2 Samuel 8

Punjabi Bible (GL_PUNJABI)

1 ਦਾਊਦ ਦਾ ਬਹੁਤ ਸਾਰੀਆਂ ਲੜਾਈਆਂ ਜਿੱਤਣਾ ਬਾਅਦ ਵਿੱਚ, ਪਿੱਛੋਂ ਦਾਊਦ ਨੇ ਫ਼ਲਿਸਤੀਆਂ ਨੂੰ ਹਰਾਇਆ ਉਸ ਨੇ ਮੇਥੇਗ-ਹਾ ਅੱਮਾਹ ਤੇ ਕਬਜ਼ਾ ਕਰ ਲਿਆ।"

2 ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪੰਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪੰਗਤਾਂ ਮਾਰੀਆਂ ਗਈਆਂ ਸਨ ਪਰ ਉਸ ਨੇ ਲੋਕਾਂ ਦੀ ਤੀਜੀ ਪੰਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ।"

3 ਹਦਦਅਜ਼ਰ ਜੋ ਕਿ ਸੋਬਾਹ ਦੇ ਰਾਜਾ ਰਹੋਬ ਦਾ ਪੁੱਤਰ ਸੀ। ਜਦੋਂ ਹਦਦਅਜ਼ਰ ਉਹ ਦਰਿਆ ਫ਼ਰਾਤ ਦੇ ਪਾਸੇ ਦੇ ਖੇਤਰ ਤੇ ਕਬਜ਼ਾ ਕਰਕੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਤਾਂ ਉਸ ਨੇ ਹਦਦਅਜ਼ਰ ਨੂੰ ਵੀ ਹਰਾਇਆ।"

4 ਅਤੇ ਦਾਊਦ ਨੇ ਉਸ ਦੇ 1,700 ਘੁੜ ਸਵਾਰ ਸਿਪਾਹੀ ਅਤੇ 20,000 ਪੈਦਲ ਸਿਪਾਹੀਆਂ ਨੂੰ ਵੀ ਆਪਣੇ ਕਬਜ਼ੇ ’ਚ ਕਰ ਲਇਆਂ। ਦਾਊਦ ਨੇ ਰੱਥਾਂ ਦੇ ਸਭਨਾਂ ਘੋੜਿਆਂ ਦੀਆਂ ਸੜ੍ਹਾਂ ਵੱਢ ਸੁੱਟੀਆਂ ਪਰ ਉਨ੍ਹਾਂ ਵਿੱਚੋਂ 100 ਰੱਥਾਂ ਲਈ ਘੋੜੇ ਰੱਖ ਲਏ।"

5 ਅਰਾਮੀ ਲੋਕ ਦੰਮਿਸਕ ਤੋਂ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਮਦਦ ਕਰਨ ਲਈ ਆਏ ਪਰ ਦਾਊਦ ਨੇ 22,000 ਆਦਮੀਆਂ ਦੀ ਇਸ ਸੈਨਾ ਨੂੰ ਹਰਾ ਦਿੱਤਾ।"

6 ਤਾਂ ਦਾਊਦ ਨੇ ਅਰਾਮ ਦੇ ਦੰਮਿਸਕ ਵਿੱਚਕਾਰ ਚੌਕੀਆਂ ਬਿਠਾ ਦਿੱਤੀਆਂ ਅਰਾਮੀ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਜਿੱਥੇ ਕਿਤੇ ਵੀ ਦਾਊਦ ਜਾਂਦਾ ਸੀ ਯਹੋਵਾਹ ਉਸ ਨੂੰ ਫ਼ਤਹਿ ਬਖਸ਼ਦਾ ਸੀ।"

7 ਦਾਊਦ ਨੇ ਹਦਦਅਜ਼ਰ ਦੇ ਸਿਪਾਹੀਆਂ ਦੀਆਂ ਸੋਨੇ ਦੀਆਂ ਢਾਲਾਂ ਵੀ ਖੋਹ ਲਈਆਂ ਅਤੇ ਉਨ੍ਹਾਂ ਢਾਲਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।"

8 ਦਾਊਦ ਨੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਬਟਹ ਅਤੇ ਬੇਰੋਤਈ ਸ਼ਹਿਰਾਂ ਵਿੱਚੋਂ ਲੈ ਆਇਆ ਜੋ ਕਿ ਪਿੱਤਲ ਦੀਆਂ ਬਣੀਆਂ ਹੋਈਆਂ ਸਨ।"

9 ਜਦੋਂ ਹਮਾਥ ਦੇ ਰਾਜਾ ਤੋਂਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਹੈ।"

10 ਤਾਂ ਤੋਂਈ ਨੇ ਆਪਣੇ ਪੁੱਤਰ ਯੋਰਾਮ ਨੂੰ ਪਾਤਸ਼ਾਹ ਦਾਊਦ ਕੋਲ ਭੇਜਿਆ, ਤਾਂ ਜੋ ਉਹ ਦਾਊਦ ਦੀ ਸੁੱਖ-ਸਾਂਦ ਪੁੱਛੇ ਅਤੇ ਉਸ ਨੂੰ ਵੱਧਾਈ ਦੇਵੇ, ਕਿਉਂ ਕਿ ਉਸ ਨੇ ਹਦਦਅਜ਼ਰ ਨਾਲ ਲੜਾਈ ਕਰਕੇ ਉਸ ਨੂੰ ਮਾਰ ਲਿਆ ਅਤੇ ਇਸ ਕਾਰਣ ਵੀ (ਕਿਉਂ ਕਿ ਹਦਦਅਜ਼ਰ ਤੋਂਈ ਨਾਲ ਲੜਾਈ ਕਰਦਾ ਰਹਿੰਦਾ ਸੀ।) ਯੋਰਾਮ ਦਾਊਦ ਲਈ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਬਣੀਆਂ ਵਸਤਾਂ ਆਪਣੇ ਨਾਲ ਲੈ ਕੇ ਆਇਆ।"

11 ਦਾਊਦ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਅਤੇ ਦਾਊਦ ਨੇ ਹੋਰ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਵਸਤਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਅਤੇ ਅਰਪਣ ਕੀਤਾ।"

12 ਦਾਊਦ ਨੇ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਾਰ ਦਿੱਤੀ ਸੀ।"

13 ਦਾਊਦ 18,000 ਅਰਾਮੀਆਂ ਨੂੰ ਲੂਣ ਦੀ ਵਾਦੀ ਵਿੱਚ ਹਰਾਊਣ ਤੋਂ ਬਾਅਦ, ਜਦ ਵਾਪਸ ਘਰ ਨੂੰ ਮੁੜਿਆ ਤਾਂ ਉਹ ਬਹੁਤ ਪ੍ਰਸਿੱਧ ਹੋ ਗਿਆ।"

14 ਦਾਊਦ ਨੇ ਅਦੋਮ ਦੀ ਸਾਰੀ ਜਗ੍ਹਾ ਵਿੱਚ ਸਿਪਾਹੀਆਂ ਦੀਆਂ ਚੌਁਕੀਆਂ ਬਿਠਾਈਆਂ। ਅਤੇ ਅਦੋਮ ਦੇ ਸਾਰੇ ਲੋਕ ਦਾਊਦ ਦੇ ਦਾਸ ਹੋ ਗਏ। ਦਾਊਦ ਜਿੱਥੇ ਕਿਤੇ ਵੀ ਜਾਂਦਾ ਰਿਹਾ, ਯਹੋਵਾਹ ਹਰ ਜਗ੍ਹਾ ਉਸ ਦੀ ਜਿੱਤ ਕਰਵਾਉਂਦਾ ਰਿਹਾ।"

15 ਦਾਊਦ ਦਾ ਰਾਜ ਦਾਊਦ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ ਅਤੇ ਉਸ ਦੇ ਫ਼ੈਸਲੇ ਹਰ ਇੱਕ ਲਈ ਸਹੀ ਅਤੇ ਨਿਆਂ ਪੂਰਵਕ ਸਨ।"

16 ਸਰੂਯਾਹ ਦਾ ਪੁੱਤਰ ਯੋਆਬ ਉਸਦੀ ਸੈਨਾ ਦਾ ਕਪਤਾਨ ਬਣਿਆ। ਅਤੇ ਅਹੀਲੂਦ ਦਾ ਪੁੱਤਰ ਯਹੋਸਾਫ਼ਾਟ ਇਤਿਹਾਸਕਾਰ ਸੀ।"

17 ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਬਣੇ। ਸਰਾਯਾਹ, ਸਕੱਤਰ ਸੀ ਅਤੇ।"

18 ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀਆਂ ਅਤੇ ਫ਼ਲੇਤੀਆਂ ਦਾ ਅਧਿਕਾਰੀ ਸੀ ਅਤੇ ਦਾਊਦ ਦੇ ਪੁੱਤਰ ਜਾਜਕ ਸਨ।"

Ler em outra tradução

Comparar lado a lado

Estude este capítulo no WhatsApp

Peça à IA da Bíblia Fala para explicar 2 Samuel 8, comparar traduções ou montar um estudo — tudo direto pelo WhatsApp.