1 Crônicas 10
Punjabi Bible (GL_PUNJABI) vs NVI
NVI Nova Versão Internacional
1 ਸ਼ਾਊਲ ਪਾਤਸ਼ਾਹ ਦੀ ਮੌਤ ਫ਼ਲਿਸਤੀਆਂ ਨੇ ਇਸਰਾਏਲੀਆਂ ਦੇ ਖਿਲਾਫ਼ ਲੜਾਈ ਕੀਤੀ ਅਤੇ ਫ਼ਿਰ ਇਸਰਾਏਲੀ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਇਸਰਾਏਲੀ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ।"
1 E aconteceu que, em combate com os filisteus, os israelitas foram postos em fuga, e muitos caíram mortos no monte Gilboa.
2 ਫ਼ਲਿਸਤੀਨੀ ਲੋਕ ਲਗਾਤਾਰ ਸ਼ਾਊਲ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ ਰਹੇ। ਅਖੀਰ ਉਨ੍ਹਾਂ ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਪਕੜ ਲਿਆ। ਅਤੇ ਮਾਰ ਸੁੱਟਿਆ, ਜਿਨ੍ਹਾਂ ਵਿੱਚ ਯੋਨਾਥਾਨ, ਅਬੀਨਾਦਾਬ ਅਤੇ ਮਲਕੀਸ਼ੂਆ ਸਨ।"
2 Os filisteus perseguiram Saul e seus filhos, e mataram Jônatas, Abinadabe e Malquisua, filhos de Saul.
3 ਸ਼ਾਊਲ ਦੇ ਚੌਗਿਰਦ ਲੜਾਈ ਭਾਰੀ ਹੋ ਗਈ ਅਤੇ ਤੀਰ ਅੰਦਾਜ਼ਾਂ ਨੇ ਆਪਣੇ ਤੀਰਾਂ ਨਾਲ ਸ਼ਾਊਲ ਨੂੰ ਘਾਇਲ ਕਰ ਦਿੱਤਾ।"
3 O combate foi se tornando cada vez mais violento em torno de Saul, até que os flecheiros o alcançaram e o feriram gravemente.
4 ਤਦ ਸ਼ਾਊਲ ਨੇ ਆਪਣੇ ਸ਼ਸਤ੍ਰ ਚੁੱਕਣ ਵਾਲੇ ਨੂੰ ਆਖਿਆ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ ਤਾਂ ਕਿ ਜਦੋਂ ਉਹ ਅਸੁੰਨਤੀ ਲੋਕ ਆਉਣ, ਉਹ ਮੈਨੂੰ ਸੱਟ ਨਾ ਮਾਰ ਸੱਕਣ ਤੇ ਮੇਰਾ ਮਜ਼ਾਕ ਨਾ ਉਡਾ ਸੱਕਣ।” ਪਰ ਸ਼ਾਊਲ ਦਾ ਸ਼ਸਤ੍ਰ ਚੁੱਕਣ ਵਾਲਾ ਡਰ ਗਿਆ ਅਤੇ ਉਸ ਨੇ ਸ਼ਾਊਲ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। ਤਾਂ ਸ਼ਾਊਲ ਨੇ ਆਪਣੀ ਖੁਦ ਦੀ ਤਲਵਾਰ ਦੀ ਨੁਕਰ ਉੱਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ।"
4 Então Saul ordenou ao seu escudeiro: "Tire sua espada e mate-me com ela, senão sofrerei a vergonha de cair nas mãos desses incircuncisos". Mas o seu escudeiro estava apavorado e não quis fazê-lo. Saul, então, apanhou a própria espada e jogou-se sobre ela.
5 ਜਦ ਉਸ ਦੇ ਸ਼ਸਤ੍ਰ ਚੁੱਕਣ ਵਾਲੇ ਨੇ ਵੇਖਿਆ ਕਿ ਸ਼ਾਊਲ ਮਰ ਗਿਆ ਸੀ, ਉਸ ਨੇ ਵੀ ਆਪਣੀ ਤਲਵਾਰ ਤੇ ਡਿੱਗ ਕੇ ਖੁਦ ਨੂੰ ਖਤਮ ਕਰ ਲਿਆ।"
5 Quando o escudeiro viu que Saul estava morto, jogou-se também sobre sua espada e morreu.
6 ਇਉਂ ਸ਼ਾਊਲ ਅਤੇ ਉਸ ਦੇ 3 ਪੁੱਤਰ ਅਤੇ ਸਾਰਾ ਘਰਾਣਾ ਇਕੱਠਿਆਂ ਹੀ ਮਰਿਆ।"
6 Dessa maneira Saul e seus três filhos morreram, e, assim, toda a descendência real.
7 ਵਾਦੀ ਵਿੱਚ ਰਹਿੰਦੇ ਇਸਰਾਏਲੀਆਂ ਨੇ ਵੇਖਿਆ ਕਿ ਉਨ੍ਹਾਂ ਦੀ ਸੈਨਾ ਉੱਥੋਂ ਭੱਜ ਖੜੋਤੀ ਸੀ। ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਨੂੰ ਮਰੇ ਪਏ ਵੇਖਿਆ, ਤਾਂ ਉਹ ਵੀ ਆਪਣੇ ਨਗਰਾਂ ਨੂੰ ਛੱਡ ਕੇ ਨੱਠ ਗਏ। ਫ਼ਲਿਸਤੀ ਉਨ੍ਹਾਂ ਨਗਰਾਂ ਨੂੰ ਆਏ ਅਤੇ ਓੱਥੇ ਰਹਿਣ ਲੱਗ ਪਏ।"
7 Quando os israelitas que habitavam no vale viram que o exército tinha fugido e que Saul e seus filhos estavam mortos, fugiram abandonando suas cidades. Depois os filisteus foram ocupá-las.
8 ਅਗਲੇ ਦਿਨ ਫ਼ਲਿਸਤੀ ਲੋਥਾਂ ਤੋਂ ਕੀਮਤੀ ਵਸਤਾਂ ਲੈਣ ਲਈ ਆਏ ਤਾਂ ਉਨ੍ਹਾਂ ਨੇ ਉੱਥੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਵੇਖੀਆਂ ਜੋ ਕਿ ਗਿਲਬੋਆ ਦੇ ਪਹਾੜ ਵਿੱਚ ਪਈਆਂ ਸਨ।"
8 No dia seguinte, quando os filisteus foram saquear os mortos, encontraram Saul e seus filhos caídos no monte Gilboa.
9 ਫ਼ਲਿਸਤੀਆਂ ਨੇ ਸ਼ਾਊਲ ਦੀ ਲੋਥ ਤੋਂ ਵਸਤਾਂ ਉਤਾਰੀਆਂ ਅਤੇ ਸਾਰੇ ਸ਼ਸਤ੍ਰ-ਵਸਤਰ ਉਤਾਰ ਕੇ ਤੇ ਉਸ ਦਾ ਸਿਰ ਲੈ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਆਸ-ਪਾਸ ਭੇਜ ਦਿੱਤੇ ਤਾਂ ਜੋ ਹਲਕਾਰੇ ਆਪਣੇ ਝੂਠੇ-ਦੇਵਤਿਆਂ ਅਤੇ ਲੋਕਾਂ ਵਿੱਚ ਇਸ ਦੀ ਘੋਸ਼ਣਾ ਕਰਨ।"
9 Cortaram a cabeça de Saul, pegaram suas armas e enviaram mensageiros por toda a terra dos filisteus proclamando a notícia entre os seus ídolos e o seu povo.
10 ਫ਼ਲਿਸਤੀਆਂ ਨੇ ਸ਼ਾਊਲ ਦੇ ਸ਼ਸਤ੍ਰਾਂ ਨੂੰ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਸ਼ਾਊਲ ਦਾ ਸਿਰ ਦਾਗੋਨ ਦੇ ਮੰਦਰ ਵਿੱਚ ਲਟਕਾ ਦਿੱਤਾ।"
10 Expuseram suas armas num dos templos dos seus deuses e penduraram sua cabeça no templo de Dagom.
11 ਸਾਰੇ ਯਾਬੋਸ਼-ਗਿਲਆਦ ਨਗਰ ਦੇ ਲੋਕਾਂ ਨੇ ਇਉਂ ਇਹ ਸਾਰੀ ਵਾਰਦਾਤ ਸੁਣੀ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀਤੀ।"
11 Quando os habitantes de Jabes-Gileade ficaram sabendo o que os filisteus haviam feito com Saul,
12 ਫ਼ਿਰ ਸਾਰੇ ਵੀਰ ਬਹਾਦੁਰ ਯਾਬੋਸ਼-ਗਿਲਆਦ ਵਿੱਚੋਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੇ ਮ੍ਰਿਤਕ ਸ਼ਰੀਰ ਲੈਣ ਲਈ ਨਿਕਲੇ ਅਤੇ ਉਹ ਉਨ੍ਹਾਂ ਦੀਆਂ ਲੋਥਾਂ ਯਾਬੋਸ਼-ਗਿਲਆਦ ਵਿੱਚ ਵਾਪਸ ਲਿਆਏ। ਅਤੇ ਉਨ੍ਹਾਂ ਲੋਕਾਂ ਨੇ ਯਾਬੋਸ਼ ਦੇ ਇੱਕ ਵਿਸ਼ਾਲ ਰੁੱਖ ਹੇਠਾਂ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਹੱਡੀਆਂ ਨੂੰ ਦਫ਼ਨਾਅ ਦਿੱਤਾ। ਇਉਂ 7 ਦਿਨ ਤੀਕ ਵਰਤ ਰੱਖ ਕੇ ਉਨ੍ਹਾਂ ਨੇ ਆਪਣਾ ਸੋਗ ਪ੍ਰਗਟਾਇਆ।"
12 os mais corajosos dentre eles foram e apanharam os corpos de Saul e de seus filhos e os levaram a Jabes. Lá sepultaram seus ossos sob a Grande Árvore, e jejuaram por sete dias.
13 ਸ਼ਾਊਲ ਦੀ ਮੌਤ ਇਉਂ ਇਸ ਲਈ ਹੋਈ ਕਿਉਂ ਕਿ ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਿਹਾ ਸੀ। ਉਸ ਨੇ ਯਹੋਵਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਇਹੀ ਨਹੀਂ ਸਗੋਂ ਉਸ ਨੇ ਇੱਕ ਭੂਤ-ਮ੍ਰਿਤ ਨਾਲ ਸਲਾਹ ਮਸ਼ਵਰਾ ਕੀਤਾ ਸੀ।"
13 Saul morreu porque foi infiel ao Senhor; não guardou a palavra do Senhor e chegou a consultar uma médiun em busca de orientação,
14 ਯਹੋਵਾਹ ਤੋਂ ਪੁੱਛਣ ਦੀ ਬਜਾਇ ਉਸ ਨੇ ਭੂਤਨੀ ਤੋਂ ਸਲਾਹ ਲਈ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਮਾਰ ਕੇ ਯਿੱਸੀ ਦੇ ਪੁੱਤਰ ਦਾਊਦ ਨੂੰ ਰਾਜ ਦਿੱਤਾ।"
14 em vez de consultar o Senhor. Por isso o Senhor o entregou à morte e deu o reino a Davi, filho de Jessé.
Atalhos do teclado
- Capítulo anterior←
- Próximo capítulo→
- Versículo anteriork
- Próximo versículoj
- Limpar seleçãoEsc
- Esta ajuda?
Estude este capítulo no WhatsApp
Peça à IA da Bíblia Fala para explicar 1 Crônicas 10, comparar traduções ou montar um estudo — tudo direto pelo WhatsApp.