1 Crônicas 11
Punjabi Bible (GL_PUNJABI) vs ARA
ARA Almeida Revista e Atualizada 1993
1 ਇਸਰਾਏਲ ਉੱਪਰ ਦਾਊਦ ਦਾ ਪਾਤਸ਼ਾਹ ਚੁਣਿਆ ਜਾਣਾ ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ।"
1 Então, todo o Israel se ajuntou a Davi, em Hebrom, dizendo: Somos do mesmo povo de que tu és.
2 ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”"
2 Outrora, sendo Saul ainda rei, eras tu que fazias saídas e entradas militares com Israel; também o Senhor , teu Deus, te disse: Tu apascentarás o meu povo de Israel, serás chefe sobre o meu povo de Israel.
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਥਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।"
3 Assim, pois, todos os anciãos de Israel vieram ter com o rei em Hebrom; e Davi fez com eles aliança em Hebrom, perante o Senhor . Ungiram Davi rei sobre Israel, segundo a palavra do Senhor por intermédio de Samuel.
4 ਦਾਊਦ ਦਾ ਯਰੂਸ਼ਲਮ ਤੇ ਕਬਜ਼ਾ ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀ ਦਿਨੀ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ"
4 Partiu Davi e todo o Israel para Jerusalém, que é Jebus, porque ali estavam os jebuseus que habitavam naquela terra.
5 ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸੱਕਦਾ।” ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।"
5 Disseram os moradores de Jebus a Davi: Tu não entrarás aqui. Porém Davi tomou a fortaleza de Sião; esta é a Cidade de Davi.
6 ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।” ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।"
6 Porque disse Davi: Qualquer que primeiro ferir os jebuseus será chefe e comandante. Então, Joabe, filho de Zeruia, subiu primeiro e foi feito chefe.
7 ਦਾਊਦ ਨੇ ਫ਼ਿਰ ਉੱਥੇ ਗੜ੍ਹ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ।"
7 Assim, habitou Davi na fortaleza, pelo que se chamou a Cidade de Davi.
8 ਦਾਊਦ ਨੇ ਮਿਲੋ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ।"
8 E foi edificando a cidade em redor, desde Milo, completando o circuito; e Joabe renovou o resto da cidade.
9 ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।"
9 Ia Davi crescendo em poder cada vez mais, porque o Senhor dos Exércitos era com ele.
10 ਤਿੰਨ ਨਾਇੱਕ ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇੱਕ ਦਾਊਦ ਦੇ ਨਾਲ ਉਸ ਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।"
10 São estes os principais valentes de Davi, que o apoiaram valorosamente no seu reino, com todo o Israel, para o fazerem rei, segundo a palavra do Senhor , no tocante a esse povo.
11 ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ: ਹਕਮੋਨੀ ਯਾਸ਼ਾਬਆਮ ਜੋ ਕਿ ਰਥਵਾਨਾਂ ਦਾ ਮੁਖੀਆ ਸੀ ਉਸ ਨੇ 300 ਮਨੁੱਖਾਂ ਨੂੰ ਬਰਛਾ ਚਲਾਕੇ ਇੱਕੋ ਵਾਰ ਮਾਰ ਸੁੱਟਿਆ ਸੀ।"
11 Eis a lista dos valentes de Davi: Jasobeão, hacmonita, o principal dos trinta, o qual, brandindo a sua lança contra trezentos, de uma vez os feriu.
12 ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇੱਕਾਂ ਵਿੱਚੋਂ ਇੱਕ ਸੀ।"
12 Depois dele, Eleazar, filho de Dodô, o aoíta; ele estava entre os três valentes.
13 ਅਲਆਜ਼ਾਰ ਦਾਊਦ ਦੇ ਨਾਲ ਫ਼ਸਦੰਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉੱਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ।"
13 Este se achou com Davi em Pas-Damim, quando se ajuntaram ali os filisteus à peleja, onde havia um pedaço de terra cheio de cevada; e o povo fugiu de diante dos filisteus.
14 ਪਰ ਇਹ ਤਿੰਨੇ ਨਾਇੱਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।"
14 Puseram-se no meio daquele terreno, e o defenderam, e feriram os filisteus; e o Senhor efetuou grande livramento.
15 ਇੱਕ ਵਾਰ ਦਾਊਦ ਅਦੁੱਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ 3 ਨਾਇੱਕ ਜੋ 30 ਵਿੱਚੋਂ ਸਨ, ਜ਼ਮੀਨ ਉੱਪਰ ਰੀਂਗਦੇ ਹੋਏ ਦਾਊਦ ਕੋਲ ਗੁਫ਼ਾ ਵਿੱਚ ਪਹੁੰਚੇ।"
15 Três dos trinta cabeças desceram à penha, indo ter com Davi à caverna de Adulão; e o exército dos filisteus se acampara no vale dos Refains.
16 ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ।"
16 Davi estava na fortaleza, e a guarnição dos filisteus, em Belém.
17 ਦਾਊਦ ਨੂੰ ਆਪਣੀ ਭੂਮੀ ਦੇ ਪਾਣੀ ਦੀ ਤਲਬ ਹੋਈ। ਤਾਂ ਉਸ ਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।” (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ ’ਚ ਮੰਗ ਨਹੀਂ ਸੀ ਰਿਹਾ।)"
17 Suspirou Davi e disse: Quem me dera beber água do poço que está junto à porta de Belém!
18 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ।"
18 Então, aqueles três romperam pelo acampamento dos filisteus, e tiraram água do poço junto à porta de Belém, e tomaram-na, e a levaram a Davi; ele não a quis beber, mas a derramou como libação ao Senhor .
19 ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸੱਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸ ਨੂੰ ਮੇਰੇ ਲਈ ਲੈ ਕੇ ਆਏ ਹਨ।” ਇਸ ਕਾਰਣ ਦਾਊਦ ਨੇ ਇਹ ਪਾਣੀ ਪੀਣ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਵਿਖਾਈਆਂ।"
19 E disse: Longe de mim, ó meu Deus, fazer tal coisa; beberia eu o sangue dos homens que lá foram com perigo de sua vida? Pois, com perigo de sua vida, a trouxeram. De maneira que não a quis beber. São essas as coisas que fizeram os três valentes.
20 ਹੋਰ ਬਹਾਦੁਰ ਸਿਪਾਹੀ ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ।"
20 Também Abisai, irmão de Joabe, era cabeça dos trinta, o qual, brandindo a sua lança contra trezentos, os feriu; e tinha nome entre os primeiros três.
21 ਅਬਸ਼ਈ ਉਨ੍ਹਾਂ ਤੀਹਾਂ ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ।"
21 Era ele mais nobre do que os trinta e era o cabeça deles; contudo, aos primeiros três não chegou.
22 ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿਏਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵੱਧ ਬਹਾਦੁਰਾਂ ਨੂੰ ਮਾਰ ਸੁੱਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁੱਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ।"
22 Também Benaia, filho de Joiada, era homem valente de Cabzeel e grande em obras; feriu ele dois heróis de Moabe. Desceu numa cova e nela matou um leão no tempo da neve.
23 ਅਤੇ ਉਸ ਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁੱਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸ ਦੇ ਹੀ ਬਰਛੇ ਨਾਲ ਮਾਰ ਮੁਕਾਇਆ।"
23 Matou também um egípcio, homem da estatura de cinco côvados; o egípcio trazia na mão uma lança como o eixo do tecelão, mas Benaia o atacou com um cajado, arrancou-lhe da mão a lança e com ela o matou.
24 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇੱਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ।"
24 Estas coisas fez Benaia, filho de Joiada, pelo que teve nome entre os primeiros três valentes.
25 ਬਨਾਯਾਹ 30 ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਹੋਇਆ, ਪਰ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ। ਦਾਊਦ ਨੇ ਬਨਾਯਾਹ ਨੂੰ ਆਪਣੇ ਰੱਖਿਅਕਾ ਦਾ ਮੁਖੀਆ ਥਾਪਿਆ।"
25 Era mais nobre do que os trinta, porém aos três primeiros não chegou, e Davi o pôs sobre a sua guarda.
26 ਤੀਹ ਨਾਇੱਕ ਤੀਹ ਨਾਇੱਕ ਸਿਪਾਹੀਆਂ ਦੇ ਨਾਂ ਇਉਂ ਸਨ: ਯੋਆਬ ਦਾ ਭਰਾ ਅਸਾਹੇਲ, ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।"
26 Foram os heróis dos exércitos: Asael, irmão de Joabe, Elanã, filho de Dodô, de Belém;
27 ਹਰੋਰ ਦਾ ਸ਼ੰਮੋਥ, ਪਲੋਨੀ ਹਲਸ,"
27 Samote, harorita; Heles, pelonita;
28 ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ, ਅੰਨਥੋਥ ਤੋਂ ਅਬੀਅਜ਼ਰ,"
28 Ira, filho de Iques, tecoíta; Abiezer, anatotita;
29 ਹੁਸ਼ਾਥ ਤੋਂ ਸਿੱਬਕਈ, ਆਹੋਹ ਤੋਂ ਈਲਈ,"
29 Sibecai, husatita; Ilai, aoíta;
30 ਨਟੋਫ਼ਾਥ ਮਹਰਈ ਤੋਂ, ਨਟੋਫ਼ਾਥ ਤੋਂ ਬਅਨਾਹ ਦਾ ਪੁੱਤਰ ਹੇਲਦ,"
30 Maarai, netofatita; Helede, filho de Baaná, netofatita;
31 ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਥਈ, ਪਰਆਥੋਨ ਤੋਂ ਬਨਾਯਾਹ,"
31 Itai, filho de Ribai, de Gibeá, dos filhos de Benjamim; Benaia, piratonita;
32 ਗਾਅਸ਼ ਘਾਟੀ ਤੋਂ ਹੂਰਈ, ਅਬੀਏਲ ਅਰਬਾਥੀ,"
32 Hurai, do ribeiro de Gaás; Abiel, arbatita;
33 ਬਹਰੂਮੀ ਅਜ਼ਮਾਵਥ, ਸ਼ਅਲਬੋਨ ਤੋਂ ਅਲਯਹਬਾ,"
33 Azmavete, baarumita; Eliaba, saalbonita;
34 ਗਿਜ਼ੋਨੀ ਹਾਸੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ,"
34 Benê-Hasém, gizonita; Jônatas, filho de Sage, hararita;
35 ਹਗਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫ਼ਾਲ,"
35 Aião, filho de Sacar, hararita; Elifal, filho de Ur;
36 ਮਕੇਰਾਥ ਦਾ ਹੇਫ਼ਰ, ਪਲੋਨੀ ਅਹੀਯਾਹ,"
36 Héfer, mequeratita; Aías, pelonita;
37 ਕਰਮਲੀ ਹਸਰੋ, ਅਜ਼ਬਈ ਦਾ ਪੁੱਤਰ ਨਅਰਈ,"
37 Hezro, carmelita; Naarai, filho de Ezbai;
38 ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ,"
38 Joel, irmão de Natã; Mibar, filho de Hagri;
39 ਸਲਕ ਅੰਮੋਨੀ, ਬੇਰੋਥ ਤੋਂ ਨਹਰਈ ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।"
39 Zeleque, amonita; Naarai, beerotita, o que trazia as armas de Joabe, filho de Zeruia;
40 ਯਿਥਰੀ ਈਰਾ, ਯਿਥਰੀ ਗਾਰੇਬ,"
40 Ira, o itrita; Garebe, itrita;
41 ਹਿੱਤੀ ਊਰੀਯਾਹ, ਅਹਲਈ ਦਾ ਪੁੱਤਰ ਜ਼ਾਬਾਦ,"
41 Urias, heteu; Zabade, filho de Alai;
42 ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ 30 ਨਾਇੱਕਾਂ ਵਿੱਚੋਂ ਇੱਕ ਸੀ।)"
42 Adina, filho de Siza, rubenita, chefe dos rubenitas, e com ele trinta;
43 ਮਅਕਾਹ ਦਾ ਪੁੱਤਰ ਹਾਨਾਨ, ਯੋਸ਼ਾਫ਼ਾਟ ਦਾ ਮਿਥਨੀ,"
43 Hanã, filho de Maaca; Josafá, mitenita;
44 ਉੱਜੀਯਾਹ ਅਸ਼ਤਾਰਾਥੀ, ਅਰੋਏਰ ਤੋਂ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈੇਏਲ,"
44 Uzias, asteratita, Sama e Jeiel, filhos de Hotão, aroerita;
45 ਸ਼ਿਮਰੀ ਦਾ ਪੁੱਤਰ ਯਦੀਅਏਲ, ਅਤੇ ਉਸ ਦੇ ਭਰਾ ਯੋਹਾ ਅਤੇ ਤੀਸੀ,"
45 Jediael, filho de Sinri, e Joá, seu irmão, tizita;
46 ਮਹਵੀ ਅਲੀਏਲ, ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ, ਅਤੇ ਮੋਆਬੀ ਯਿਥਮਾਹ।"
46 Eliel, maavita, Jeribai e Josavias, filhos de Elnaão; Itma, moabita;
47 ਅਲੀਏਲ, ਓਬੇਦ, ਯਅਸੀਏਲ ਅਤੇ ਮਸੋਬਾਯਾਥੀ।"
47 Eliel, Obede e Jaasiel, de Zoba.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 1 Crônicas 11, comparar traduções ou montar um estudo — tudo direto pelo WhatsApp.