1 ਬਿਲਦਦ ਦਾ ਅੱਯੂਬ ਨੂੰ ਜਵਾਬ ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ:"
2 “ਪਰਮੇਸ਼ੁਰ ਹਾਕਮ ਹੈ। ਉਸ ਤੋਂ ਭੈਭੀਤ ਹੋਣਾ ਚਾਹੀਦਾ ਹੈ। ਉਹ ਆਪਣੇ ਰਾਜ ਵਿੱਚ ਸ਼ਾਂਤੀ ਉੱਪਰ ਰੱਖਦਾ ਹੈ।"
3 ਕੋਈ ਵੀ ਆਪਣੇ ਤਾਰਿਆਂ ਨੂੰ ਨਹੀਂ ਗਿਣ ਸੱਕਦਾ। ਪਰਮੇਸ਼ੁਰ ਦਾ ਸੂਰਜ ਸਾਰੇ ਲੋਕਾਂ ਉੱਪਰ ਉੱਗਦਾ ਹੈ।"
4 ਪਰਮੇਸ਼ੁਰ ਦੇ ਮੁਕਾਬਲੇ ਕੋਈ ਵੀ ਬੰਦਾ ਨੇਕ ਨਹੀਂ। ਔਰਤ ਦਾ ਜਾਇਆ ਕੋਈ ਵੀ ਸੱਚਮੁੱਚ ਪਵਿੱਤਰ ਨਹੀਂ ਹੋ ਸੱਕਦਾ।"
5 ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਚੰਨ ਵੀ ਸ਼ੁੱਧ ਤੇ ਚਮਕੀਲਾ ਨਹੀਂ, ਤਾਰੇ ਵੀ ਸ਼ੁੱਧ ਨਹੀਂ ਹਨ।"
6 ਲੋਕ ਤਾਂ ਹੋਰ ਵੀ ਘੱਟ ਸ਼ੁੱਧ ਨੇ। ਲੋਕ ਬੇਕਾਰ ਭਮਕੱੜਾਂ ਵਰਗੇ, ਕੀੜਿਆਂ ਵਰਗੇ ਹਨ।”"