dos seus prodígios e dos juízos de seus lábios,
13 ਇਸਰਾਏਲ ਦੇ ਲੋਕ ਯਹੋਵਾਹ ਦੇ ਸੇਵਕ ਹਨ। ਯਾਕੂਬ ਦੇ ਉੱਤਰਾਧਿਕਾਰੀ ਯਹੋਵਾਹ ਦੇ ਚੁਣੇ ਹੋਏ ਲੋਕ ਹਨ।"
13 vocês, descendentes de Israel, seu servo, vocês, filhos de Jacó, seus escolhidos.
14 ਯਹੋਵਾਹ ਸਾਡਾ ਪਰਮੇਸ਼ੁਰ ਹੈ ਅਤੇ ਉਸਦੀ ਸ਼ਕਤੀ ਹਰ ਪਾਸੇ ਹੈ।"
14 Ele é o Senhor , nosso Deus; os seus juízos permeiam toda a terra.
15 ਉਸ ਦੇ ਇਕਰਾਰਨਾਮੇ ਨੂੰ ਸਦਾ ਚੇਤੇ ਰੱਖੋ, ਉਸ ਨੇ ਉਹ ਹੁਕਮਨਾਮੇ ਹਜ਼ਾਰਾਂ ਪੀੜੀਆਂ ਲਈ ਦਿੱਤੇ।"
15 Lembra-se perpetuamente da sua aliança, da palavra que empenhou para mil gerações;
16 ਉਸ ਨੇਮ ਨੂੰ ਚੇਤੇ ਰੱਖੋ ਜਿਹੜਾ ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹਿਆ। ਚੇਤੇ ਰੱਖੋ ਇਸਹਾਕ ਨਾਲ ਉਸ ਜੋ ਸੌਂਹ ਖਾਧੀ।"
16 da aliança que fez com Abraão e do juramento que fez a Isaque;
17 ਯਹੋਵਾਹ ਨੇ ਇਸ ਨੂੰ ਯਾਕੂਬ ਲਈ ਇੱਕ ਸ਼ਰ੍ਹਾ ਬਣਾ ਦਿੱਤੀ ਅਤੇ ਇਹ ਇਸਰਾਏਲ ਨਾਲ ਇੱਕ ਇਕਰਾਰਨਾਮਾ ਹੈ। ਜੋ ਹਮੇਸ਼ਾ ਲਈ ਜਾਰੀ ਰਹੇਗਾ"
17 o qual confirmou a Jacó por decreto e a Israel, por aliança perpétua,
18 ਯਹੋਵਾਹ ਨੇ ਇਸਰਾਏਲ ਨੂੰ ਕਿਹਾ, “ਮੈਂ ਕਨਾਨ ਦੀ ਧਰਤੀ ਤੁਹਾਨੂੰ ਦੇਵਾਂਗਾ, ਉਹ ਤੁਹਾਡੇ ਵਿਰਸੇ ਦੀ ਜ਼ਮੀਨ ਹੋਵੇਗੀ।”"
18 dizendo: “Eu lhe darei a terra de Canaã como porção da sua herança.”
19 ਉੱਥੇ ਗਿਣਤੀ ਵਿੱਚ ਥੋੜੇ ਕੁ ਮਨੁੱਖ ਸਨ ਪਰਦੇਸ ਵਿੱਚ ਸਿਰਫ਼ ਕੁਝ ਅਜਨਬੀ।"
19 Então eles eram em pequeno número, pouquíssimos e estrangeiros na terra de Canaã;
20 ਉਹ ਇੱਕ ਕੌਮ ਤੋਂ ਦੂਜੀ, ਇੱਕ ਰਾਜ ਤੋਂ ਦੂਜੇ ਰਾਜ ਤੀਕ ਗਏ।"
20 andavam de nação em nação, de um reino para outro reino.
21 ਯਹੋਵਾਹ ਨੇ ਕਿਸੇ ਨੂੰ ਵੀ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਣ ਦਿੱਤਾ। ਉਸ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਨਾ ਪਹੁਚਾਉਣ ਦੀ ਚਿਤਾਵਨੀ ਦਿੱਤੀ।"
21 Deus não permitiu que ninguém os oprimisse, e, por amor deles, repreendeu reis,
22 ਸਗੋਂ ਯਹੋਵਾਹ ਨੇ ਉਨ੍ਹਾਂ ਰਾਜਿਆਂ ਨੂੰ ਕਿਹਾ, “ਮੇਰੇ ਮਸਹ ਕੀਤਿਆਂ ਨੂੰ ਦੁੱਖ ਨਾ ਦੇਵੋ ਨਾ ਹੀ ਮੇਰੇ ਨਬੀਆਂ ਦਾ ਜੀਅ ਦੁੱਖਾਓ।”"
22 dizendo: “Não toquem nos meus ungidos, nem maltratem os meus profetas.”
23 ਸਾਰੇ ਲੋਕੋ: ਯਹੋਵਾਹ ਦੀ ਉਸਤਤ ਕਰੋ, ਯਹੋਵਾਹ ਦੀ ਸਾਨੂੰ ਬਚਾਉਣ ਦੀ ਖੁਸ਼ਖਬਰੀ ਨੂੰ ਹਰ ਰੋਜ਼ ਦੱਸੋ।"
23 Cantem ao Senhor , todas as terras; proclamem a sua salvação, dia após dia.
24 ਹੋਰਨਾਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਬਾਰੇ ਦੱਸੋ। ਸਾਰੀਆਂ ਕੌਮਾਂ ਨੂੰ ਉਸ ਦੇ ਕਰਿਸ਼ਮਿਆਂ ਬਾਰੇ ਦੱਸੋ।"
24 Anunciem entre as nações a sua glória, entre todos os povos, as suas maravilhas.
25 ਯਹੋਵਾਹ ਮਹਾਨ ਹੈ, ਉਸਦੀ ਉਸਤਤਿ ਲਾਜ਼ਮੀ ਹੈ! ਯਹੋਵਾਹ ਬਾਕੀ ਸਾਰੇ ਦੇਵਤਿਆਂ ਤੋਂ ਵੱਧੀਕ ਭੈ ਦਾਇੱਕ ਹੈ।"
25 Porque o Senhor é grande e digno de ser louvado, mais temível do que todos os deuses.
26 ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਬਾਕੀ ਸਾਰੇ ਦੇਵਤੇ ਕੇਵਲ ਪੱਥਰ ਦੇ ਬੁੱਤ ਹਨ, ਪਰ ਯਹੋਵਾਹ ਆਕਾਸ਼ਾਂ ਦਾ ਕਰਤਾ ਹੈ।"
26 Porque todos os deuses dos povos não passam de ídolos; o
27 ਪਰਤਾਪ ਅਤੇ ਸ਼ਾਨ ਉਸ ਦੇ ਅੱਗੇ ਹਨ। ਤਾਕਤ ਤੇ ਪ੍ਰਸੰਨਤਾ ਉਸਦੀ ਰਿਹਾਇਸ ਦੀ ਥਾਂ ਵਿੱਚ ਕਾਇਮ ਹਨ।"
27 Glória e majestade estão diante dele, força e alegria, no seu santuário.
28 ਪਰਿਵਾਰੋ ਅਤੇ ਲੋਕੋ, ਯਹੋਵਾਹ ਦੇ ਪਰਤਾਪ ਅਤੇ ਉਸ ਦੀ ਤਾਕਤ ਦੀ ਉਸਤਤ ਕਰੋ।"
28 Deem ao Senhor , ó famílias dos povos, deem ao
29 ਯਹੋਵਾਹ ਦੇ ਪਰਤਾਪ ਦੀ ਉਸਤਤ ਕਰੋ, ਉਸ ਦੇ ਨਾਂ ਨੂੰ ਆਦਰ ਦਰਸਾਵੋ। ਆਪਣੇ ਚੜ੍ਹਾਵੇ ਯਹੋਵਾਹ ਕੋਲ ਲਿਆਵੋ ਅਤੇ ਉਸਦੀ ਪਵਿੱਤਰ ਸੁੰਦਰਤਾ ਦੀ ਉਪਾਸਨਾ ਕਰੋ।"
29 Deem ao Senhor a glória devida ao seu nome; tragam ofertas e entrem nos seus átrios. Adorem o na beleza da sua santidade.
30 ਸਾਰੀ ਦੁਨੀਆ ਨੂੰ ਯਹੋਵਾਹ ਦੇ ਅੱਗੇ ਭੈਅ ਨਾਲ ਕੰਬਣਾ ਚਾਹੀਦਾ ਹੈ! ਉਸ ਨੇ ਧਰਤੀ ਨੂੰ ਦ੍ਰਿੜ ਬਣਾਇਆ, ਤਾਂ ਜੋ ਦੁਨੀਆਂ ਹਿੱਲੇ ਨਾ।"
30 Tremam diante dele, todas as terras, pois ele firmou o mundo para que não se abale.
31 ਸਾਰੀ ਧਰਤੀ ਅਤੇ ਆਕਾਸ਼ ਖੁਸ਼ ਹੋਣ, ਅਤੇ ਹਰ ਜਗ੍ਹਾ ਲੋਕ ਇਹ ਆਖਣ, “ਯਹੋਵਾਹ ਹੀ ਇੱਕਲਾ ਪਾਤਸ਼ਾਹ ਹੈ।”"
31 Alegrem-se os céus, e a terra exulte; diga-se entre as nações: “O
32 ਸਮੁੰਦਰ ਅਤੇ ਉਸ ਅੰਦਰ ਵੱਸਦੀ ਸ਼੍ਰਿਸ਼ਟੀ ਗਰਜੇ ਖੇਤ ਅਤੇ ਸਾਰੀ ਵਨਸਪਤੀ ਮੌਲਦੀ ਆਪਣੀ ਖੁਸ਼ੀ ਪ੍ਰਗਟਾਵੇ।"
32 Ruja o mar e a sua plenitude; alegre-se o campo e tudo o que nele há.
33 ਜੰਗਲਾਂ ਵਿੱਚਲੇ ਸਾਰੇ ਦ੍ਰੱਖਤ ਯਹੋਵਾਹ ਦੇ ਅੱਗੇ ਗਉਣਗੇ, ਕਿਉਂ ਕਿ ਯਹੋਵਾਹ ਦੁਨੀਆਂ ਦਾ ਨਿਆਂ ਕਰਨ ਲਈ ਆ ਰਿਹਾ ਹੈ।"
33 Cantem de alegria as árvores do bosque, na presença do porque vem julgar a terra.
34 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ। ਉਸਦਾ ਪਿਆਰ ਸਦਾ ਲਈ ਸਥਿਰ ਹੈ।"
34 Deem graças ao Senhor , porque ele é bom, porque a sua misericórdia dura para sempre.
35 ਯਹੋਵਾਹ ਨੂੰ ਕਹੋ, “ਹੇ ਸਾਡੀ ਮੁਕਤੀ ਦੇ ਪਰਮੇਸ਼ੁਰ ਸਾਨੂੰ ਬਚਾਅ ਸਾਨੂੰ ਇਕੱਠਿਆਂ ਕਰ ਅਤੇ ਸਾਨੂੰ ਦੂਜੀਆਂ ਕੌਮਾਂ ਤੋਂ ਬਚਾਅ ਤਾਂ ਜੋ ਅਸੀਂ ਤੇਰੇ ਪਾਕ ਨਾਂ ਦਾ ਗੁਨਗਾਨ ਕਰ ਸੱਕੀਏ ਫਿਰ ਅਸੀਂ ਤੇਰੀ ਮਹਿਮਾ ਦਾ ਗੁਨਗਾਨ ਕਰ ਸੱਕੀਏ।”"
35 E digam: “Salva-nos, ó Deus da nossa salvação, congrega-nos e livra-nos das nações, para que demos graças ao teu santo nome e nos gloriemos no teu louvor.”
36 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਹਮੇਸ਼ਾ ਲਈ ਹੋਵੇ, ਜਿਵੇਂ ਕਿ ਹਮੇਸ਼ਾ ਹੀ ਉਸਦੀ ਉਸਤਤ ਹੋਈ ਹੈ! ਸਭ ਲੋਕਾਂ ਨੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਆਖਿਆ, “ਆਮੀਨ।”"
36 Bendito seja o Senhor , Deus de Israel, de eternidade a eternidade. E todo o povo disse: “Amém!” E louvou o
37 ਫ਼ਿਰ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਨੇਮ ਦੇ ਸੰਦੂਕ ਕੋਲ ਛੱਡ ਦਿੱਤਾ ਤਾਂ ਜੋ ਉਹ ਹਰ ਰੋਜ਼ ਉਸ ਦੇ ਸਾਹਮਣੇ ਸੇਵਾ ਕਰ ਸੱਕਣ।"
37 Então Davi deixou Asafe e seus irmãos ali diante da arca da aliança do Senhor , para ministrarem continuamente diante dela, segundo o que estava ordenado para cada dia.
38 ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਥੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ।"
38 Também deixou Obede-Edom com os seus irmãos, em número de sessenta e oito, bem como Obede-Edom, filho de Jedutum, e Hosa, para serem porteiros.
39 ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ।"
39 E deixou Zadoque, o sacerdote, e os sacerdotes, seus irmãos, diante do tabernáculo do Senhor , num lugar alto de Gibeão,
40 ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਬਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ।"
40 para oferecerem continuamente ao Senhor os holocaustos sobre o altar dos holocaustos, de manhã e de tarde, segundo tudo o que está escrito na Lei que o Senhor havia ordenado a Israel.
41 ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ।"
41 E com eles deixou Hemã, Jedutum e os demais escolhidos, que foram nominalmente designados para louvarem o Senhor , porque a sua misericórdia dura para sempre.
42 ਹੇਮਾਨ ਅਤੇ ਯਦੂਥੂਨ ਉਨ੍ਹਾਂ ਦੇ ਸੰਗ ਸਨ। ਉਨ੍ਹਾਂ ਦਾ ਕੰਮ ਤੁਰ੍ਹੀਆਂ ਅਤੇ ਸਾਰੰਗੀਆਂ ਵਜਾਉਣਾ ਸੀ। ਇਸਦੇ ਇਲਾਵਾ ਉਹ ਹੋਰ ਵੀ ਸਾਜ਼ ਵਜਾਉਂਦੇ। ਜਦੋਂ ਪਰਮੇਸ਼ੁਰ ਦਾ ਗੁਣਗਾਨ ਹੁੰਦਾ ਤਾਂ ਉਹ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਉਂਦੇ। ਯਦੁਥੂਨ ਦੇ ਪੁੱਤਰ ਫ਼ਾਟਕਾਂ ਦੀ ਰੱਖਵਾਲੀ ਕਰਦੇ।"
42 Portanto, com eles estavam Hemã e Jedutum, que faziam ressoar trombetas, címbalos e instrumentos musicais usados para louvar a Deus. Os filhos de Jedutum eram porteiros.
43 ਇਸ ਜਸ਼ਨ ਉਪਰੰਤ ਸਭ ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਪਏ। ਦਾਊਦ ਵੀ ਆਪਣੇ ਪਰਿਵਾਰ ਨੂੰ ਅਸੀਸ ਦੇਣ ਲਈ ਘਰ ਨੂੰ ਪਰਤਿਆ।"
43 Então todo o povo se retirou, cada um para sua casa; Davi também foi, para abençoar a sua casa.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Crônicas 16, comparar traduções ou montar um estudo — tudo direto pelo WhatsApp.