1 Crônicas 15

Punjabi Bible (GL_PUNJABI) vs BKJ

Sair da comparação
1 ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਦਾਊਦ ਨੇ ਆਪਣੇ ਰਹਿਣ ਲਈ ਦਾਊਦ ਦੇ ਸ਼ਹਿਰ ਵਿੱਚ ਘਰ ਉਸਾਰੇ। ਫ਼ਿਰ ਉਸ ਨੇ ਨੇਮ ਦੇ ਸੰਦੂਕ ਨੂੰ ਰੱਖਣ ਲਈ ਜਗ੍ਹਾ ਬਣਵਾਈ ਜਿਸ ਲਈ ਉਸ ਨੇ ਤੰਬੂ ਖੜ੍ਹਾ ਕੀਤਾ।"
1 E Davi fez para si casas na cidade de Davi, e preparou um lugar para a arca de Deus, e armou para ela uma tenda.
2 ਫ਼ਿਰ ਦਾਊਦ ਨੇ ਕਿਹਾ, “ਸਿਰਫ਼ ਲੇਵੀਆਂ ਨੂੰ ਹੀ ਨੇਮ ਦਾ ਸੰਦੂਕ ਚੁੱਕਣ ਦੀ ਇਜਾਜ਼ਤ ਹੈ। ਯਹੋਵਾਹ ਨੇ ਨੇਮ ਦੇ ਸੰਦੂਕ ਨੂੰ ਚੁੱਕਣ ਅਤੇ ਹਮੇਸ਼ਾ ਲਈ ਉਸਦੀ ਸੇਵਾ ਕਰਨ ਲਈ ਲੇਵੀਆਂ ਨੂੰ ਚੁਣਿਆ ਹੈ।”"
2 Então, Davi disse: Ninguém deve carregar a arca de Deus, senão os levitas; porque o SENHOR os escolheu para carregar a arca de Deus, e para sempre ministrar diante dele.
3 ਤਦ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਸੱਦਿਆ। ਜਦ ਕਿ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਉਸ ਥਾਂ ਤੀਕ ਚੁੱਕਿਆ ਜਿਹੜੀ ਦਾਊਦ ਨੇ ਉਸ ਲਈ ਬਣਵਾਈ ਸੀ।"
3 E Davi reuniu todo o Israel em Jerusalém, para fazer subir a arca do SENHOR ao seu lugar, o qual ele havia preparado.
4 ਦਾਊਦ ਨੇ ਹਾਰੂਨ ਦੇ ਉੱਤਰਾਧਿਕਾਰੀ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ।"
4 E Davi reuniu os filhos de Arão, e os levitas;
5 ਕਹਾਥੀਆਂ ਦੇ ਪਰਿਵਾਰ-ਸਮੂਹ ਵਿੱਚੋਂ 120 ਮਨੁੱਖ ਸਨ ਅਤੇ ਊਰੀਏਲ ਉਨ੍ਹਾਂ ਦਾ ਆਗੂ ਸੀ।"
5 e dos filhos de Coate: Uriel, o chefe; e os seus irmãos, cento e vinte;
6 ਮਰਾਰੀ ਪਰਿਵਾਰ-ਸਮੂਹ ਵਿੱਚੋਂ 220 ਮਨੁੱਖ ਸਨ ਅਸਾਯਾਹ ਉਨ੍ਹਾਂ ਦਾ ਆਗੂ ਸੀ।"
6 e dos filhos de Merari: Asaías, o chefe; e os seus irmãos, duzentos e vinte;
7 ਗੇਰਸ਼ੋਮੀਆਂ ਦੇ ਘਰਾਣੇ ਵਿੱਚ 130 ਮਨੁੱਖ ਸਨ ਅਤੇ ਯੋਏਲ ਉਨ੍ਹਾਂ ਦਾ ਆਗੂ ਸੀ।"
7 dos filhos de Gérson: Joel, o chefe; e os seus irmãos, cento e trinta;
8 ਅਲੀਸਾਫ਼ਾਨ ਦੇ ਪਰਿਵਾਰ-ਸਮੂਹ ਚੋ 200 ਮਨੁੱਖ ਸਨ ਅਤੇ ਸ਼ਮਅਯਾਹ ਉਨ੍ਹਾਂ ਦਾ ਆਗੂ ਸੀ।"
8 dos filhos de Elizafã: Semaías, o chefe; e os seus irmãos, duzentos.
9 ਹਬਰੋਨ ਦੇ ਘਰਾਣੇ ਵਿੱਚੋਂ 80 ਮਨੁੱਖ ਸਨ, ਜਿਨ੍ਹਾਂ ਦਾ ਸਰਦਾਰ ਅਲੀਏਲ ਸੀ।"
9 dos filhos de Hebrom: Eliel, o chefe; e os seus irmãos, oitenta;
10 ਉਜ਼ੀਏਲ ਦੇ ਪਰਿਵਾਰ-ਸਮੂਹ ਵਿੱਚੋਂ 112 ਮਨੁੱਖ ਸਨ ਅਤੇ ਅਮੀਨਾਦਾਬ ਉਨ੍ਹਾਂ ਦਾ ਸਰਦਾਰ ਸੀ।"
10 dos filhos de Uziel: Aminadabe, o chefe; e os seus irmãos, cento e doze;
11 ਦਾਊਦ ਦੀ ਜਾਜਕਾਂ ਅਤੇ ਲੇਵੀਆਂ ਨਾਲ ਗੱਲ-ਬਾਤ ਤਦ ਦਾਊਦ ਨੇ ਸਾਦੋਕ ਅਤੇ ਅਬਯਾਥਾਰ ਜਾਜਕ ਨੂੰ ਆਪਣੇ ਕੋਲ ਬੁਲਾਇਆ। ਦਾਊਦ ਨੇ ਊਰੀਏਲ, ਅਸਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਵੀ ਆਪਣੇ ਕੋਲ ਸੱਦਿਆ।"
11 E Davi chamou Zadoque e Abiatar, os sacerdotes; e os levitas: Uriel, Asaías, e Joel, Semaías, e Eliel e Aminadabe,
12 ਦਾਊਦ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਲੇਵੀ ਪਰਿਵਾਰ-ਸਮੂਹ ਦੇ ਆਗੂ ਹੋ, ਤੁਹਾਨੂੰ ਅਤੇ ਬਾਕੀ ਲੇਵੀਆਂ ਨੂੰ ਆਪਣੇ-ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਫ਼ੇਰ ਜਿਹੜੀ ਜਗ੍ਹਾ ਮੈਂ ਨੇਮ ਦੇ ਸੰਦੂਕ ਲਈ ਬਣਾਈ ਹੈ, ਸੰਦੂਕ ਨੂੰ ਉੱਥੇ ਲੈ ਕੇ ਆਓ।"
12 e disse-lhes: Vós sois os chefes dos pais dos levitas; santificai-vos, tanto vós, como os vossos irmãos, para que possais fazer subir a arca do SENHOR Deus de Israel até o lugar que preparei para ela.
13 ਪਿੱਛਲੀ ਵਾਰੀ, ਕਿਉਂ ਜੋ ਅਸੀਂ ਯਹੋਵਾਹ ਨੂੰ ਨੇਮ ਦੇ ਸੰਦੂਕ ਨੂੰ ਚੁੱਕਣ ਦੀ ਵਿਧੀ ਨਹੀਂ ਪੁੱਛੀ ਸੀ, ਯਹੋਵਾਹ ਨੇ ਸਾਨੂੰ ਦੰਡ ਦਿੱਤਾ ਸੀ।”"
13 Porque, como vós não o fizestes da primeira vez, o SENHOR nosso Deus fez uma fenda sobre nós, pois não o buscamos segundo a ordem devida.
14 ਤਦ ਫ਼ਿਰ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ-ਆਪ ਨੂੰ ਪਵਿੱਤਰ ਕੀਤਾ।"
14 Assim, os sacerdotes e os levitas se santificaram para fazer subir a arca do SENHOR Deus de Israel.
15 ਤਾਂ ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢਿਆਂ ਤੇ ਚੁੱਕਿਆ ਜਿਵੇਂ ਕਿ ਮੂਸਾ ਨੇ ਯਹੋਵਾਹ ਦੇ ਬਚਨਾਂ ਮੁਤਾਬਕ ਆਗਿਆ ਦਿੱਤੀ ਸੀ। ਉਨ੍ਹਾਂ ਨੇ ਯਹੋਵਾਹ ਦੀ ਆਗਿਆ ਅਨੁਸਾਰ ਉਸ ਸੰਦੂਕ ਨੂੰ ਚੁੱਕਿਆ।"
15 E os filhos dos levitas carregaram a arca de Deus sobre os seus ombros, com as suas hastes sobre eles, como Moisés ordenou, segundo a palavra do SENHOR.
16 ਗਵੈਯੇ ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।"
16 E Davi falou com os chefes dos levitas para indicarem os seus irmãos para serem os cantores, com instrumentos de música, saltérios, harpas e címbalos, soando ao erguerem as suas vozes com alegria.
17 ਤਦ ਲੇਵੀ ਹੇਮਾਨ ਅਤੇ ਉਸ ਦੇ ਭਰਾ ਨੂੰ ਲੈ ਕੇ ਆਏ ਜੋ ਕਿ ਆਸਾਫ਼ ਅਤੇ ਯੇਥਾਨ ਸਨ। ਹੇਮਾਨ ਯੋਏਲ ਦਾ ਪੁੱਤਰ ਸੀ ਅਤੇ ਆਸਾਫ਼ ਬਰਕਯਾਹ ਦਾ ਪੁੱਤਰ ਸੀ। ਅਤੇ ਯੇਥਾਨ ਕੂਸ਼ਾਯਾਹ ਦਾ ਪੁੱਤਰ ਸੀ। ਇਹ ਸਾਰੇ ਮਨੁੱਖ ਮਰਾਰੀ ਪਰਿਵਾਰ-ਸਮੂਹ ਵਿੱਚੋਂ ਸਨ।"
17 Assim, os levitas indicaram Hemã, o filho de Joel; e os seus irmãos, Asafe, o filho de Berequias; e dos filhos de Merari, os seus irmãos; Etã, o filho de Cusaías;
18 ਉੱਥੇ ਲੇਵੀਆਂ ਦਾ ਇੱਕ ਹੋਰ ਦਲ ਵੀ ਸੀ। ਜਿਨ੍ਹਾਂ ਦੇ ਨਾਉਂ ਇਸ ਤਰ੍ਹਾਂ ਸਨ: ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਂ ਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈੇਏਲ। ਇਹ ਦੂਜੇ ਦਰਜੇ ਦੇ ਮਨੁੱਖ ਲੇਵੀ ਦਰਬਾਨ ਸਨ।"
18 e com eles, os seus irmãos de segundo grau: Zacarias, Bene, e Jaaziel, e Semiramote, e Jeiel, e Uni, Eliabe, e Benaia, e Maaseias, e Matitias, e Elifeleu, e Micneias, e Obede-Edom, e Jeiel; os porteiros.
19 ਹੇਮਾਨ, ਆਸਾਫ਼ ਅਤੇ ਏਥਾਨ ਗਵੈਯੇ ਪਿੱਤਲ ਦੇ ਛੈਣੇ ਵਜਾਉਂਦੇ ਸਨ।"
19 Assim, os cantores: Hemã, Asafe, e Etã, foram indicados para soarem com címbalos de bronze;
20 ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ ਤੇ ਬਨਾਯਾਹ ਅਲਾਮੋਥ ਸੁਰ ਉੱਤੇ ਸਿਤਾਰਾਂ ਵਜਾਉਂਦੇ ਸਨ।"
20 e Zacarias, e Aziel, e Semiramote, e Jeiel, e Uni, e Eliabe, e Maaseias, e Benaia, com saltérios sobre Alamote;
21 ਮਤਿੱਥਯਾਹ, ਅਲੀਫ਼ਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈੇਏਲ, ਅਤੇ ਅਜ਼ਜ਼ਯਾਹ ਸ਼ਮੀਨੀਥ, ਸਾਰੰਗੀ ਵਜਾਉਂਦੇ ਸਨ ਅਤੇ ਗਵੈਯਾਂ ਦੀ ਆਗਵਾਈ ਕਰਦੇ ਸਨ।"
21 e Matitias, e Elifeleu, e Micneias, e Obede-Edom, e Jeiel, e Azazias, com harpas, sobre seminite para distinção.
22 ਲੇਵੀਆਂ ਦਾ ਸਰਦਾਰ ਕਨਨਯਾਹ ਇਨ੍ਹਾਂ ਗਵੈਯਾਂ ਦਾ ਸਰਦਾਰ ਸੀ ਕਨਨਯਾਹ ਨੂੰ ਇਹ ਕੰਮ ਇਸ ਲਈ ਸੌਂਪਿਆ ਗਿਆ ਕਿਉਂ ਕਿ ਉਹ ਗਾਉਣ ਵਿੱਚ ਬਹੁਤ ਪ੍ਰਵੀਣ ਸੀ।"
22 E Quenanias, chefe dos levitas, foi para a música; ele instruía música, porque era habilidoso.
23 ਬਰਕਯਾਹ ਅਤੇ ਅਲਕਾਨਾਹ ਨੇਮ ਦੇ ਸੰਦੂਕ ਦੀ ਰੱਖਵਾਲੀ ਲਈ ਦਰਬਾਨ ਸਨ।"
23 E Berequias e Elcana foram os porteiros da arca.
24 ਜਾਜਕ ਸ਼ਬਨਯਾਹ, ਯੋਸ਼ਾਫ਼ਾਟ, ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਤੇ ਅਲੀਅਜ਼ਰ ਦਾ ਕੰਮ ਨੇਮ ਦੇ ਸੰਦੂਕ ਦੇ ਅੱਗੇ-ਅੱਗੇ ਚਲਦੇ ਤੁਰ੍ਹੀਆਂ ਵਜਾਉਣ ਦਾ ਸੀ। ਓਬੇਦ-ਅਦੋਮ ਅਤੇ ਯਿਰਯਾਹ ਦੇ ਨੇਮ ਦੇ ਸੰਦੂਕ ਲਈ ਹੋਰ ਦਰਬਾਨ ਸਨ।"
24 E Sebanias, e Josafá, e Netanel, e Amasai, e Zacarias, e Benaia, e Eliézer, os sacerdotes, sopravam as trombetas diante da arca de Deus; e Obede-Edom e Jeías foram porteiros da arca.
25 ਦਾਊਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਫ਼ੌਜ ਦੇ ਸਰਦਾਰ ਜਾਕੇ ਓਬੇਦ-ਅਦੋਮ ਦੇ ਘਰੋ ਪਵਿੱਤਰ ਸੰਦੂਕ ਨੂੰ ਲੈ ਆਏ। ਸਾਰੇ ਲੋਕ ਬੜੇ ਖੁਸ਼ ਸਨ।"
25 Assim, Davi, e os anciãos de Israel, e os capitães sobre milhares, foram fazer subir a arca do pacto do SENHOR da casa de Obede-Edom, com alegria.
26 ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਮਦਦ ਕੀਤੀ, ਜਿਨ੍ਹਾਂ ਨੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਸੀ। ਉਨ੍ਹਾਂ ਨੇ ਸੱਤ ਬਲਦ ਅਤੇ ਸੱਤ ਭੇਡੂ ਬਲੀ ਚੜ੍ਹਾਏ।"
26 E sucedeu, quando Deus ajudou os levitas que carregavam a arca do pacto do SENHOR, que eles ofereceram sete novilhos e sete carneiros.
27 ਉਹ ਸਾਰੇ ਲੇਵੀ ਜਿਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ, ਉਨ੍ਹਾਂ ਨੇ ਮਹੀਨ ਲਿਨਨ ਦੇ ਚੋਲੇ ਪਾਏ ਹੋਏ ਸਨ। ਕਨਨਯਾਹ, ਸੰਗੀਤ ਦੇ ਇੰਚਾਰਜਾਂ ਨੇ, ਅਤੇ ਹੋਰ ਸਾਰੇ ਸੰਗੀਤਕਾਰਾਂ ਨੇ ਵੀ ਮਹੀਨ ਲਿਨਨ ਦੇ ਚੋਲੇ ਪਏ ਹੋਏ ਸਨ। ਦਾਊਦ ਨੇ ਇੱਕ ਚੋਲਾ ਅਤੇ ਇੱਕ ਮਹੀਨ ਲਿਨਨ ਦਾ ਏਫੋਦ ਪਾਇਆ ਹੋਇਆ ਸੀ।"
27 E Davi estava vestido com uma veste de linho fino, e todos os levitas que carregavam a arca, e os cantores e Quenanias, o mestre do cântico; Davi também tinha sobre si um éfode de linho.
28 ਇਉਂ ਸਾਰੇ ਇਸਰਾਏਲੀ ਮਿਲ ਕੇ ਨੇਮ ਦੇ ਸੰਦੂਕ ਨੂੰ ਲੈ ਕੇ ਆਏ। ਉਨ੍ਹਾਂ ਨੇ ਜਸ਼ਨ ਮਨਾਇਆ ਅਤੇ ਸਾਜ ਵਜਾਏ। ਉਨ੍ਹਾਂ ਨੇ ਰੌਲਾ ਪਾਇਆ ਅਤੇ ਭੇਡੂ ਦੇ ਸਿੰਗ, ਤੁਰ੍ਹੀਆਂ ਵਜਾਈਆਂ ਅਤੇ ਮਜੀਰੇ, ਸਿਤਾਰਾਂ ਅਤੇ ਸਾਰੰਗੀਆਂ ਵਰਗੇ ਸਾਜ ਵਜਾਏ।"
28 Assim, todo o Israel fez subir a arca do pacto do SENHOR com brados, e com som de corneta, e com trombetas, e com címbalos, fazendo ruído com saltérios e harpas.
29 ਜਦੋਂ ਨੇਮ ਦਾ ਸੰਦੂਕ ਦਾਊਦ ਦੇ ਸ਼ਹਿਰ ਪਹੁੰਚਿਆ, ਸ਼ਾਊਲ ਦੀ ਧੀ ਮੀਕਲ ਨੇ ਖਿੜਕੀ ਵਿੱਚੋਂ ਬਾਹਰ ਵੇਖਿਆ। ਜਦੋਂ ਉਸ ਨੇ ਉਸ ਦੇ ਇਰਦ-ਗਿਰਦ ਦਾਊਦ ਨੂੰ ਨੱਚਦਿਆਂ ਵੇਖਿਆ, ਉਸਨੇ ਸੋਚਿਆ ਉਹ ਮੂਰੱਖਾਂ ਵਾਂਗ ਵਿਖਾਵਾ ਕਰ ਰਿਹਾ ਸੀ।"
29 E sucedeu, enquanto a arca do pacto do SENHOR chegava à cidade de Davi, que Mical, a filha de Saul, ao olhar por uma janela, viu o rei Davi dançando e se divertindo; e ela o desprezou no seu coração.

Ler em outra tradução

Comparar com outra

Estude este capítulo no WhatsApp

Peça à IA da Bíblia Fala para explicar 1 Crônicas 15, comparar traduções ou montar um estudo — tudo direto pelo WhatsApp.